ਪੜਚੋਲ ਕਰੋ
Alert: ਸਰੀਰ ਨੂੰ ਇੰਝ ਨੁਕਸਾਨ ਪਹੁੰਚਾਉਂਦੀ ਹੈ ਚੀਨੀ
ਸਾਡੀਆਂ ਖਾਣ ਪੀਣ ਦੀਆਂ ਆਦਤਾਂ ਦਾ ਸਾਡੇ ਸਰੀਰ ਤੇ ਸਿਹਤ ਉੱਤੇ ਸਿੱਧਾ ਅਸਰ ਹੁੰਦਾ ਹੈ। ਅੱਜਕਲ੍ਹ ਗਿਆਨ ਦਾ ਯੁੱਗ ਹੈ। ਇਸ ਵਿਚ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਅਤੇ ਇਹਨਾਂ ਦੇ ਸਰੀਰ ਉੱਤੇ ਚੰਗੇ ਜਾਂ ਮਾੜੇ ਅਸਰ ਬਾਰੇ ਜਾਣੂ ਹੋਣਾ ਜ਼ਰੂਰੀ ਹੈ।

sugar
1/7

ਇਸੇ ਸੰਬੰਧ ਵਿਚ ਅੱਜ ਅਸੀਂ ਤੁਹਾਨੂੰ ਚੀਨੀ ਦੇ ਇਸਤੇਮਾਲ ਬਾਰੇ ਦੱਸਣ ਜਾ ਰਹੇ ਹਾਂ। ਚੀਨੀ ਦੀ ਵਰਤੋਂ ਕਰਨ ਜਾਂ ਨਾ ਕਰਨ ਬਾਰੇ ਕਈ ਤਰ੍ਹਾਂ ਦੀ ਸਵਾਲ ਲੋਕਾਂ ਦੇ ਮਨ ਵਿਚ ਉਭਰਦੇ ਹਨ। ਇਸਦਾ ਇਕ ਵੱਡਾ ਕਾਰਨ ਸ਼ੂਗਰ ਰੋਗ ਵੀ ਹੈ, ਜਿਸਦੇ ਪੀੜਤਾਂ ਦੀ ਗਿਣਤੀ ਦਿਨ ਬ ਦਿਨ ਵਧਦੀ ਜਾ ਰਹੀ ਹੈ। ਸੋ ਆਓ ਤੁਹਾਨੂੰ ਦੱਸੀਏ ਕਿ ਚੀਨੀ ਖਾਣ ਜਾਂ ਨਾ ਖਾਣ ਨਾਲ ਕੀ ਹੁੰਦਾ ਹੈ
2/7

ਸਭ ਤੋਂ ਪਹਿਲਾਂ ਚੀਨੀ ਖਾਣ ਦੀ ਗੱਲ ਕਰੀਏ ਤਾਂ ਇਸਦਾ ਸਿੱਧਾ ਅਸਰ ਸਾਡੇ ਕੈਲਰੀ ਇਨਟੇਕ ਉੱਤੇ ਪੈਂਦਾ ਹੈ। ਚੀਨੀ ਵਿਚ ਕੈਲਰੀਜ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਇਸ ਨਾਲ ਸਾਡੇ ਦਿਨ ਭਰ ਦੀ ਚੀਨੀ ਲੈਣ ਦੀ ਮਾਤਰਾ ਇਕ ਵਾਰ ਵਿਚ ਹੀ ਪੂਰੀ ਹੋ ਜਾਂਦੀ ਹੈ। ਇਸ ਤੋਂ ਬਾਅਦ ਖਾਧੀ ਚੀਨੀ ਐਕਸੈਸਿਵ ਹੀ ਹੁੰਦੀ ਹੈ।
3/7

ਜੇਕਰ ਤੁਸੀਂ ਸ਼ੂਗਰ ਰੋਗ ਤੋਂ ਪੀੜਤ ਹੋ ਤਾਂ ਚੀਨੀ ਤੁਹਾਡੇ ਲਈ ਜ਼ਹਿਰ ਸਾਮਾਨ ਹੈ। ਤੁਹਾਨੂੰ ਤੁਰੰਤ ਹੀ ਚੀਨੀ ਦਾ ਤਿਆਗ ਕਰਕੇ ਆਪਣਾ ਸ਼ੂਗਰ ਕੰਟਰੋਲ ਕਰਕੇ ਰੱਖਣ ਚਾਹੀਦਾ ਹੈ। ਸ਼ੂਗਰ ਪੀੜਤਾ ਲਈ ਲੰਮੀ ਉਮਰ ਦਾ ਇਹੀ ਮੁੱਖ ਨੁਸਖਾ ਹੈ।
4/7

