ਪੜਚੋਲ ਕਰੋ
Ravidas Jayanti 2022 : ਰਵਿਦਾਸ ਜਯੰਤੀ 'ਤੇ ਵਾਰਾਣਸੀ ਦੇ ਮੰਦਰ ਪਹੁੰਚੇ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ, ਪੰਗਤ 'ਚ ਬੈਠ ਕੇ ਛਕਿਆ ਲੰਗਰ
Rahul Gandhi
1/5

Priyanka Gandhi and Rahul Gandhi At Sant Ravidas Mandir : ਅੱਜ ਦੇਸ਼ ਵਿੱਚ ਗੁਰੂ ਰਵਿਦਾਸ ਜੀ ਦੀ ਜਯੰਤੀ (Sant Ravidas Jayanti) ਮਨਾਈ ਜਾ ਰਹੀ ਹੈ। ਇਸ ਖਾਸ ਦਿਨ ਤੇ ਯੂਪੀ ਦੀਆਂ ਚੋਣਾਂ ਦੇ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਰਾਜ ਦੇ ਵਾਰਾਣਸੀ ਦੇ ਰਵਿਦਾਸ ਮੰਦਰ ਪਹੁੰਚੇ। ਇੱਥੇ ਭਾਈ-ਭੈਣ ਦੀ ਜੋੜੀ ਨੇ ਆਪਣੇ ਹੱਥਾਂ ਨਾਲ ਲੰਗਰ ਵਰਤਾਇਆ ਹੈ।
2/5

ਇਸ ਦੌਰਾਨ ਪ੍ਰਿਅੰਕਾ ਗਾਂਧੀ ਸਲਵਾਰ-ਕਮੀਜ਼ ਪਹਿਨੀ ਤੇ ਰਾਹੁਲ ਗਾਂਧੀ ਸਫ਼ੈਦ ਕੁੜਤਾ ਪਹਿਨ ਕੇ ਸੰਗਤਾਂ ਦੀ ਸੇਵਾ ਕਰਦੇ ਨਜ਼ਰ ਆਏ।
3/5

ਗਾਂਧੀ ਨੇ ਟਵਿੱਟਰ 'ਤੇ ਸੰਤ ਗੁਰੂ ਰਵਿਦਾਸ ਦਾ ਇੱਕ ਪੰਕਤੀ ਨੂੰ ਸਾਂਝਾ ਕੀਤਾ ਅਤੇ ਕਿਹਾ, "ਸੰਤ ਗੁਰੂ ਰਵਿਦਾਸ ਨੂੰ ਸਲਾਮ।"
4/5

ਭਾਈ-ਭੈਣ ਦੀ ਜੋੜੀ ਨੇ ਪੰਗਤ 'ਚ ਬੈਠ ਕੇ ਲੰਗਰ ਛਕਿਆ, ਜਦਕਿ ਰਾਹੁਲ ਗਾਂਧੀ ਨੇ ਲੰਗਰ ਦੀ ਵੀਡੀਓ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਲਿਖਿਆ, 'ਸਨੇਹ ਕਾ ਲੰਗਰ'।
5/5

ਦੱਸ ਦੇਈਏ ਕਿ ਚੋਣ ਮਾਹੌਲ ਦੇ ਵਿਚਕਾਰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਸੰਤ ਰਵਿਦਾਸ ਦੇ ਜਨਮ ਦਿਨ 'ਤੇ ਆਯੋਜਿਤ ਸ਼ਾਨਦਾਰ ਸਮਾਰੋਹ 'ਚ ਹਿੱਸਾ ਲੈਣ ਲਈ ਕਾਸ਼ੀ ਦੇ ਕਸ਼ੀਰ ਗੋਵਰਧਨ ਮੰਦਰ ਸਥਿਤ ਰਵਿਦਾਸ ਮੰਦਰ ਪਹੁੰਚੇ ਸਨ।
Published at : 16 Feb 2022 03:25 PM (IST)
ਹੋਰ ਵੇਖੋ





















