ਪੜਚੋਲ ਕਰੋ
Holi 2024: ਭੰਗ ਪੀਣ ਦਾ ਨੁਕਸਾਨ ਜਾਂ ਫਾਇਦਾ? ਜਾਣੋ ਅਸਲ ਸੱਚਾਈ
Holi 2024: ਹੋਲੀ ਵਿੱਚ ਭੰਗ ਦਾ ਜ਼ਿਕਰ ਨਾ ਹੋਵੇ, ਇਦਾਂ ਨਹੀਂ ਹੋ ਸਕਦਾ ਹੈ। ਹੋਲੀ ਵਿੱਚ ਲੋਕ ਭੰਗ ਵਿੱਚ ਠੰਡਾਈ ਮਿਲਾ ਕੇ ਪੀਂਦੇ ਹਨ ਜਾਂ ਕਈ ਲੋਕ ਇਸ ਨੂੰ ਪੀਸ ਕੇ ਖਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਭੰਗ ਦਾ ਫਾਇਦਾ ਜਾਂ ਨੁਕਸਾਨ
cannabis
1/6

ਹੋਲਾ ਦਾ ਤਿਉਹਾਰ ਭੰਗ ਤੋਂ ਬਿਨਾਂ ਅਧੂਰਾ ਹੈ, ਭੰਗ ਇੱਕ ਨਸ਼ੀਲੀ ਚੀਜ਼ ਹੈ, ਜਿਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਅੱਖਾਂ ਲਾਲ ਹੋ ਜਾਂਦੀਆਂ ਹਨ। ਬਲੱਡ ਪ੍ਰੈਸ਼ਰ ਵਧਣ ਅਤੇ ਹਾਰਟ ਅਟੈਕ ਦਾ ਖਤਰਾ ਰਹਿੰਦਾ ਹੈ। ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇੰਨੇ ਨੁਕਸਾਨਦਾਇਕ ਭੰਗ ਵਿੱਚ ਔਸ਼ਧੀ ਗੁਣ ਪਾਏ ਜਾਂਦੇ ਹਨ।
2/6

ਜੇਕਰ ਆਯੂਰਵੇਦ ਦੇ ਹਿਸਾਬ ਨਾਲ ਭੰਗ ਦਾ ਸੇਵਨ ਕੀਤਾ ਜਾਵੇ ਤਾਂ ਕੁਝ ਬਿਮਾਰੀਆਂ ਵਿੱਚ ਆਰਾਮ ਮਿਲਦਾ ਹੈ। ਆਓ ਜਾਣਦੇ ਹਾਂ ਭੰਗ ਖਾਣ ਦੇ ਕੀ-ਕੀ ਫਾਇਦੇ ਹੁੰਦੇ ਹਨ ਅਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।
3/6

ਆਯੂਰਵੇਦ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਸਿਰ ਵਿੱਚ ਤੇਜ਼ ਦਰਦ ਹੋ ਰਿਹਾ ਹੈ ਅਤੇ ਆਰਾਮ ਨਹੀਂ ਮਿਲ ਰਿਹਾ ਹੈ ਤਾਂ ਭੰਗ ਦੀਆਂ ਪੱਤੀਆਂ ਪੀਸ ਕੇ ਉਸ ਦੀਆਂ ਦੋ-ਤਿੰਨ ਬੂੰਦਾਂ ਕੰਨ ਵਿੱਚ ਪਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
4/6

ਅਜਿਹੇ ਲੋਕ ਜਿਨ੍ਹਾਂ ਨੂੰ ਖੰਘ ਹੁੰਦੀ ਹੈ, ਉਨ੍ਹਾਂ ਨੂੰ ਭੰਗ ਦੀਆਂ ਪੱਤੀਆਂ ਸੁਕਾ ਕੇ ਪੀਪਲ ਦੀ ਪੱਤੀ, ਕਾਲੀ ਮਿਰਚ ਅਤੇ ਸੁੰਡ ਨੂੰ ਮਿਲਾ ਕੇ ਪੀਣਾ ਚਾਹੀਦਾ ਹੈ। ਆਯੁਰਵੇਦ ਵਿੱਚ ਦੱਸਿਆ ਗਿਆ ਹੈ ਕਿ ਇਦਾਂ ਕਰਨ ਨਾਲ ਖੰਘ ਦੀ ਸਮੱਸਿਆ ਦੂਰ ਹੋ ਸਕਦੀ ਹੈ।
5/6

ਆਯੁਰਵੇਦ ਦੇ ਅਨੁਸਾਰ, ਭੰਗ ਦੀਆਂ ਪੱਤੀਆਂ ਪਾਚਨ ਤੰਤਰ ਸਹੀ ਕਰਨ ਵਿੱਚ ਮਦਦ ਕਰਦੀਆਂ ਹਨ। ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਭੰਗ ਦੀਆਂ ਦੋ-ਤਿੰਨ ਪੱਤੀਆਂ ਚਬਾਓ ਤਾਂ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੋ ਜਾਂਦਾ ਹੈ।
6/6

ਨੌਟਿੰਘਮ ਯੂਨੀਵਰਸਿਟੀ ਵਲੋਂ ਕੀਤੀ ਗਈ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਭੰਗ ਖਾਣ ਨਾਲ ਸਟ੍ਰੋਕ ਵਰਗੀਆਂ ਖਤਰਨਾਕ ਬਿਮਾਰੀਆਂ ਵਿੱਚ ਵੀ ਰਾਹਤ ਮਿਲਦੀ ਹੈ।
Published at : 24 Mar 2024 08:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
