ਪੜਚੋਲ ਕਰੋ
ਗਰਮੀ ਦਾ ਕਹਿਰ! ਲੂ ਲੱਗਣ ਤੇ ਡੀਹਾਈਡ੍ਰੇਸ਼ਨ ਦਾ ਖਤਰਾ, ਇਨ੍ਹਾਂ ਛੇ ਚੀਜ਼ਾਂ ਦਾ ਸੇਵਨ ਬਣੇਗਾ ਸਰੀਰ ਲਈ ਢਾਲ
Best drinks in summer: ਗਰਮੀਆਂ ਵਿੱਚ ਬਾਹਰ ਜਾਣ ਸਮੇਂ ਕਈ ਵਾਰ ਧੁੱਪ ਕਾਰਨ ਸਰੀਰ ਨੂੰ ਲੂ ਲੱਗ ਜਾਂਦੀ ਹੈ।
( Image Source : Freepik )
1/7

Best drinks in summer: ਗਰਮੀਆਂ ਵਿੱਚ ਬਾਹਰ ਜਾਣ ਸਮੇਂ ਕਈ ਵਾਰ ਧੁੱਪ ਕਾਰਨ ਸਰੀਰ ਨੂੰ ਲੂ ਲੱਗ ਜਾਂਦੀ ਹੈ। ਇਸ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਅਜਿਹੇ 'ਚ ਆਪਣੇ ਸਰੀਰ ਨੂੰ ਠੰਢਾ ਤੇ ਹਾਈਡ੍ਰੇਟ ਰੱਖਣ ਲਈ ਪਾਣੀ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਗਰਮੀਆਂ 'ਚ ਇਸ ਵਾਰ ਲੂ ਤੋਂ ਬਚਣ ਲਈ ਇਨ੍ਹਾਂ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।
2/7

ਤਰਬੂਜ-ਗਰਮੀਆਂ 'ਚ ਸਰੀਰ ਨੂੰ ਠੰਢਾ ਰੱਖਣ ਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਤਰਬੂਜ ਦਾ ਸੇਵਨ ਕੀਤਾ ਜਾ ਸਕਦਾ ਹੈ। ਤਰਬੂਜ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਇਸ ਨੂੰ ਖਾਣ ਤੋਂ ਬਾਅਦ ਜਲਦੀ ਭੁੱਖ ਨਹੀਂ ਲੱਗਦੀ। ਤਰਬੂਜ ਵਿੱਚ ਲਾਈਕੋਪੀਨ ਵੀ ਹੁੰਦਾ ਹੈ ਜੋ ਚਮੜੀ ਨੂੰ ਸੂਰਜ ਦੇ ਨੁਕਸਾਨ ਤੋਂ ਬਚਾਉਂਦਾ ਹੈ।
3/7

ਖੀਰਾ-ਗਰਮੀਆਂ 'ਚ ਖੀਰਾ ਖਾਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਇਸ 'ਚ ਪਾਣੀ ਦੀ ਚੰਗੀ ਮਾਤਰਾ ਹੋਣ ਕਾਰਨ ਇਹ ਪੇਟ ਨੂੰ ਠੰਢਾ ਕਰਨ 'ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਇਹ ਸਰੀਰ 'ਚ ਪਿਤੇ ਨੂੰ ਸੰਤੁਲਿਤ ਕਰਨ ਦੇ ਨਾਲ-ਨਾਲ ਸਰੀਰ ਦੇ ਪੀਐਚ ਨੂੰ ਵੀ ਠੀਕ ਰੱਖਦਾ ਹੈ। ਇਸ ਕਾਰਨ ਇਹ ਪੇਟ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਤੇ ਬਦਹਜ਼ਮੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
4/7

ਨਾਰੀਅਲ ਪਾਣੀ-ਨਾਰੀਅਲ ਪਾਣੀ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਗਰਮੀਆਂ ਵਿੱਚ ਰੋਜ਼ਾਨਾ ਨਾਰੀਅਲ ਪਾਣੀ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਵਿਅਕਤੀ ਕਈ ਬੀਮਾਰੀਆਂ ਤੋਂ ਵੀ ਦੂਰ ਰਹਿੰਦਾ ਹੈ।
5/7

ਨਿੰਬੂ-ਗਰਮੀਆਂ ਦੇ ਮੌਸਮ 'ਚ ਨਿੰਬੂ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਮੌਸਮ 'ਚ ਨਿੰਬੂ ਪਾਣੀ ਦਾ ਸੇਵਨ ਨਾ ਸਿਰਫ ਗਰਮੀ ਤੇ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ, ਸਗੋਂ ਵਿਅਕਤੀ ਨੂੰ ਅੰਦਰੋਂ ਤਰੋਤਾਜ਼ਾ ਮਹਿਸੂਸ ਵੀ ਕਰਦਾ ਹੈ।
6/7

ਸੱਤੂ- ਗਰਮੀਆਂ ਵਿੱਚ ਸੱਤੂ ਦਾ ਸੇਵਨ ਪੇਟ ਨੂੰ ਠੰਢਾ ਰੱਖਦਾ ਹੈ ਤੇ ਐਸੀਡਿਟੀ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਛੋਲਿਆਂ ਤੋਂ ਬਣੇ ਸੱਤੂ 'ਚ ਆਇਰਨ ਵੀ ਚੰਗੀ ਮਾਤਰਾ 'ਚ ਹੁੰਦਾ ਹੈ, ਜੋ ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
7/7

ਲੱਸੀ-ਪੇਟ ਦੀ ਗਰਮੀ ਨੂੰ ਦੂਰ ਕਰਨ ਤੇ ਸਰੀਰ ਨੂੰ ਠੰਢਕ ਦੇਣ ਲਈ ਤੁਸੀਂ ਰੋਜ਼ਾਨਾ ਇਕ ਕਟੋਰੀ ਦਹੀਂ, ਰਾਇਤਾ ਜਾਂ ਲੱਸੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
Published at : 16 May 2023 10:12 AM (IST)
ਹੋਰ ਵੇਖੋ




















