ਪੜਚੋਲ ਕਰੋ
Most Expensive Mango : ਭਾਰਤ 'ਚ ਉਗ ਕੇ ਪੂਰੀ ਦੁਨੀਆ 'ਚ ਮਸ਼ਹੂਰ ਹੋ ਰਿਹਾ ਇਹ ਜਾਪਾਨੀ ਅੰਬ, 2.5 ਲੱਖ ਰੁਪਏ 'ਚ ਹੋ ਰਹੀ ਵਿਕਰੀ
Japanese Miyazaki Mango
1/6

ਅੰਬ ਨੂੰ ਫਲਾਂ ਦਾ ਰਾਜਾ ਐਮੇ ਨਹੀਂ ਕਿਹਾ ਜਾਂਦਾ। ਅੰਬ ਦੀ ਬੇਹਤਰੀਨ ਕੁਆਲਟੀ , ਵਿਲੱਖਣ ਕਿਸਮਾਂ ਅਤੇ ਲਾਜਵਾਬ ਸਵਾਦ ਇਸ ਨੂੰ ਦੂਜੇ ਫਲਾਂ ਨਾਲੋਂ ਵੱਖਰਾ ਬਣਾਉਂਦੇ ਹਨ। ਦੁਸਹਿਰੀ, ਲੰਗਡਾ, ਚੌਂਸਾ ਅਤੇ ਅਲਫੋਂਸੋ ਵਰਗੇ ਅੰਬਾਂ ਦੀ ਭਾਰਤ ਵਿੱਚ ਸਭ ਤੋਂ ਵੱਧ ਮੰਗ ਹੈ ਪਰ ਜਾਪਾਨੀ ਮੂਲ ਦਾ ਮਿਆਜ਼ਾਕੀ ਆਪਣੇ ਸਵਾਦ ਦੇ ਕਾਰਨ ਹੀ ਨਹੀਂ , ਸਗੋਂ ਸਭ ਤੋਂ ਮਹਿੰਗਾ ਹੋਣ ਕਾਰਨ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹੈ।
2/6

ਮੀਡੀਆ ਰਿਪੋਰਟਾਂ ਮੁਤਾਬਕ ਜਾਪਾਨ ਦੇ ਮਿਆਜ਼ਾਕੀ ਸ਼ਹਿਰ ਦਾ ਉਤਪਾਦ ਹੋਣ ਕਾਰਨ ਇਸ ਨੂੰ ਮਿਆਜ਼ਾਕੀ ਅੰਬ ਕਿਹਾ ਜਾਂਦਾ ਹੈ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਹੈ, ਜਿਸ ਦੀ ਬਣਤਰ ਵਿਲੱਖਣ ਹੈ ਅਤੇ ਰੰਗ ਗੂੜ੍ਹਾ ਲਾਲ ਜਾਂ ਜਾਮੁਨੀ ਹੁੰਦਾ ਹੈ। ਇਸ ਅੰਬ ਦਾ ਆਕਾਰ ਡਾਇਨਾਸੌਰ ਦੇ ਅੰਡੇ ਦੇ ਆਕਾਰ ਦੇ ਬਰਾਬਰ ਹੈ। ਇਸ ਦਾ ਵਿਗਿਆਨਕ ਨਾਮ ਤਾਈਓ-ਨੋ-ਟੋਮਾਗੋ ਹੈ, ਜਿਸ ਨੂੰ ਐਗਜ਼ ਆਫ਼ ਸਨਸ਼ਾਈਨ ਵੀ ਕਿਹਾ ਜਾਂਦਾ ਹੈ।
Published at : 19 Jul 2022 12:30 PM (IST)
ਹੋਰ ਵੇਖੋ





















