ਪੜਚੋਲ ਕਰੋ
Health Tips: ਡਾਈਟੀਸ਼ੀਅਨ ਤੋਂ ਜਾਣੋ ਇੱਕ ਦਿਨ 'ਚ ਕਿੰਨੇ ਬਦਾਮ ਖਾਣ ਨਾਲ ਸਰੀਰ ਨੂੰ ਮਿਲਦੇ ਨੇ ਵੱਧ ਤੋਂ ਵੱਧ ਫਾਇਦੇ
how many almonds: ਜ਼ਿਆਦਾ ਬਦਾਮ ਖਾਣਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਅਜਿਹੇ 'ਚ ਇੱਥੇ ਜਾਣੋ ਦਿਨ 'ਚ ਕਿੰਨੇ ਬਦਾਮ ਖਾਣੇ ਚਾਹੀਦੇ ਹਨ।

( Image Source : Freepik )
1/7

ਬਦਾਮ ਇੱਕ ਸੁੱਕਾ ਫਲ ਹੈ ਜਿਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਲੋਕ ਬਹੁਤ ਹੀ ਚਾਅ ਦੇ ਨਾਲ ਇਸ ਨੂੰ ਖਾਂਦੇ ਹਨ। ਇਸ ਤੋਂ ਇਲਾਵਾ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਲੋਕ ਇੱਕ ਦੂਜੇ ਨੂੰ ਤੋਹਫੇ ਦੇ ਵਿੱਚ ਬਦਾਮਾਂ ਦੇ ਡੱਬੇ ਦਿੰਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਬਦਾਮ ਪ੍ਰੋਟੀਨ, ਸਿਹਤਮੰਦ ਚਰਬੀ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।
2/7

ਰੋਜ਼ਾਨਾ ਬਦਾਮ ਖਾਣ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ, ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਤੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਮਿਲਦੀ ਹੈ। ਪਰ ਜ਼ਿਆਦਾ ਮਾਤਰਾ 'ਚ ਬਦਾਮ ਦਾ ਸੇਵਨ ਕਰਨ ਨਾਲ ਕੁੱਝ ਨੁਕਸਾਨ ਵੀ ਹੋ ਸਕਦਾ ਹੈ। ਇੱਕ ਸਿਹਤਮੰਦ ਬਾਲਗ ਲਈ, ਰੋਜ਼ਾਨਾ 30 ਤੋਂ 50 ਗ੍ਰਾਮ ਬਦਾਮ ਖਾਣਾ ਕਾਫੀ ਮੰਨਿਆ ਜਾਂਦਾ ਹੈ।
3/7

ਇਸ ਤੋਂ ਜ਼ਿਆਦਾ ਮਾਤਰਾ ਵਿਚ ਬਦਾਮ ਖਾਣ ਨਾਲ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਭਾਰ ਵਧ ਸਕਦਾ ਹੈ। ਨਾਲ ਹੀ, ਬਦਾਮ ਵਿੱਚ ਮੌਜੂਦ ਆਕਸੀਲੇਟ ਗੁਰਦੇ ਵਿੱਚ ਜਮ੍ਹਾਂ ਹੋ ਸਕਦੇ ਹਨ ਅਤੇ ਪੱਥਰੀ ਦਾ ਕਾਰਨ ਬਣ ਸਕਦੇ ਹਨ।
4/7

ਇੱਕ ਡਾਇਟੀਸ਼ੀਅਨ ਦੇ ਅਨੁਸਾਰ, ਜੇਕਰ ਅਸੀਂ ਰੋਜ਼ਾਨਾ ਭਿੱਜੇ ਹੋਏ ਬਦਾਮ ਖਾਂਦੇ ਹਾਂ, ਤਾਂ ਲਗਭਗ 30 ਤੋਂ 50 ਗ੍ਰਾਮ ਯਾਨੀ ਲਗਭਗ 7 ਤੋਂ 8 ਬਦਾਮ ਰੋਜ਼ਾਨਾ ਖਾਣੇ ਚਾਹੀਦੇ ਹਨ। ਬਦਾਮ ਇੱਕ ਬਹੁਤ ਹੀ ਪੌਸ਼ਟਿਕ ਅਤੇ ਊਰਜਾਵਾਨ ਸੁੱਕਾ ਫਲ ਹੈ।
5/7

50 ਗ੍ਰਾਮ ਬਦਾਮ 'ਚ ਲਗਭਗ 300 ਕੈਲੋਰੀ ਹੁੰਦੀ ਹੈ। ਇਸ ਵਿੱਚ 15 ਗ੍ਰਾਮ ਕਾਰਬੋਹਾਈਡਰੇਟ, 12 ਗ੍ਰਾਮ ਚਰਬੀ ਅਤੇ 6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਵਿਟਾਮਿਨ ਅਤੇ ਖਣਿਜਾਂ ਦੀ ਗੱਲ ਕਰੀਏ ਤਾਂ ਬਦਾਮ ਵਿੱਚ ਵਿਟਾਮਿਨ ਈ, ਵਿਟਾਮਿਨ ਬੀ6, ਥਿਆਮੀਨ, ਰਿਬੋਫਲੇਵਿਨ, ਨਿਆਸੀਨ ਆਦਿ ਪਾਏ ਜਾਂਦੇ ਹਨ।
6/7

ਬਾਦਾਮ ਵਿੱਚ ਪ੍ਰੋਟੀਨ, ਹੈਲਦੀ ਫੈਟ, ਫਾਈਬਰ, ਵਿਟਾਮਿਨ ਆਦਿ ਕਈ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਬਾਦਾਮ ਵਿੱਚ ਆਕਸਲੇਟ ਨਾਮਕ ਇੱਕ ਮਿਸ਼ਰਣ ਵੀ ਪਾਇਆ ਜਾਂਦਾ ਹੈ ਜੋ ਕਿਡਨੀ ਸਟੋਨ ਨੂੰ ਵਧਾ ਸਕਦਾ ਹੈ।
7/7

ਬਦਾਮ ਖਾਣ ਦੇ ਕਈ ਸਿਹਤ ਲਾਭ ਹਨ ਪਰ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣਾ ਪਾਚਨ ਤੰਤਰ ਲਈ ਹਾਨੀਕਾਰਕ ਹੈ। ਬਾਦਾਮ 'ਚ ਫਾਈਬਰ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਜ਼ਿਆਦਾ ਮਾਤਰਾ 'ਚ ਫਾਈਬਰ ਦਾ ਸੇਵਨ ਕਰਨ ਨਾਲ ਪੇਟ 'ਚ ਗੈਸ, ਦਰਦ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Published at : 03 Nov 2023 07:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
