ਪੜਚੋਲ ਕਰੋ
Jan Dhan Accounts: ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ, PM ਮੋਦੀ ਨੇ ਟਵਿੱਟ ਕਰਕੇ ਸਾਂਝੀ ਕੀਤੀ ਖੁਸ਼ੀ
ਭਾਰਤ ਵਿੱਚ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ ਹੈ।
( Image Source : Freepik )
1/5

ਉਨ੍ਹਾਂ ਨੇ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ ਹੋਣ ’ਤੇ ਇਸ ਨੂੰ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ ਹੈ। ਉਨ੍ਹਾਂ ਟਵਿੱਟਰ ਰਾਹੀਂ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਅੱਧੇ ਤੋਂ ਵੱਧ ਅਕਾਊਂਟ ਮਹਿਲਾਵਾਂ ਦੇ ਹਨ।
2/5

ਕੇਂਦਰੀ ਵਿੱਤ ਮੰਤਰਾਲੇ ਨੇ ਦੱਸਿਆ ਸੀ ਕਿ ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ ਤੇ ਇਸ ਵਿਚ 56 ਪ੍ਰਤੀਸ਼ਤ ਖਾਤੇ ਔਰਤਾਂ ਦੇ ਹਨ। ਮੰਤਰਾਲੇ ਨੇ ਬਿਆਨ ਵਿਚ ਦੱਸਿਆ ਕਿ ਇਨ੍ਹਾਂ ਖਾਤਿਆਂ ਵਿਚੋਂ ਕਰੀਬ 67 ਪ੍ਰਤੀਸ਼ਤ ਦਿਹਾਤੀ ਤੇ ਉਪ-ਨਗਰੀ ਖੇਤਰਾਂ ਵਿਚ ਖੁੱਲ੍ਹੇ ਹਨ। ਪੀਐਮ ਮੋਦੀ ਨੇ ਨਾਲ ਹੀ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹੇ ਕਦਮਾਂ ਦਾ ਲਾਭ ਦੇਸ਼ ਦੇ ਹਰ ਵਰਗ ਨੂੰ ਮਿਲੇ।
Published at : 20 Aug 2023 01:08 PM (IST)
ਹੋਰ ਵੇਖੋ





















