ਪੜਚੋਲ ਕਰੋ
ਲਿਵਰ ਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਉਂਦੇ ਇਹ ਵਾਲੇ ਭੋਜਨ, ਡਾਈਟ 'ਚ ਜ਼ਰੂਰ ਕਰੋ ਸ਼ਾਮਿਲ
ਪਹਿਲਾਂ ਲਿਵਰ ਕੈਂਸਰ ਤੇ ਲਿਵਰ ਡੈਮੇਜ ਵਰਗੀਆਂ ਬਿਮਾਰੀਆਂ ਵੱਡੀ ਉਮਰ ਵਾਲਿਆਂ ਵਿੱਚ ਹੀ ਪਾਈਆਂ ਜਾਂਦੀਆਂ ਸਨ, ਪਰ ਹੁਣ ਇਹ ਨੌਜਵਾਨਾਂ ਵਿੱਚ ਵੀ ਵਧ ਰਹੀਆਂ ਹਨ। ਗਲਤ ਜੀਵਨ ਸ਼ੈਲੀ, ਮੋਟਾਪਾ, ਸ਼ਰਾਬ ਪੀਣ ਦੀ ਆਦਤ, ਹੈਪਟਾਈਟਿਸ ਇੰਫੈਕਸ਼ਨ..
( Image Source : Freepik )
1/8

ਪਹਿਲਾਂ ਲਿਵਰ ਕੈਂਸਰ ਤੇ ਲਿਵਰ ਡੈਮੇਜ ਵਰਗੀਆਂ ਬਿਮਾਰੀਆਂ ਵੱਡੀ ਉਮਰ ਵਾਲਿਆਂ ਵਿੱਚ ਹੀ ਪਾਈਆਂ ਜਾਂਦੀਆਂ ਸਨ, ਪਰ ਹੁਣ ਇਹ ਨੌਜਵਾਨਾਂ ਵਿੱਚ ਵੀ ਵਧ ਰਹੀਆਂ ਹਨ। ਗਲਤ ਜੀਵਨ ਸ਼ੈਲੀ, ਮੋਟਾਪਾ, ਸ਼ਰਾਬ ਪੀਣ ਦੀ ਆਦਤ, ਹੈਪਟਾਈਟਿਸ ਇੰਫੈਕਸ਼ਨ ਤੇ ਖਰਾਬ ਖੁਰਾਕ ਕਾਰਨ ਲਿਵਰ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਖਤਰਨਾਕ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
2/8

ਲਿਵਰ ਜੋ ਪਾਚਣ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਤੋਂ ਟੌਕਸਿਨਜ਼ ਨੂੰ ਬਾਹਰ ਕੱਢਦਾ ਹੈ, ਉਹ ਕਾਫੀ ਮੁਸੀਬਤ ਵਿੱਚ ਹੈ। ਜੇ ਤੁਸੀਂ ਆਪਣੇ ਲਿਵਰ ਨੂੰ ਛੋਟੀ ਉਮਰ ਵਿੱਚ ਹੀ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਹ ਕੁੱਝ ਖਾਣ ਪਦਾਰਥ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ।
3/8

ਰਿਫਾਈਨਡ ਕਾਰਬਸ ਦੀ ਬਜਾਏ ਆਪਣੀ ਡਾਇਟ ਵਿੱਚ ਫਾਈਬਰ ਵਾਲੇ ਅਨਾਜ ਸ਼ਾਮਲ ਕਰੋ। ਜਿਵੇਂ ਛਿਲਕੇ ਵਾਲੇ ਅਨਾਜ ਜਾਂ ਮਿਲੇਟਸ (ਮੋਟੇ ਅਨਾਜ)। ਰਿਫਾਈਨਡ ਕਾਰਬਸ-ਜਿਵੇਂ ਬ੍ਰੈਡ, ਪਾਸਤਾ, ਬੇਕਰੀ ਆਈਟਮ, ਬਿਸਕੁੱਟ ਆਦਿ-ਸਰੀਰ ਵਿੱਚ ਤੇਜ਼ੀ ਨਾਲ ਸ਼ੂਗਰ ਵਿੱਚ ਬਦਲ ਕੇ ਲਿਵਰ ਵਿੱਚ ਫੈਟ ਜਮ੍ਹਾਂ ਕਰਦੇ ਹਨ।
4/8

ਜਦੋਂ ਤੁਸੀਂ ਆਪਣੀ ਡਾਇਟ ਵਿੱਚ ਓਟਸ, ਜੌ, ਬਾਜਰਾ, ਬ੍ਰਾਊਨ ਰਾਈਸ ਅਤੇ ਮਿਲੇਟਸ ਵਰਗੇ ਅਨਾਜ ਖਾਂਦੇ ਹੋ, ਇਹ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦੇ ਹਨ, ਗਟ ਬੈਕਟੀਰੀਆ ਨੂੰ ਵਧਾਉਂਦੇ ਹਨ ਅਤੇ ਸਰੀਰ ਵਿੱਚ ਸੋਜ ਨੂੰ ਘਟਾਉਂਦੇ ਹਨ। ਰਿਸਰਚ ਦੱਸਦੀ ਹੈ ਕਿ ਫਾਈਬਰ ਨਾਲ ਭਰਪੂਰ ਡਾਇਟ ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ ਦੇ ਖਤਰੇ ਨੂੰ ਘਟਾਉਂਦੀ ਹੈ, ਜੋ ਕਿ ਲਿਵਰ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ।
5/8

