ਪੜਚੋਲ ਕਰੋ
Advertisement

ਬਲੱਡ ਸ਼ੂਗਰ ਕੰਟਰੋਲ ਕਰਦਾ ਤੇ ਅੱਖਾਂ ਦੀ ਰੋਸ਼ਨੀ ਵਧਾਉਂਦਾ ਆਹ ਵਾਲਾ ਪਾਣੀ, ਰੋਜ਼ ਸਵੇਰੇ ਖਾਲੀ ਪੇਟ ਪੀਓ
ਮੇਥੀ ਦੇ ਬੀਜ ਖਾਣਾ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਿਰਫ ਇਸ ਨੂੰ ਖਾਣਾ ਹੀ ਨਹੀਂ, ਸਗੋਂ ਮੇਥੀ ਦਾ ਪਾਣੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਮੇਥੀ ਦਾ ਪਾਣੀ ਖਾਸ ਤੌਰ 'ਤੇ ਸਵੇਰੇ ਖਾਲੀ ਪੇਟ ਪੀਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ।

( Image Source : Freepik )
1/6

ਮੇਥੀ ਦੇ ਪਾਣੀ ਵਿਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਭਾਰ ਘਟਾਉਣ ਵਿਚ ਮਦਦ ਕਰਦੇ ਹਨ। ਇਹ ਸਰੀਰ ਵਿੱਚ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।
2/6

ਮੇਥੀ ਦੇ ਪਾਣੀ ਵਿੱਚ ਫੋਲਿਕ ਐਸਿਡ ਹੁੰਦਾ ਹੈ ਜੋ ਦਿਲ ਦੀ ਸਿਹਤ ਨੂੰ ਵਧਾਉਂਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
3/6

ਮੇਥੀ ਪਾਚਨ ਕਿਰਿਆ ਲਈ ਬਹੁਤ ਲਾਭਕਾਰੀ ਹੁੰਦੀ ਹੈ। ਇਸ ਦਾ ਪਾਣੀ ਪੀਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਹ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਬਦਹਜ਼ਮੀ ਆਦਿ ਨੂੰ ਵੀ ਘੱਟ ਕਰਦਾ ਹੈ।
4/6

ਮੇਥੀ ਦੇ ਪਾਣੀ ਵਿੱਚ ਕ੍ਰੋਮੀਅਮ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੋ ਸਕਦਾ ਹੈ।
5/6

ਮੇਥੀ ਦੇ ਪਾਣੀ 'ਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਦਿਮਾਗ ਦੇ ਲਈ ਵੀ ਰਾਮਬਾਣ ਹੈ। ਮੇਥੀ ਦੇ ਪਾਣੀ ਵਿਚ ਟ੍ਰਿਪਟੋਫੈਨ ਹੁੰਦਾ ਹੈ ਜੋ ਦਿਮਾਗ ਦੀ ਸਿਹਤ ਨੂੰ ਵਧਾਉਂਦਾ ਹੈ। ਇਹ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ।
6/6

ਇੰਝ ਕਰੋ ਤਿਆਰ- ਇੱਕ ਕੱਪ ਪਾਣੀ ਵਿੱਚ ਇੱਕ ਚਮਚ ਮੇਥੀ ਦਾਣਾ ਪਾਓ। ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ। ਸਵੇਰੇ ਉੱਠਣ ਤੋਂ ਬਾਅਦ ਮੇਥੀ ਦੇ ਦਾਣਿਆਂ ਨੂੰ ਪਾਣੀ ਨਾਲ ਛਾਣ ਲਓ। ਇਸ ਪਾਣੀ ਨੂੰ ਖਾਲੀ ਪੇਟ ਪੀਓ।
Published at : 26 Sep 2024 11:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
