ਪੜਚੋਲ ਕਰੋ
ਭਾਰਤੀਆਂ ’ਚ ਤੇਜ਼ੀ ਨਾਲ ਘਟਦੀ ਜਾ ਰਹੀ ਬੱਚਾ ਪੈਦਾ ਕਰਨ ਦੀ ਸ਼ਕਤੀ, ਜਾਣੋ ਕਾਰਨ
ਭਾਰਤੀਆਂ ’ਚ ਤੇਜ਼ੀ ਨਾਲ ਘਟਦੀ ਜਾ ਰਹੀ ਬੱਚਾ ਪੈਦਾ ਕਰਨ ਦੀ ਸ਼ਕਤੀ, ਜਾਣੋ ਕਾਰਨ
1/7

ਨਵੀਂ ਦਿੱਲੀ: ਬੱਚਾ ਪੈਦਾ ਨਾ ਕਰਨ ਦੀ ਸਮਰੱਥਾ ਦਾ ਸਬੰਧ ਕਿਸੇ ਮਰਦ ਜਾਂ ਔਰਤ (ਔਰਤ ਲਈ ਸ਼ਬਦ ‘ਬਾਂਝਪਣ’ ਵਰਤਿਆ ਜਾਂਦਾ ਹੈ) ਵਿੱਚ ਕੁਝ ਡਾਕਟਰੀ ਸਮੱਸਿਆਵਾਂ ਕਾਰਨ ਹੁੰਦਾ ਹੈ। 27.5 ਮਿਲੀਅਨ ਜੋੜੇ ਜੋ ਗਰਭ ਧਾਰਨ ਕਰਨਾ ਚਾਹੁੰਦੇ ਹਨ ਪਰ ਇਸ ਤਾਕਤ ਦੀ ਅਸਮਰੱਥਾ ਭਾਵ ਬਾਂਝਪਣ ਤੋਂ ਪੀੜਤ ਹਨ। ਭਾਰਤ ਵਿੱਚ ਬਹੁਤ ਸਾਰੇ ਕਾਰਨਾਂ ਕਰਕੇ ਬਾਂਝਪਣ ਦੀਆਂ ਗੁੰਝਲਾਂ ਵਿੱਚ ਚਿੰਤਾਜਨਕ ਹੱਦ ਤੱਕ ਵਾਧਾ ਹੋਇਆ ਹੈ।
2/7

ਕੀ ਕਾਰਨ ਹਨ ਬਾਂਝਪਣ ਦੇ? ਡਾ. ਇਲਾ ਗੁਪਤਾ, ਫਰਟੀਸਿਟੀ ਫਰਟੀਲਿਟੀ ਕਲੀਨਿਕਸ, ਨਵੀਂ ਦਿੱਲੀ ਦੇ ਕਲੀਨਿਕਲ ਨਿਰਦੇਸ਼ਕ ਨੇ ਇਸ ਗੰਭੀਰ ਸਮੱਸਿਆ ਬਾਰੇ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਮਰ ਦਾ ਮਨੁੱਖੀ ਪ੍ਰਜਣਨ ਸ਼ਕਤੀ (ਫ਼ਰਟੀਲਿਟੀ) ਨਾਲ ਬਹੁਤ ਅਹਿਮ ਸਬੰਧ ਹੈ। ਦੇਰੀ ਨਾਲ ਗਰਭ ਧਾਰਨ ਕਰਨ ਦੀ ਯੋਜਨਾ ਬਣਾਉਣ ਵਾਲੇ ਜੋੜਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਮ ਤੌਰ 'ਤੇ ਔਰਤਾਂ ਵਿੱਚ 35 ਤੇ ਮਰਦਾਂ ਵਿੱਚ 50 ਸਾਲ ਦੀ ਉਮਰ ਤੋਂ ਬਾਅਦ ਪ੍ਰਜਣਨ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ।
Published at : 09 Aug 2021 02:59 PM (IST)
ਹੋਰ ਵੇਖੋ





