ਫੁੱਲਗੋਭੀ, ਬਰੋਕਲੀ, ਪੱਤਾਗੋਭੀ ਅਤੇ ਸਰੋਂ ਦੇ ਪੱਤੇ ਕ੍ਰੂਸਿਫੇਰਸ ਪਰਿਵਾਰ ਦੀਆਂ ਸਬਜ਼ੀਆਂ ਹਨ। ਇਨ੍ਹਾਂ ਵਿੱਚ ਸਲਫੋਰਾਫੇਨ ਅਤੇ ਇੰਡੋਲ-3-ਕਾਰਬਿਨੋਲ ਵਰਗੇ ਕੁਦਰਤੀ ਤੱਤ ਹੁੰਦੇ ਹਨ। ਇਹ ਤੱਤ ਡਿਟਾਕਸ ਐਂਜਾਈਮ ਨੂੰ ਐਕਟੀਵੇਟ ਕਰਦੇ ਹਨ, ਜਿਸ ਨਾਲ ਲਿਵਰ ਦੇ ਹਾਨੀਕਾਰਕ ਪਦਾਰਥਾਂ ਅਤੇ ਕਾਰਸਿਨੋਜਨਜ਼ ਨੂੰ ਨਿਊਟ੍ਰਲ ਕੀਤਾ ਜਾਂਦਾ ਹੈ। ਹਫ਼ਤੇ ਵਿੱਚ ਤਿੰਨ ਵਾਰ ਇਹ ਸਬਜ਼ੀਆਂ ਖਾਣ ਨਾਲ ਲਿਵਰ ਦੀ ਸਮਰੱਥਾ ਵਧਦੀ ਹੈ।
6/8

ਬਲੂਬੈਰੀ, ਬਲੈਕਬੈਰੀ, ਚੈਰੀ ਅਤੇ ਸਟਰਾਬੈਰੀ ਵਿੱਚ ਐਂਟੀਓਕਸੀਡੈਂਟ ਵੱਧ ਮਾਤਰਾ ਵਿੱਚ ਹੁੰਦੇ ਹਨ, ਜੋ ਲਿਵਰ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਰੋਜ਼ ਇੱਕ ਮੁੱਠੀ ਬੇਰੀਜ਼ ਖਾਣਾ ਲਿਵਰ ਨੂੰ ਮਜ਼ਬੂਤ ਤੇ ਸੁਰੱਖਿਅਤ ਰੱਖਦਾ ਹੈ।
7/8

ਰਿਸਰਚਾਂ ਮੁਤਾਬਕ ਸਹੀ ਮਾਤਰਾ ਵਿੱਚ ਕੌਫੀ ਪੀਣ ਨਾਲ ਲਿਵਰ ਕੈਂਸਰ ਅਤੇ ਸਿਰੋਸਿਸ ਦਾ ਖਤਰਾ ਘਟਦਾ ਹੈ, ਕਿਉਂਕਿ ਇਸ ਵਿੱਚ ਸੋਜ ਘਟਾਉਣ ਵਾਲੇ ਤੱਤ ਹੁੰਦੇ ਹਨ। ਬਿਨਾ ਚੀਨੀ ਤੇ ਦੁੱਧ ਵਾਲੀ ਦੋ ਕੱਪ ਕੌਫੀ ਰੋਜ਼ ਲੈਣਾ ਲਾਭਦਾਇਕ ਹੈ। ਇਸੇ ਤਰ੍ਹਾਂ ਗ੍ਰੀਨ ਟੀ ਵਿੱਚ ਐਂਟੀਓਕਸੀਡੈਂਟ ਹੁੰਦੇ ਹਨ ਜੋ ਲਿਵਰ ਨੂੰ ਮਜ਼ਬੂਤ ਬਣਾਉਂਦੇ ਹਨ। ਖਾਣ ਤੋਂ ਅੱਧਾ ਘੰਟਾ ਬਾਅਦ ਗ੍ਰੀਨ ਟੀ ਪੀਣਾ ਲਿਵਰ ਲਈ ਫਾਇਦੇਮੰਦ ਹੈ।
8/8

ਡੀਪ ਫ੍ਰਾਈਡ ਖਾਣੇ ਲਿਵਰ ਲਈ ਨੁਕਸਾਨੀ ਹਨ, ਇਸ ਲਈ ਉਹਨਾਂ ਦੀ ਥਾਂ ਅਖਰੋਟ, ਫਲੈਕਸ ਸੀਡਸ ਅਤੇ ਮੱਛੀ ਵਰਤੋਂ। ਇਹਨਾਂ ਵਿੱਚ ਓਮੇਗਾ-3 ਹੁੰਦਾ ਹੈ ਜੋ ਲਿਵਰ ਨੂੰ ਸਿਹਤਮੰਦ ਰੱਖਦਾ ਹੈ। ਲੱਸਣ ਅਤੇ ਪਿਆਜ਼ ਲਿਵਰ ਦੀ ਸਫਾਈ ਕਰਦੇ ਹਨ ਤੇ ਫੈਟ ਨਹੀਂ ਜੰਮਣ ਦਿੰਦੇ।
Published at : 01 Oct 2025 09:31 PM (IST)
ਹੋਰ ਵੇਖੋ
Advertisement
Advertisement





















