ਪੜਚੋਲ ਕਰੋ
ਗੰਜੇਪਨ ਅਤੇ ਡੈਂਡਰਫ ਨੂੰ ਠੀਕ ਕਰ ਸਕਦਾ ਹੈ ਗੁਣਕਾਰੀ ਹਰਸਿੰਗਾਰ ਦਾ ਫੁੱਲ ...ਜਾਣੋ ਇਸਦੀ ਵਰਤੋਂ ਕਰਨ ਦਾ ਸਹੀ ਤਰੀਕਾ
ਹਰਸਿੰਗਾਰ ਦੇ ਫੁੱਲ ਵਿੱਚ ਮੌਜੂਦ ਪੋਸ਼ਕ ਤੱਤ ਖੋਪੜੀ ਨੂੰ ਪੋਸ਼ਣ ਦੇ ਕੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਠੀਕ ਕਰਕੇ ਗੰਜੇਪਨ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ।
( Image Source : Freepik )
1/5

Harsingar Flower Benefits: ਵਾਲਾਂ ਦਾ ਟੁੱਟਣਾ ਬਹੁਤ ਆਮ ਗੱਲ ਹੈ। ਪਰ ਜਦੋਂ ਇਹ ਹੱਦ ਤੋਂ ਜ਼ਿਆਦਾ ਟੁੱਟਣੇ ਸ਼ੁਰੂ ਕਰ ਦਿੰਦੇ ਨੇ ਤਾਂ ਇਹ ਬਿਲਕੁਲ ਵੀ ਆਮ ਨਹੀਂ ਹੁੰਦਾ ਤੇ ਇਹ ਪ੍ਰੇਸ਼ਾਨੀ ਦੀ ਗੱਲ ਬਣ ਜਾਂਦੀ ਹੈ। ਇਸ ਕਾਰਨ ਤੁਸੀਂ ਗੰਜੇਪਨ ਦਾ ਸ਼ਿਕਾਰ ਹੋ ਸਕਦੇ ਹੋ। ਤੁਹਾਡੇ ਵਾਲ ਪਤਲੇ ਦਿਖਾਈ ਦੇ ਸਕਦੇ ਹਨ। ਜੇਕਰ ਤੁਸੀਂ ਵੀ ਵਾਲਾਂ ਦੇ ਝੜਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਆਪਣੇ ਵਾਲਾਂ ਲਈ ਹਰਸਿੰਗਾਰ ਦੇ ਫੁੱਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਰੀਜਾਤ ਯਾਨੀ ਹਰਸਿੰਗਾਰ ਦਾ ਰੁੱਖ ਰਾਤ ਨੂੰ ਹੀ ਖਿੜਦਾ ਹੈ ਅਤੇ ਸਵੇਰੇ ਆਪਣੇ ਸਾਰੇ ਫੁੱਲ ਝੜਦਾ ਹੈ। ਇਸ ਨੂੰ ਰਾਤ ਦੀ ਰਾਣੀ ਵੀ ਕਿਹਾ ਜਾਂਦਾ ਹੈ।
2/5

ਇਸ ਵਿੱਚ ਐਂਟੀ-ਇੰਫਲੇਮੇਟਰੀ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ। ਹਰਸਿੰਗਾਰ ਦੇ ਫੁੱਲ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਫੁੱਲਾਂ 'ਚ ਵਿਟਾਮਿਨ ਸੀ ਸਮੇਤ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਵਾਲਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਗੰਜੇਪਨ, ਡੈਂਡਰਫ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾ ਸਕਦੇ ਹਨ।
Published at : 04 May 2023 08:09 AM (IST)
ਹੋਰ ਵੇਖੋ





















