ਪੜਚੋਲ ਕਰੋ
Health Tips: ਡਾਇਬਟੀਜ਼ ਦੇ ਮਰੀਜ਼ ਆਪਣੀ ਰਸੋਈ ’ਚ ਇਹ ਸਭ ਜ਼ਰੂਰ ਰੱਖਣ
1_Food
1/5

ਆਂਡੇ-ਆਂਡਾ ਪ੍ਰੋਟੀਨ ਦਾ ਖ਼ਜ਼ਾਨਾ ਹੈ, ਜੋ ਬਲੱਡ–ਸ਼ੂਗਰ ਦੇ ਲੈਵਲ ਨੂੰ ਸਥਿਰ ਤੇ ਭੁੱਖ ਦੇ ਹਾਰਮੋਨਜ਼ ਨੁੰ ਦਬਾ ਕੇ ਵਜ਼ਨ ਘਟਾਉਣ ’ਚ ਸਹਿਯੋਗ ਕਰਦਾ ਹੈ। ਅਮੈਰਿਕਨ ਡਾਇਬਟੀਜ਼ ਐਸੋਸੀਏਸ਼ਨ ਮੁਤਾਬਕ 10 ਪੌਂਡ ਵਜ਼ਨ ਘਟਾਉਣ ਨਾਲ ਤੁਹਾਡੇ ਬਲੱਡ ਗਲੂਕੋਜ਼ ਨੂੰ ਸੁਧਾਰਨ ’ਚ ਮਦਦ ਮਿਲ ਸਕਦੀ ਹੈ।
2/5

ਸ਼ਕਰਕੰਦੀ-ਸ਼ਕਰਕੰਦੀ ਕਾਰਬੋਹਾਈਡ੍ਰੇਟਸ ਦਾ ਸਰੋਤ ਹੈ ਤੇ ਡਾਇਬਟੀਜ਼ ਦੇ ਮਰੀਜ਼ ਲਈ ਬਹੁਤ ਵਧੀਆ ਹੈ। ਇੱਕ ਸ਼ਕਰਕੰਦੀ ਵਿੱਚ ਫ਼ਾਈਬਰ ਦੀ ਮਾਤਰਾ 4 ਗ੍ਰਾਮ ਤੇ ਤੁਹਾਡੇ ਵਿਟਾਮਿਨ ‘ਸੀ’ ਦਾ ਲਗਭਗ ਇੱਕ ਤਿਹਾਈ ਹੁੰਦਾ ਹੈ। ਇਸ ਵਿੱਚ ਵਿਟਾਮਿਨ ‘ਏ’ ਵੀ ਭਰਪੂਰ ਮਾਤਰਾ ’ਚ ਹੁੰਦਾ ਹੈ। ਇਸ ਨਾਲ ਇੰਸੁਲਿਨ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਦੇ ਕੰਮ ਵਿੱਚ ਸੁਧਾਰ ਹੋ ਸਕਦਾ ਹੈ।
3/5

ਫ਼ੈਟੀ ਮੱਛੀ-ਟਾਈਪ 2 ਡਾਇਬਟੀਜ਼ ਦੇ ਮਰੀਜ਼ਾਂ ਨੂੰ ਘਾਤਕ ਕਿਸਮ ਦੀ ਦਿਲ ਦੀ ਬੀਮਾਰੀ ਦਾ ਖ਼ਤਰਾ ਰਹਿੰਦਾ ਹੈ। ਓਮੇਗਾ 3 ਨਾਲ ਭਰਪੂਰ ਮੱਛੀਆਂ ਜਿਵੇਂ ਸੌਲਮਨ, ਮੈਕੇਰਲ, ਸਾਰਡੀਨ, ਹੇਰਿੰਗ ਮਰੀਜ਼ਾਂ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ।
4/5

ਹਰੀਆਂ ਪੱਤੇਦਾਰ ਸਬਜ਼ੀਆਂ-ਪਾਲਕ, ਗੋਭੀ ਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕਾਰਬੋਹਾਈਡ੍ਰੇਟਸ ਤੇ ਕੈਲੋਰੀਆਂ ਘੱਟ ਹੁੰਦੀਆਂ ਹਨ। ਇਸੇ ਲਈ ਇਸ ਦੀ ਵਰਤੋਂ ਡਾਇਬਟੀਜ਼ ਦੇ ਮਰੀਜ਼ ਪ੍ਰਮੁੱਖਤਾ ਨਾਲ ਕਰ ਸਕਦੇ ਹਨ। ਇਨ੍ਹਾਂ ਸਬਜ਼ੀਆਂ ਵਿੱਚ ਪੌਲੀਫ਼ਿਨੌਲ ਤੇ ਵਿਟਾਮਿਨ ‘ਸੀ’ ਵੱਡੇ ਪੱਧਰ ਉੱਤੇ ਪਾਇਆ ਜਾਂਦਾ ਹੈ।
5/5

ਦਾਲ-ਚੀਨੀ-ਜਈ ਦਾ ਦਲੀਆ, ਦਹੀਂ ਜਾਂ ਕੌਫ਼ੀ ਵਿੱਚ ਦਾਲ-ਚੀਨੀ ਦਾ ਛਿੜਕਾਅ ਬਿਨਾ ਸ਼ੂਗਰ ਦੀ ਜ਼ਰੂਰਤ ਦੇ ਕੁਦਰਤੀ ਮਿਠਾਸ ਨੂੰ ਜੋੜਦਾ ਹੈ। ਇਹ ਬਲੱਡ ਸ਼ੂਗਰ ਲੈਵਲ ਵਿੱਚ ਸੁਧਾਰ ਲਿਆਉਣ ਲਈ ਲਾਹੇਵੰਦ ਹੈ।
Published at : 05 Mar 2021 04:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
