ਪੜਚੋਲ ਕਰੋ
Raisin's Side Effects: ਸ਼ੌਂਕ-ਸ਼ੌਂਕ 'ਚ ਖਾਂਦੇ ਹੋ ਜ਼ਿਆਦਾ ਸੌਗੀ, ਤਾਂ ਜਾਣ ਲਓ ਇਸ ਦੇ ਨੁਕਸਾਨ, ਨਹੀਂ ਤਾਂ ਹੋ ਜਾਣਗੀਆਂ ਗੰਭੀਰ ਬਿਮਾਰੀਆਂ
ਕਿਸ਼ਮਿਸ਼ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਜ਼ਿਆਦਾ ਮਾਤਰਾ 'ਚ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਕਿਸੇ ਵੀ ਬਿਮਾਰੀ ਜਾਂ ਐਲਰਜੀ ਦੀ ਸਥਿਤੀ ਚ ਡਾਕਟਰ ਦੀ ਸਲਾਹ ਤੋਂ ਬਿਨਾਂ ਕਿਸ਼ਮਿਸ਼ ਨਾ ਖਾਓ।
Raisins
1/6

ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਬਹੁਤ ਜ਼ਿਆਦਾ ਸੌਗੀ ਨਾ ਖਾਓ, ਕਿਉਂਕਿ ਇਸ ਨਾਲ ਭਾਰ ਵੱਧ ਸਕਦਾ ਹੈ। ਦਰਅਸਲ ਕਿਸ਼ਮਿਸ਼ 'ਚ ਫਰੂਟੋਜ਼ ਅਤੇ ਗਲੂਕੋਜ਼ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਭਾਰ ਵਧ ਸਕਦਾ ਹੈ। ਇਸ ਲਈ ਇਸ ਨੂੰ ਸੀਮਤ ਮਾਤਰਾ ਵਿੱਚ ਖਾਓ।
2/6

ਕਿਸ਼ਮਿਸ਼ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਸ 'ਚ ਆਇਰਨ, ਫਾਈਬਰ, ਪ੍ਰੋਟੀਨ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜਿਸ ਨੂੰ ਖਾਣ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਅਤੇ ਪਾਚਨ ਤੰਤਰ 'ਚ ਸੁਧਾਰ ਹੁੰਦਾ ਹੈ। ਕਿਸ਼ਮਿਸ਼ ਦੇ ਅਣਗਿਣਤ ਫਾਇਦੇ ਹਨ ਪਰ ਇਸ ਦੇ ਕੁਝ ਨੁਕਸਾਨ ਵੀ ਹਨ। ਜੇਕਰ ਕਿਸ਼ਮਿਸ਼ ਵੱਡੀ ਮਾਤਰਾ ਵਿੱਚ ਖਾਧੇ ਹੋ ਤਾਂ ਇਸ ਦੇ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ।
Published at : 31 May 2024 10:08 AM (IST)
ਹੋਰ ਵੇਖੋ





















