ਪੜਚੋਲ ਕਰੋ
Prashant Kishor On Modi 3.0: ਜਦੋਂ ਤੀਜੀ ਵਾਰ ਬਣੇਗੀ ਮੋਦੀ ਸਰਕਾਰ, ਤਾਂ ਹੋਣਗੇ ਆਹ 4 ਵੱਡੇ ਬਦਲਾਅ, ਪ੍ਰਸ਼ਾਂਤ ਕਿਸ਼ੋਰ ਨੇ ਕੀਤਾ ਵੱਡਾ ਦਾਅਵਾ
Prashant Kishor On Modi 3.0: ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਮੋਦੀ 3.0 ਚ ਪੈਟਰੋਲੀਅਮ ਪਦਾਰਥਾਂ ਨੂੰ GST ਦੇ ਦਾਇਰੇ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੋਦੀ ਸਰਕਾਰ ਰਾਜਾਂ ਦੀ ਵਿੱਤੀ ਖੁਦਮੁਖਤਿਆਰੀ 'ਤੇ ਲਗਾਮ ਲਗਾ ਸਕਦੀ ਹੈ।
prashant kishor
1/6

ਇੰਡੀਆ ਟੂਡੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਮੋਦੀ 3.0 ਵਿੱਚ ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੂਬਿਆਂ ਦੀ ਵਿੱਤੀ ਖੁਦਮੁਖਤਿਆਰੀ 'ਤੇ ਲਗਾਮ ਲਗਾ ਸਕਦੀ ਹੈ। ਇੰਨਾ ਹੀ ਨਹੀਂ ਪੀਕੇ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਭ੍ਰਿਸ਼ਟਾਚਾਰ ਵਿਰੋਧੀ ਬਿਰਤਾਂਤ ਵਿੱਚ ਵੀ ਵੱਡਾ ਬਦਲਾਅ ਕਰ ਸਕਦੀ ਹੈ।
2/6

ਦਰਅਸਲ, ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨ 'ਤੇ 100% ਤੋਂ ਵੱਧ ਟੈਕਸ ਲੱਗਦਾ ਹੈ। ਇਸ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਪੀਕੇ ਨੇ ਕਿਹਾ, “ਰਾਜਾਂ ਕੋਲ ਇਸ ਸਮੇਂ ਆਮਦਨ ਦੇ ਤਿੰਨ ਵੱਡੇ ਸਰੋਤ ਹਨ- ਪੈਟਰੋਲੀਅਮ, ਸ਼ਰਾਬ ਅਤੇ ਜ਼ਮੀਨ। ਉਨ੍ਹਾਂ ਕਿਹਾ ਕਿ ਜੇਕਰ ਪੈਟਰੋਲੀਅਮ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਇਸ 'ਤੇ ਵੱਧ ਤੋਂ ਵੱਧ ਟੈਕਸ ਸਿਰਫ਼ 28 ਫ਼ੀਸਦੀ ਹੀ ਹੋਵੇਗਾ।
Published at : 22 May 2024 12:11 PM (IST)
ਹੋਰ ਵੇਖੋ





















