ਪੜਚੋਲ ਕਰੋ
Health News: ਕੀ ਸਿਰਫ ਜੂਸ ਪੀ ਕੇ ਘਟਾਇਆ ਜਾ ਸਕਦਾ ਭਾਰ? ਇੱਥੇ ਜਾਣੋ ਸਹੀ ਜਵਾਬ
Weight loss: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣੇ ਵੱਧੇ ਹੋਏ ਵਜ਼ਨ ਨੂੰ ਲੈ ਕੇ ਪ੍ਰੇਸ਼ਾਨ ਹਨ। ਹਰ ਕੋਈ ਕੋਸ਼ਿਸ਼ ਕਰਦਾ ਰਹਿੰਦਾ ਹੈ, ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਆਪਣੇ ਵਜ਼ਨ ਨੂੰ ਕੁੱਝ ਘਟਾ ਸਕਣ।
( Image Source : Freepik )
1/7

ਕੀ ਤੁਸੀਂ ਵੀ ਸੋਚਦੇ ਹੋ ਕਿ ਸਿਰਫ ਜੂਸ ਪੀ ਕੇ ਭਾਰ ਘਟਾ ਸਕਦੇ ਹੋ? ਇਸ ਸਵਾਲ ਦਾ ਸਿੱਧਾ ਜਵਾਬ 'ਨਹੀਂ' ਹੋਵੇਗਾ। ਕਿਉਂਕਿ ਸਰੀਰ ਨੂੰ ਪੋਸ਼ਣ ਦੀ ਲੋੜ ਹੁੰਦੀ ਹੈ ਅਤੇ ਸਿਰਫ਼ ਜੂਸ ਪੀਣ ਨਾਲ ਤੁਹਾਡਾ ਸਰੀਰ ਲੋੜੀਂਦਾ ਪੋਸ਼ਣ ਪ੍ਰਾਪਤ ਨਹੀਂ ਕਰ ਸਕੇਗਾ। ਅਜਿਹੇ 'ਚ ਇਹ ਸੋਚਣਾ ਗਲਤ ਹੈ ਕਿ ਜੂਸ ਪੀਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਵਿੱਚ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਪੋਸ਼ਣ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਓ।
2/7

ਕਈ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਖਾਣਾ ਘੱਟ ਖਾਂਦੇ ਹਨ ਅਤੇ ਜ਼ਿਆਦਾ ਜੂਸ ਪੀਂਦੇ ਹਨ ਤਾਂ ਉਨ੍ਹਾਂ ਦੇ ਚਿਹਰੇ 'ਤੇ ਚਮਕ ਆ ਜਾਵੇਗੀ। ਪਰ ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਚਾਹੇ ਫਲਾਂ ਦਾ ਜੂਸ ਹੋਵੇ ਜਾਂ ਸਬਜ਼ੀਆਂ ਦਾ ਜੂਸ, ਤੁਹਾਨੂੰ ਇਸ ਨੂੰ ਆਪਣੀ ਪੌਸ਼ਟਿਕ ਖੁਰਾਕ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਤਦ ਹੀ ਇਸ ਦਾ ਸਹੀ ਅਸਰ ਤੁਹਾਡੇ ਸਰੀਰ 'ਤੇ ਦਿਖਾਈ ਦੇਵੇਗਾ।
Published at : 13 Oct 2023 09:25 PM (IST)
ਹੋਰ ਵੇਖੋ





















