ਪੜਚੋਲ ਕਰੋ
Reverse Walking: ਫਿੱਟ ਰਹਿਣ ਲਈ ਜੌਗਿੰਗ ਹੀ ਨਹੀਂ... ਰਿਵਰਸ ਵਾਕਿੰਗ ਵੀ ਕਰੋ, ਜਾਣੋ ਸਿਹਤ ਲਈ ਕਿਉਂ ਹੈ ਜ਼ਰੂਰੀ?
ਸਰੀਰ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਆਸਾਨ ਕਸਰਤਾਂ ਵਿਚ ਸੈਰ ਨੂੰ ਹਮੇਸ਼ਾ ਹੀ ਸਭ ਤੋਂ ਉੱਤਮ ਮੰਨਿਆ ਗਿਆ ਹੈ। ਲੋਕ ਤੇਜ਼ ਚੱਲਦੇ ਹਨ, ਹੌਲੀ ਚੱਲਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਪਿੱਛੇ ਵੱਲ ਤੁਰਨਾ ਵੀ ਇੱਕ ਖਾਸ ਕਸਰਤ ਹੈ...
Benefits Of Reverse Walking
1/7

Benefits Of Reverse Walking: ਸਰੀਰ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਆਸਾਨ ਕਸਰਤਾਂ ਵਿਚ ਸੈਰ ਨੂੰ ਹਮੇਸ਼ਾ ਹੀ ਸਭ ਤੋਂ ਉੱਤਮ ਮੰਨਿਆ ਗਿਆ ਹੈ। ਲੋਕ ਤੇਜ਼ ਚੱਲਦੇ ਹਨ, ਹੌਲੀ ਚੱਲਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਪਿੱਛੇ ਵੱਲ ਤੁਰਨਾ ਵੀ ਇੱਕ ਖਾਸ ਕਸਰਤ ਹੈ ਜਿਸ ਨਾਲ ਸਿਹਤ ਨੂੰ ਕਈ ਤਰੀਕਿਆਂ ਨਾਲ ਫਾਇਦਾ ਹੁੰਦਾ ਹੈ। ਇਸ ਨੂੰ ਰਿਵਰਸ ਵਾਕਿੰਗ ਕਿਹਾ ਜਾਂਦਾ ਹੈ ਉਲਟਾ ਚੱਲਣ ਦਾ ਅਰਥ ਹੈ ਅੱਗੇ ਦੀ ਬਜਾਏ ਪਿੱਛੇ ਵੱਲ ਤੁਰਨਾ। ਇਸ ਦੇ ਬਹੁਤ ਸਾਰੇ ਸਰੀਰਕ ਤੇ ਮਾਨਸਿਕ ਲਾਭ ਹਨ। ਆਓ ਅੱਜ ਗੱਲ ਕਰਦੇ ਹਾਂ ਕਿ ਕਿਵੇਂ ਉਲਟੀ ਸੈਰ ਕਰਨਾ ਤੁਹਾਡੇ ਸਰੀਰ ਅਤੇ ਸ਼ਖਸੀਅਤ ਲਈ ਵਧੀਆ ਹੋ ਸਕਦਾ ਹੈ।
2/7

ਲੱਤਾਂ ਦੀਆਂ ਮਾਸਪੇਸ਼ੀਆਂਹੁੰਦੀਆਂ ਹਨ ਮਜ਼ਬੂਤ : ਜਿਸ ਤਰ੍ਹਾਂ ਸੈਰ ਕਰਨ ਨਾਲ ਤੁਹਾਡੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤਹੁੰਦੀਆਂ ਹਨ, ਉਲਟਾ ਚੱਲਣ ਨਾਲ ਵੀ ਤੁਹਾਡੇ ਪੈਰਾਂ ਨੂੰ ਫਾਇਦਾ ਹੁੰਦਾ ਹੈ। ਅੱਗੇ ਚੱਲਣ ਦੇ ਮੁਕਾਬਲੇ, ਉਲਟਾ ਚੱਲਣ ਵਿੱਚ ਲੱਤਾਂ ਦੇ ਪਿੱਛੇ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੁੰਦਾ ਹੈ ਤੇ ਇਸ ਨਾਲ ਤੁਹਾਡੀਆਂ ਲੱਤਾਂ ਮਜ਼ਬੂਤ ਹੁੰਦੀਆਂ ਹਨ ਤੇ ਉਨ੍ਹਾਂ ਦਾ ਦਰਦ ਵੀ ਘੱਟ ਹੋਣ ਲੱਗਦਾ ਹੈ।
Published at : 27 May 2023 06:27 PM (IST)
ਹੋਰ ਵੇਖੋ





















