ਪੜਚੋਲ ਕਰੋ
Mulethi Benefits: ਖੰਘ ਸਣੇ ਇਹਨਾਂ ਬਿਮਾਰੀ 'ਚ ਵੀ ਰਾਹਤ ਦਿੰਦੀ ਹੈ ਮਲੱਠੀ
ਮਲੱਠੀ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰੀ ਹੁੰਦੀ ਹੈ। ਅਜਿਹੇ ‘ਚ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਕਈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।
Mulethi
1/8

ਇਹ ਇਕ ਜੜੀ-ਬੂਟੀ ਦੇ ਤੌਰ ‘ਤੇ ਕੰਮ ਕਰਦੀ ਹੈ, ਜਿਸ ਨਾਲ ਦਿਲ ਅਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਇਸ ਦੀ ਵਰਤੋਂ ਨਾਲ ਮੌਸਮੀ ਸਰਦੀ-ਖੰਘ, ਜ਼ੁਕਾਮ ਤੋਂ ਲੈ ਕੇ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ…
2/8

ਮਲੱਠੀ ਖਾਣ ਨਾਲ ਢਿੱਡ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਗੈਸ, ਸੋਜ, ਅਪਚ, ਉੱਲਟੀ, ਕਬਜ਼ ਆਦਿ ਤੋਂ ਰਾਹਤ ਮਿਲਦੀ ਹੈ। ਇਸ ‘ਚ ਮੌਜੂਦ ਔਸ਼ਦੀ ਗੁਣ ਢਿੱਡ ਨੂੰ ਠੀਕ ਰੱਖਣ ਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਦੀ ਵਰਤੋਂ ਕਰਨ ਲਈ ਇਕ ਕੱਪ ਕੋਸੇ ਪਾਣੀ ‘ਚ ਮਲੱਠੀ ਦਾ ਪਾਊਡਰ ਪਾ ਕੇ ਉਬਾਲੋ। 1-2 ਉਬਾਲ ਆਉਣ ਤੋਂ ਬਾਅਦ ਮਿਸ਼ਰਨ ਨੂੰ ਹਲਕਾ ਠੰਡਾ ਕਰਕੇ ਛਾਣ ਕੇ ਪੀਓ।
Published at : 03 Nov 2023 08:08 AM (IST)
ਹੋਰ ਵੇਖੋ





















