ਪੜਚੋਲ ਕਰੋ
Homemade Lipstick : ਖ਼ੁਦ ਬਣਾਓ ਨੈਚੁਰਲ ਲਿਪਸਟਿਕ, ਨਾ ਸਾਈਡ ਇਫੈਕਟਸ ਹੋਣਗੇ ਤੇ ਕਈ ਮਹੀਨਿਆਂ ਤਕ ਚੱਲੇਗੀ, ਜਾਣੋ ਤਰੀਕਾ
ਜੇ ਤੁਸੀਂ ਕੈਮੀਕਲ ਆਧਾਰਿਤ ਉਤਪਾਦਾਂ ਨੂੰ ਛੱਡਣਾ ਚਾਹੁੰਦੇ ਹੋ ਅਤੇ ਕੁਦਰਤੀ ਉਤਪਾਦਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਘਰ 'ਚ ਲਿਪਸਟਿਕ ਬਣਾਉਣ ਬਾਰੇ ਦੱਸਾਂਗੇ। ਤੁਸੀਂ ਇਸ ਲਿਪਸਟਿਕ ਦੀ ਵਰਤੋਂ ਕਈ ਮਹੀਨਿਆਂ ਤੱਕ ਕਰ ਸਕਦੇ ਹੋ।
Homemade Lipstick
1/8

ਜੇਕਰ ਤੁਸੀਂ ਕੈਮੀਕਲ ਆਧਾਰਿਤ ਉਤਪਾਦਾਂ ਨੂੰ ਛੱਡਣਾ ਚਾਹੁੰਦੇ ਹੋ ਅਤੇ ਕੁਦਰਤੀ ਉਤਪਾਦਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਘਰ 'ਚ ਲਿਪਸਟਿਕ ਬਣਾਉਣ ਬਾਰੇ ਦੱਸਾਂਗੇ।
2/8

ਤੁਸੀਂ ਇਸ ਲਿਪਸਟਿਕ ਦੀ ਵਰਤੋਂ ਇੱਕ-ਦੋ ਦਿਨ ਨਹੀਂ ਸਗੋਂ ਕਈ ਮਹੀਨਿਆਂ ਤੱਕ ਕਰ ਸਕਦੇ ਹੋ। ਕੁਦਰਤੀ ਸਮੱਗਰੀ ਨਾਲ ਬਣੀ ਇਹ ਲਿਪਸਟਿਕ ਤੁਹਾਡੇ ਬੁੱਲ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਏਗੀ।
3/8

ਆਓ ਜਾਣਦੇ ਹਾਂ ਕਿ ਤੁਸੀਂ ਘਰ 'ਚ ਲਿਪਸਟਿਕ ਕਿਵੇਂ ਤਿਆਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਰੈੱਡ ਲਿਪਸਟਿਕ ਬਣਾਉਣ ਬਾਰੇ ਦੱਸਾਂਗੇ ਜੋ ਕਿ ਸਾਰੀਆਂ ਪਾਰਟੀਆਂ ਦੀ ਪਸੰਦੀਦਾ ਰੰਗ ਦੀ ਲਿਪਸਟਿਕ ਹੈ
4/8

ਲਾਲ ਲਿਪਸਟਿਕ ਬਣਾਉਣ ਲਈ ਲੋੜੀਂਦੀ ਸਮੱਗਰੀ 'ਚ ਜੈਤੂਨ ਦਾ ਤੇਲ, ਮੋਮ, ਨਾਰੀਅਲ ਤੇਲ ਤੇ ਲਾਲ ਫੂਡ ਰੰਗ ਦੀਆਂ ਕੁਝ ਬੂੰਦਾਂ ਦੀ ਜ਼ਰੂਰਤ ਪਵੇਗੀ।
5/8

ਲਿਪਸਟਿਕ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਸਾਫ਼ ਕਟੋਰਾ ਲਓ ਅਤੇ ਉਸ ਵਿੱਚ ਜੈਤੂਨ ਦਾ ਤੇਲ, ਨਾਰੀਅਲ ਤੇਲ ਅਤੇ ਮੋਮ ਨੂੰ ਪਿਘਲਾ ਲਓ। ਹੁਣ ਸਾਫ਼ ਚਮਚ ਦੀ ਮਦਦ ਨਾਲ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
6/8

ਤੁਸੀਂ ਚਾਹੋ ਤਾਂ ਇਸ ਮਿਸ਼ਰਣ ਨੂੰ ਟੂਥਪਿਕ ਦੀ ਮਦਦ ਨਾਲ ਵੀ ਮਿਲਾ ਸਕਦੇ ਹੋ। ਹੁਣ ਜਦੋਂ ਮਿਸ਼ਰਣ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਸ ਨੂੰ ਇਕ ਸਾਫ਼ ਡੱਬੇ ਵਿਚ ਪਾ ਦਿਓ ਅਤੇ ਸੈੱਟ ਕਰਨ ਲਈ ਫਰਿੱਜ ਵਿਚ ਰੱਖੋ।
7/8

ਇਸ ਲਿਪਸਟਿਕ ਨੂੰ ਸਟੋਰ ਕਰਨ ਲਈ ਇਸ ਨੂੰ ਕਿਸੇ ਠੰਢੀ ਜਗ੍ਹਾ 'ਤੇ ਹੀ ਸਟੋਰ ਕਰੋ।
8/8

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਲਿਪਸਟਿਕ ਦੀ ਵਰਤੋਂ ਪੂਰੇ 8 ਤੋਂ 10 ਮਹੀਨੇ ਤਕ ਕਰ ਸਕਦੇ ਹੋ।
Published at : 15 Aug 2022 03:47 PM (IST)
ਹੋਰ ਵੇਖੋ





















