ਪੜਚੋਲ ਕਰੋ
Vegatables price: ਵਿਗੜ ਸਕਦਾ ਰਸੋਈ ਦਾ ਬਜਟ! ਇਸ ਮਹੀਨੇ ਆਹ ਸਬਜ਼ੀਆਂ ਤੇ ਫਲ ਹੋ ਜਾਣਗੇ ਮਹਿੰਗੇ
Vegetables price: ਗਰਮੀ ਕਰਕੇ ਕਈ ਫਲ ਅਤੇ ਸਬਜ਼ੀਆਂ ਖਰਾਬ ਹੋਣ ਦਾ ਡਰ ਰਹਿੰਦਾ ਹੈ। ਜਿਸ ਕਰਕੇ ਇਨ੍ਹਾਂ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਹਨ।
vegetables and fruits
1/5

ਅਪਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਗਰਮੀ ਨੇ ਵੀ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ 'ਚ ਫਸਲਾਂ ਖਰਾਬ ਹੋਣ ਦਾ ਖਤਰਾ ਵੀ ਵੱਧ ਗਿਆ ਹੈ। ਦਰਅਸਲ ਅੱਤ ਦੀ ਗਰਮੀ ਪੈਣ ਕਰਕੇ ਫਸਲਾਂ ਦੇ ਝੁਲਸਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿਚ ਕਈ ਇਲਾਕਿਆਂ ਵਿਚ ਹਨੇਰੀ, ਤੂਫਾਨ ਅਤੇ ਬਾਰਿਸ਼ ਵੀ ਸ਼ੁਰੂ ਹੋ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਫਸਲਾਂ 'ਤੇ ਪੈਂਦਾ ਹੈ।
2/5

ਇਸ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਉਸ ਦੇ ਝਾੜ ‘ਤੇ ਵੀ ਅਸਰ ਦੇਖਣ ਨੂੰ ਮਿਲਦਾ ਹੈ। ਜਿਸ ਕਰਕੇ ਇਨ੍ਹੀਂ ਦਿਨੀਂ ਫਲਾਂ ਤੋਂ ਲੈ ਕੇ ਸਬਜ਼ੀਆਂ ਤੱਕ ਹਰ ਚੀਜ਼ ਮਹਿੰਗੀ ਹੋਣ ਦੀ ਸੰਭਾਵਨਾ ਹੈ।
3/5

ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਮਹਿੰਗੇ ਫਲਾਂ ਅਤੇ ਸਬਜ਼ੀਆਂ ਵਿੱਚ ਕੇਲਾ, ਸੰਤਰਾ, ਮੌਸਮੀ, ਅਨਾਰ, ਅੰਗੂਰ ਆਦਿ ਸ਼ਾਮਲ ਹੋ ਸਕਦੇ ਹਨ।
4/5

ਉੱਥੇ ਹੀ ਜੇਕਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਟਮਾਟਰ, ਪਿਆਜ਼, ਆਲੂ, ਹਰੀ ਮਿਰਚ, ਧਨੀਆ ਅਤੇ ਹੋਰ ਸਬਜ਼ੀਆਂ ਮਹਿੰਗੀਆਂ ਹੋ ਸਕਦੀਆਂ ਹਨ।
5/5

ਬਹੁਤ ਸਾਰੀਆਂ ਸਬਜ਼ੀਆਂ ਅਤੇ ਫਲ ਗਰਮੀ ਕਾਰਨ ਖਰਾਬ ਹੋ ਜਾਂਦੇ ਹਨ, ਜਿਸ ਕਰਕੇ ਇਨ੍ਹਾਂ ਦੀ ਮੰਗ ਵੱਧ ਜਾਂਦੀ ਹੈ। ਗਰਮੀ ਕਰਕੇ ਕਈ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਘਟ ਜਾਂਦੀ ਹੈ।
Published at : 06 Apr 2024 09:24 PM (IST)
ਹੋਰ ਵੇਖੋ
Advertisement
Advertisement





















