ਪੜਚੋਲ ਕਰੋ
ਸਰੀਰ ‘ਚ ਨਜ਼ਰ ਆਉਣ ਲੱਗ ਪੈਣ ਅਜਿਹੇ ਸੰਕੇਤ, ਤਾਂ ਤੁਰੰਤ ਹੋ ਜਾਓ ਸਾਵਧਾਨ! ਨਮਕ ਦਾ ਸੇਵਨ ਜ਼ਹਿਰ ਬਰਾਬਰ
ਨਮਕ, ਜਿਸਨੂੰ ਸੋਡਿਅਮ ਕਲੋਰਾਈਡ ਵੀ ਕਿਹਾ ਜਾਂਦਾ ਹੈ, ਸਾਡੀ ਸਰੀਰਕ ਕਰਿਆਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪਰ ਹਰ ਚੀਜ਼ ਦੀ ਤਰ੍ਹਾਂ, ਜੇਕਰ ਸਰੀਰ ਵਿੱਚ ਨਮਕ ਦੀ ਮਾਤਰਾ ਵੱਧ ਹੋ ਜਾਵੇ, ਤਾਂ ਇਹ ਨੁਕਸਾਨਦਾਇਕ ਹੋ ਸਕਦਾ ਹੈ।
( Image Source : Freepik )
1/6

ਹੈਲਥ ਐਕਸਪਰਟਾਂ ਮੁਤਾਬਕ, ਜੇਕਰ ਤੁਸੀਂ ਰੂਟੀਨ ਦੇ ਅਧਾਰ 'ਤੇ ਜ਼ਰੂਰਤ ਤੋਂ ਵੱਧ ਨਮਕ ਖਾ ਰਹੇ ਹੋ, ਤਾਂ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਇਹ ਕਿਵੇਂ ਪਤਾ ਲੱਗੇ ਕਿ ਸਰੀਰ ਵਿੱਚ ਨਮਕ ਦੀ ਮਾਤਰਾ ਵਧ ਗਈ ਹੈ ਜਾਂ ਨਹੀਂ? ਇਸਦਾ ਸਿੱਧਾ ਜਵਾਬ ਇਹ ਹੈ ਕਿ ਸਾਡਾ ਸਰੀਰ ਖੁਦ ਹੀ ਕੁਝ ਇਸ਼ਾਰੇ ਦਿੰਦਾ ਹੈ, ਜਿਨ੍ਹਾਂ ਰਾਹੀਂ ਪਤਾ ਲੱਗ ਸਕਦਾ ਹੈ ਕਿ ਤੁਸੀਂ ਜ਼ਿਆਦਾ ਨਮਕ ਲੈ ਰਹੇ ਹੋ। ਆਓ ਜਾਣਦੇ ਹਾਂ ਉਹ ਕੀ ਸੰਕੇਤ ਹਨ।
2/6

'ਸਾਇਲੈਂਟ ਕਿਲਰ' ਕਹੀ ਜਾਣ ਵਾਲੀ ਹਾਈ ਬੀਪੀ ਦੀ ਬਿਮਾਰੀ ਵੀ ਇਹ ਸੰਕੇਤ ਦਿੰਦੀ ਹੈ ਕਿ ਸ਼ਾਇਦ ਤੁਸੀਂ ਜ਼ਰੂਰਤ ਤੋਂ ਵੱਧ ਨਮਕ ਖਾ ਰਹੇ ਹੋ। ਲੰਬੇ ਸਮੇਂ ਤੱਕ ਵਧੇਰੇ ਨਮਕ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਸਮੇਂ ਸਿਰ ਇਸਨੂੰ ਕਾਬੂ ਨਾ ਕੀਤਾ ਗਿਆ ਤਾਂ ਇਹ ਸਟ੍ਰੋਕ, ਦਿਲ ਸੰਬੰਧੀ ਬਿਮਾਰੀਆਂ ਅਤੇ ਜਿਗਰ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
Published at : 01 Apr 2025 01:51 PM (IST)
ਹੋਰ ਵੇਖੋ





