ਇਸ ਤਰ੍ਹਾਂ ਜੇਕਰ ਚੀਨੀ ਦਾ ਸੇਵਨ ਬੰਦ ਕਰ ਦਿੱਤਾ ਜਾਵੇ ਤਾਂ ਇਸਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਰਿਫਾਇੰਡ ਚੀਨੀ ਜਾਂ ਬ੍ਰਾਇਨ ਸ਼ੂਗਰ ਸਾਡੀ ਸਿਹਤ ਲਈ ਨੁਕਸਾਨਦੇਹ ਹੀ ਹੈ। ਇਸਦਾ ਕਾਰਨ ਹੈ ਕਿ ਇਹ ਚੀਨੀ ਦਾ ਕੁਦਰਤੀ ਰੂਪ ਨਹੀਂ ਹੈ।
5/7

ਸ਼ੂਗਰ ਦਾ ਸੇਵਨ ਚੀਨੀ ਦੇ ਰੂਪ ਵਿਚ ਨਹੀਂ ਬਲਕਿ ਕੁਦਰਤੀ ਰੂਪ ਹੋਣਾ ਚਾਹੀਦਾ ਹੈ। ਇਸ ਲਈ ਚੀਨੀ ਦੀ ਬਜਾਇ ਫਲ, ਖੰਜੂਰਾਂ, ਸ਼ਹਿਦ ਆਦਿ ਖਾਣੇ ਚਾਹੀਦੇ ਹਨ। ਜੇਕਰ ਤੁਹਾਨੂੰ ਸ਼ੂਗਰ ਰੋਗ ਨਹੀਂ ਹੈ ਤਾਂ ਗੁੜ, ਸ਼ੰਕਰ ਦਾ ਵਿਕਲਪ ਚੀਨੀ ਨਾਲੋਂ ਕਿਤੇ ਬਹਿਤਰ ਹੈ। ਜੇਕਰ ਤੁਸੀਂ ਸ਼ੂਗਰ ਰੋਗ ਤੋਂ ਪੀੜਤ ਹੋ ਤਾਂ ਗੁੜ, ਸ਼ੱਕਰ ਤੋਂ ਵੀ ਪਰਹੇਜ਼ ਹੀ ਕਰਨਾ ਚਾਹੀਦਾ ਹੈ।
6/7

ਚੀਨੀ ਦਾ ਸੇਵਨ ਬੰਦ ਕਰਕੇ ਸ਼ੂਗਰ ਰੋਗ ਸਮੇਤ ਹੋਰ ਕਈ ਰੋਗਾਂ ਜਿਵੇਂ ਦਿਲ ਦੇ ਰੋਗ, ਮੋਟਾਪਾ, ਕਿਡਨੀ ਰੋਗ ਆਦਿ ਤੋਂ ਬਚਾ ਹੋ ਜਾਂਦਾ ਹੈ। ਸਾਡੇ ਸਰੀਰ ਲਈ ਦਿਨ ਭਰ ਵਾਸਤੇ ਚੀਨੀ ਦੀ ਜੋ ਮਾਤਰਾ ਲੋੜੀਂਦੀ ਹੈ ਉਹ ਸਾਨੂੰ ਦੁੱਧ, ਫਲ ਆਦਿ ਵਿਚ ਮੌਜੂਦ ਸ਼ੂਗਰ ਤੋਂ ਹੀ ਮਿਲ ਜਾਂਦੀ ਹੈ। ਇਸ ਲਈ ਵਾਧੂ ਚੀਨੀ ਖਾਣ ਦੀ ਕੋਈ ਜ਼ਰੂਰਤ ਹੀ ਨਹੀਂ ਹੁੰਦੀ।
7/7

ਜੇਕਰ ਤੁਸੀਂ ਚੀਨੀ ਖਾਣ ਦੇ ਸ਼ੌਕੀਨ ਹੋ ਤੇ ਚੀਨੀ ਖਾਧੇ ਬਿਨਾਂ ਨਹੀਂ ਰਹਿ ਸਕਦੇ ਤਾਂ ਤੁਸੀਂ ਦਿਨ ਦੇ ਵੱਧ ਤੋਂ ਵੱਧ ਤਿੰਨ ਛੋਟੇ ਚਮਚ ਖਾ ਸਕਦੇ ਹੋ।
Published at : 24 Nov 2023 07:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪਟਿਆਲਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
