ਪੜਚੋਲ ਕਰੋ
Jam at Kalka-Shimla Road: ਲੌਕਡਾਊਨ ਖੁੱਲ੍ਹਣ ਸਾਰ ਪਹਾੜਾਂ ਨੂੰ ਨਿਕਲੇ ਲੋਕ, ਪਰਵਾਣੂ ਤੋਂ ਸ਼ਿਮਲਾ ਤੱਕ ਲੱਗਿਆ ਜਾਮ
HP_Jaam_6
1/8

ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 'ਤੇ ਵਾਹਨਾਂ ਦੀ ਲੰਬੀ ਕਤਾਰਾਂ ਲੱਗਿਆਂ ਨਜ਼ਰ ਆ ਰਹੀਆਂ ਹਨ। ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ -5 ਨਿਰੰਤਰ ਜਾਮ ਹੈ।
2/8

ਇਨ੍ਹੀਂ ਦਿਨੀਂ ਮੈਦਾਨੀ ਇਲਾਕਿਆਂ ਵਿੱਚ ਭਿਆਨਕ ਗਰਮੀ ਤੋਂ ਰਾਹਤ ਪਾਉਣ ਲਈ ਦੂਸਰੇ ਸੂਬਿਆਂ ਦੇ ਲੋਕ ਹਿਮਾਚਲ ਦਾ ਰੁਖ ਕਰ ਰਹੇ ਹਨ। ਸੈਲਾਨੀਆਂ ਦੀ ਆਮਦ ਕਾਰਨ ਕਸੌਲੀ, ਚਹਿਲ, ਸੋਲਨ ਤੇ ਸ਼ਿਮਲਾ ਗੁਲਜ਼ਾਰ ਹੋਏ ਨਜ਼ਰ ਆ ਰਹੇ ਹਨ।
3/8

ਕੋਰੋਨਾ ਕਰਫਿਊ 'ਚ ਢਿੱਲ ਤੇ ਆਰਟੀਪੀਸੀਆਰ ਦੀ ਨੈਗਟਿਵ ਰਿਪੋਰਟ ਲਿਆਉਣ ਦੀ ਲਾਜ਼ਮੀ ਜ਼ਰੂਰਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਵਾਹਨਾਂ ਦਾ ਸੈਲਾਬ ਉਮੜਿਆ ਹੈ। ਯਾਤਰੀਆਂ ਦੀ ਵੱਡੀ ਭੀੜ ਹਿਮਾਚਲ ਆ ਰਹੀ ਹੈ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਦੇ ਬਾਰਡਰ ਪਰਵਾਣੂ ਤੋਂ ਸੋਲਨ ਸ਼ਿਮਲਾ ਤਕ ਕਈ ਥਾਂਵਾਂ 'ਚ ਜਾਮ ਲੱਗੇ ਹੋਏ ਹਨ।
4/8

ਸੋਲਨ ਦੇ ਡੀਸੀ ਕੇਸੀ ਚਮਨ ਨੇ ਦੱਸਿਆ ਕਿ ਅਨਲੌਕ-2 ਤੋਂ ਬਾਅਦ ਹਰ ਰੋਜ਼ 6 ਹਜ਼ਾਰ ਲੋਕ ਹਿਮਾਚਲ ਆ ਰਹੇ ਹਨ ਤੇ ਹਫਤੇ ਦੇ ਅੰਤ ਵਿੱਚ 10 ਹਜ਼ਾਰ ਲੋਕ ਆਏ।
5/8

ਜਦੋਂਕਿ ਸੋਲਨ ਦੇ ਵਧੀਕ ਐਸਪੀ ਐਸਪੀ ਅਸ਼ੋਕ ਵਰਮਾ ਨੇ ਦੱਸਿਆ ਕਿ ਟ੍ਰੈਫਿਕ ਜਾਮ ਦੇ ਮੱਦੇਨਜ਼ਰ ਸਥਿਤੀ ਕੰਟ੍ਰੋਲ ਕਰਨ ਲਈ ਅਤਿਰਿਕਤ ਜਵਾਨ ਤਾਇਨਾਤ ਕੀਤੇ ਗਏ। ਪੁਲਿਸ ਇਸ ਨਾਲ ਨਜਿੱਠਣ ਲਈ ਹਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।
6/8

ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ -5 'ਤੇ ਚੋਲਘਾਟ ਤੇ ਸਲੋਗੜਾ ਹੈ, ਤੁਸੀਂ ਵੇਖ ਸਕਦੇ ਹੋ ਕਿ ਇੱਥੇ ਵਾਹਨਾਂ ਦੀ ਭਾਰੀ ਭੀੜ ਹੈ। ਗੱਡੀਆਂ ਹਲਕਾ-ਹਲਕਾ ਅੱਗੇ ਵਧਣ ਨੂੰ ਮਜਬੂਰ ਹਨ, ਹਰ ਪਾਸੇ ਜਾਮ ਲੱਗ ਗਿਆ ਹੈ। ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
7/8

ਬੇਸ਼ੱਕ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ-5 'ਤੇ ਹਰ ਪਾਸੇ ਜਾਮ ਹੈ, ਪਰ ਸੈਲਾਨੀ ਹਿਮਾਚਲ ਆਉਣ 'ਤੇ ਬਹੁਤ ਖੁਸ਼ ਹਨ। ਇਸ ਦੇ ਨਾਲ ਹੀ ਜਦੋਂਕਿ ਹੋਟਲ ਵਾਲਿਆਂ ਨੇ ਵੀ ਕਈ ਦਿਨਾਂ ਬਾਅਦ ਕਾਰੋਬਾਰ 'ਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਵੀ ਬਹੁਤ ਖੁਸ਼ ਨਜ਼ਰ ਆ ਰਹੇ ਹਨ।
8/8

ਕਸੌਲੀ, ਚਹਿਲ, ਸੋਲਨ ਤੇ ਸ਼ਿਮਲਾ ਕੋਰੋਨਾ ਦੀਆਂ ਪਾਬੰਦੀਆਂ 'ਚ ਢਿੱਲ ਮਗਰੋਂ ਆਏ ਸੈਲਾਨੀਆਂ ਨਾਲ ਗੁਲਜ਼ਾਰ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੀ ਅਲਰਟ 'ਤੇ ਹੈ ਤੇ ਪੁਲਿਸ ਨੇ ਹੋਰ ਜਵਾਨ ਤਾਇਨਾਤ ਕੀਤੇ ਹਨ।
Published at : 18 Jun 2021 10:02 AM (IST)
ਹੋਰ ਵੇਖੋ
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਪੰਜਾਬ
ਪੰਜਾਬ
Advertisement
Advertisement





















