ਪੜਚੋਲ ਕਰੋ
ਖੜ੍ਹੇ ਹੋ ਕੇ ਪਾਣੀ ਪੀਣਾ ਸਹੀ ਜਾਂ ਗਲਤ? ਕਿਉਂ ਬੈਠ ਕੇ ਪੀਣ ਦੀ ਦਿੱਤੀ ਜਾਂਦੀ ਸਲਾਹ, ਜਾਣੋ ਮਾਹਿਰ ਤੋਂ
ਅੱਜਕੱਲ੍ਹ ਲੋਕ ਦੌੜ-ਭੱਜ ਵਾਲੀ ਜ਼ਿੰਦਗੀ ਜੀਅ ਰਹੇ ਹਨ, ਜਿਸ ਕਰਕੇ ਉਹ ਅਕਸਰ ਖੜ੍ਹੇ-ਖੜ੍ਹੇ ਜਾਂ ਤੁਰਦੇ ਹੋਏ ਪਾਣੀ ਪੀ ਲੈਂਦੇ ਹਨ। ਪਰ ਇਹ ਆਦਤ ਸਰੀਰ ਲਈ ਠੀਕ ਨਹੀਂ ਹੈ। ਆਯੁਰਵੇਦ ਅਤੇ ਵਿਗਿਆਨ ਦੱਸਦੇ ਹਨ ਕਿ ਪਾਣੀ ਹਮੇਸ਼ਾ ਬੈਠ...
( Image Source : Freepik )
1/5

ਆਯੁਰਵੇਦ ਅਤੇ ਵਿਗਿਆਨ ਦੱਸਦੇ ਹਨ ਕਿ ਪਾਣੀ ਹਮੇਸ਼ਾ ਬੈਠ ਕੇ ਅਤੇ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਇਸ ਤਰੀਕੇ ਨਾਲ ਪਾਣੀ ਪੀਣ ਨਾਲ ਪਚਨ ਤੰਦਰੁਸਤ ਰਹਿੰਦਾ ਹੈ ਅਤੇ ਸਰੀਰ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਬਚਾਅ ਹੁੰਦਾ ਹੈ।
2/5

ਬੈਠ ਕੇ ਪਾਣੀ ਪੀਣ ਨਾਲ ਪਾਚਨ ਤੰਤਰ 'ਤੇ ਚੰਗਾ ਅਸਰ ਪੈਂਦਾ ਹੈ। ਇਸ ਤਰੀਕੇ ਨਾਲ ਪਾਣੀ ਹੌਲੀ-ਹੌਲੀ ਸਰੀਰ ਵਿੱਚ ਜਾਂਦਾ ਹੈ ਅਤੇ ਪੇਟ ਦੀ ਅਮਲਤਾ ਸਹੀ ਰਹਿੰਦੀ ਹੈ। ਇਹ ਪਚਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਈ ਰੱਖਦਾ ਹੈ ਅਤੇ ਅੰਤੜਿਆਂ ਵਿੱਚ ਖੁਰਾਕ ਨੂੰ ਸਹੀ ਤਰੀਕੇ ਨਾਲ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ।
3/5

ਬੈਠ ਕੇ ਪਾਣੀ ਪੀਣ ਨਾਲ ਗੁਰਦਿਆਂ ਦੀ ਕਾਰਗੁਜ਼ਾਰੀ ਬਿਹਤਰ ਬਣਦੀ ਹੈ। ਇਸ ਤਰੀਕੇ ਨਾਲ ਸਰੀਰ ਵਿੱਚ ਖੂਨ ਦੀ ਗਤੀ ਠੀਕ ਰਹਿੰਦੀ ਹੈ, ਜਿਸ ਨਾਲ ਗੁਰਦੇ ਬੇਲੇੜੋ ਜ਼ਹਿਰੀਲੇ ਪਦਾਰਥ ਅਤੇ ਵਿਅਰਥ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਚੰਗੀ ਤਰ੍ਹਾਂ ਸਮਰਥ ਹੁੰਦੇ ਹਨ। ਇਹ ਆਦਤ ਗੁਰਦਿਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।
4/5

ਜੇਕਰ ਪਾਣੀ ਤੁਰਦੇ ਜਾਂ ਖੜ੍ਹੇ ਹੋ ਕੇ ਪੀਤਾ ਜਾਵੇ, ਤਾਂ ਇਹ ਗੈਸ, ਅਜੀਰਨ ਜਾਂ ਪੇਟ ਫੁੱਲਣ (ਬਲੋਟਿੰਗ) ਵਰਗੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਇਸ ਤਰੀਕੇ ਨਾਲ ਪਾਣੀ ਪੀਣ ਤੇ ਪਾਚਨ ਤੰਤਰ 'ਤੇ ਦਬਾਅ ਪੈਂਦਾ ਹੈ, ਜੋ ਖੁਰਾਕ ਦੇ ਸਹੀ ਪਚਾਅ ਨੂੰ ਰੋਕ ਸਕਦਾ ਹੈ। ਦੂਜੇ ਪਾਸੇ, ਜਦੋਂ ਅਸੀਂ ਬੈਠ ਕੇ ਹੌਲੀ-ਹੌਲੀ ਪਾਣੀ ਪੀਂਦੇ ਹਾਂ, ਤਾਂ ਇਹ ਪਾਚਨ ਪ੍ਰਕਿਰਿਆ ਨੂੰ ਸੁਧਾਰਦਾ ਹੈ ਅਤੇ ਐਸਿਡਿਟੀ ਜਾਂ ਗੈਸ ਦੀ ਸਮੱਸਿਆ ਤੋਂ ਬਚਾਅ ਕਰਦਾ ਹੈ।
5/5

ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਪਾਣੀ ਤੇਜ਼ੀ ਨਾਲ ਸਰੀਰ 'ਚ ਹੇਠਾਂ ਵੱਲ ਜਾਂਦਾ ਹੈ, ਜਿਸ ਨਾਲ ਜੋੜਾਂ 'ਤੇ ਬੋਝ ਪੈਂਦਾ ਹੈ। ਇਸਦੇ ਉਲਟ, ਬੈਠ ਕੇ ਹੌਲੀ-ਹੌਲੀ ਪਾਣੀ ਪੀਣ ਨਾਲ ਜੋੜਾਂ ਨੂੰ ਆਰਾਮ ਮਿਲਦਾ ਹੈ। ਇਹ ਤਰੀਕਾ ਹਾਰਟ ਦੀ ਧੜਕਣ ਨੂੰ ਨਿਯਮਤ ਰੱਖਦਾ ਹੈ ਅਤੇ ਲਿਵਰ ਦੀ ਕਾਰਗੁਜ਼ਾਰੀ ਨੂੰ ਵੀ ਬਿਹਤਰ ਬਣਾਉਂਦਾ ਹੈ।
Published at : 24 Jun 2025 01:28 PM (IST)
ਹੋਰ ਵੇਖੋ





















