ਪੜਚੋਲ ਕਰੋ
Head And Neck Cancers : ਭਾਰਤ 'ਚ ਤੇਜ਼ੀ ਨਾਲ ਵੱਧ ਰਿਹਾ ਸਿਰ ਤੇ ਗਰਦਨ ਦਾ ਕੈਂਸਰ, ਜਾਣੋ ਇਸ ਦੇ ਲੱਛਣ ਤੇ ਕਾਰਨ
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ 57.5 ਫੀਸਦੀ ਮਾਮਲੇ ਏਸ਼ੀਆ ਵਿੱਚ ਦਰਜ ਕੀਤੇ ਗਏ ਹਨ। ਉਸ ਵਿੱਚੋਂ ਖ਼ਾਸ ਕਰ ਭਾਰਤ ਅਜਿਹਾ ਦੇਸ਼ ਹੈ ਜਿਸ ਵਿੱਚ ਇਹ ਕੈਂਸਰ ਦੇ ਮਾਮਲੇ ਜ਼ਿਆਦਾ ਵੇਖਣ ਨੂੰ ਮਿਲ ਰਹੇ ਹਨ।
Head And Neck Cancers
1/4

Head And Neck Cancers : ਕੈਂਸਰ ਕਈ ਤਰ੍ਹਾਂ ਦੇ ਹੁੰਦੇ ਹਨ। ਪਰ ਹਾਲ ਦੇ ਸਾਲਾਂ ਵਿੱਚ ਸਿਰ ਤੇ ਗਰਦਨ ਦਾ ਕੈਂਸਰ ਦੁਨੀਆ ਭਰ ਵਿੱਚ 6ਵੇਂ ਨੰਬਰ ਦੇ ਆਮ ਕੈਂਸਰਾਂ ਵਿੱਚੋਂ ਇੱਕ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ 57.5 ਫੀਸਦੀ ਮਾਮਲੇ ਏਸ਼ੀਆ ਵਿੱਚ ਦਰਜ ਕੀਤੇ ਗਏ ਹਨ। ਉਸ ਵਿੱਚੋਂ ਖ਼ਾਸ ਕਰ ਭਾਰਤ ਅਜਿਹਾ ਦੇਸ਼ ਹੈ ਜਿਸ ਵਿੱਚ ਇਹ ਕੈਂਸਰ ਦੇ ਮਾਮਲੇ ਜ਼ਿਆਦਾ ਵੇਖਣ ਨੂੰ ਮਿਲ ਰਹੇ ਹਨ। ਇੰਟਰਨੈਸ਼ਨਲ ਏਜੰਸੀ ਫੌਰ ਰਿਸਰਚ ਆਨ ਕੈਂਸਰ (International Agency for Research on Cancer) ਦੇ ਮੁਤਾਬਕ ਸਾਲ 2040 ਤੱਕ ਇਸ ਦੀ ਗਿਣਤੀ ਵਿੱਚ 50-60 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ।
2/4

ਇਸ ਰਿਪੋਰਟ 'ਚ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਇਹ ਕੈਂਸਰ ਮਰਦਾਂ 'ਚ ਜ਼ਿਆਦਾ ਵੇਖਿਆ ਗਿਆ ਹੈ। ਔਰਤਾਂ 'ਚ ਇਹ ਚੌਥੇ ਸਥਾਨ 'ਤੇ ਹੈ। 60 ਤੋਂ 70 ਸਾਲ ਦੀ ਉਮਰ ਦੇ ਲੋਕ ਇਸ ਕੈਂਸਰ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਸ ਦੇ ਨਾਲ ਹੀ 20 ਤੋਂ 50 ਸਾਲ ਦੀ ਉਮਰ ਦੇ 24 ਤੋਂ 33 ਫੀਸਦੀ ਲੋਕ ਇਸ ਕੈਂਸਰ ਤੋਂ ਪੀੜਤ ਹਨ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਕੈਂਸਰ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਫੈਲੇਗਾ। ਇਸ ਕੈਂਸਰ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ, ਵਧਦੀ ਉਮਰ, ਤੰਬਾਕੂ, ਸਿਗਰਟਨੋਸ਼ੀ, ਸ਼ਰਾਬ ਆਦਿ ਹਨ।
Published at : 30 Jul 2023 06:25 PM (IST)
ਹੋਰ ਵੇਖੋ





















