ਪੜਚੋਲ ਕਰੋ
PM Modi in Gujarat: ਲਕਸ਼ਦੀਪ ਤੋਂ ਬਾਅਦ ਹੁਣ ਗੁਜਰਾਤ ਦੇ ਦੁਆਰਕਾ 'ਚ PM ਮੋਦੀ ਨੇ ਕੀਤੀ ਸਕੂਬਾ ਡਾਈਵਿੰਗ, ਵੇਖੋ ਤਸਵੀਰਾਂ
PM Modi in Gujarat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਲਕਸ਼ਦੀਪ ਵਿੱਚ ਸਨੌਰਕਲਿੰਗ ਕੀਤੀ ਸੀ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਪੀਐਮ ਮੋਦੀ ਗੁਜਰਾਤ ਦੇ ਦੁਆਰਕਾ ‘ਚ ਸਕੂਬਾ ਡਾਈਵਿੰਗ ਕਰਦੇ ਨਜ਼ਰ ਆਏ।

PM Modi
1/4

ਪੀਐਮ ਮੋਦੀ ਦਾ ਗੁਜਰਾਤ ਵਿੱਚ ਇਹ ਦੂਜਾ ਦਿਨ ਹੈ, ਜਿੱਥੇ ਪ੍ਰਧਾਨ ਮੰਤਰੀ ਦੇਸ਼ ਨੂੰ 48 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ ਦੇਣਗੇ। ਪੀਐਮ ਮੋਦੀ ਨੇ ਜਿਹੜੇ ਸੁਦਰਸ਼ਨ ਸੇਤੂ ਦਾ ਉਦਘਾਟਨ ਕੀਤਾ, ਉਹ 2.3 ਕਿਲੋਮੀਟਰ ਲੰਬਾ ਹੈ, ਜੋ ਓਖਾ ਅਤੇ ਬੇਟ ਦਵਾਰਕਾ ਨੂੰ ਜੋੜਦਾ ਹੈ।
2/4

ਆਪਣੇ ਗੁਜਰਾਤ ਦੌਰੇ ਦੇ ਦੂਜੇ ਦਿਨ ਪੀਐਮ ਮੋਦੀ ਰਾਜਕੋਟ ਏਮਜ਼ ਪਹੁੰਚਣਗੇ ਅਤੇ ਰੇਸ ਕੋਰਸ ਮੈਦਾਨ ਵਿੱਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਇੱਕ ਕਿਲੋਮੀਟਰ ਲੰਬੇ ਰੋਡ ਸ਼ੋਅ ਵਿੱਚ ਵੀ ਹਿੱਸਾ ਲੈਣਗੇ।
3/4

ਪੀਐਮ ਮੋਦੀ ਨੇ ਸਕੂਬਾ ਡਾਈਵਿੰਗ ਦੌਰਾਨ ਪੌਰਾਣਿਕ ਦੁਆਰਕਾ ਸ਼ਹਿਰ ਦੇ ਅਵਸ਼ੇਸ਼ ਸਮੁੰਦਰ ਵਿੱਚ ਡੁੱਬੇ ਹੋਏ ਦੇਖੇ। ਇਸ ਦੌਰਾਨ ਜਲ ਸੈਨਾ ਦੇ ਜਵਾਨ ਪੀਐਮ ਦੇ ਨਾਲ ਤਿਆਰ ਰਹੇ। ਇਸ ਤੋਂ ਇਲਾਵਾ ਸਮੁੰਦਰ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
4/4

ਆਪਣੇ ਗੁਜਰਾਤ ਦੌਰੇ ਦੌਰਾਨ ਪੀਐਮ ਮੋਦੀ ਨੇ ਪਹਿਲਾਂ ਦੁਆਰਕਾਧੀਸ਼ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ ਅਤੇ ਫਿਰ ਸੁਦਾਮਾ ਸੇਤੂ ਪਾਰ ਕਰਨ ਤੋਂ ਬਾਅਦ ਪੰਚਕੁਈ ਬੀਚ ਇਲਾਕੇ ‘ਤੇ ਪਹੁੰਚੇ, ਜਿਸ ਤੋਂ ਬਾਅਦ ਪੀਐਮ ਨੇ ਸਕੂਬਾ ਡਾਈਵਿੰਗ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਨੇ ਇੱਥੇ ਜਲ ਸੈਨਾ ਦੇ ਜਵਾਨਾਂ ਨਾਲ ਸਕੂਬਾ ਡਾਈਵਿੰਗ ਕੀਤੀ।
Published at : 25 Feb 2024 04:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
