ਪੜਚੋਲ ਕਰੋ
Ukraine-Russia War: ਯੁਕਰੇਨ ਤੋਂ ਜਹਾਜ਼ ਰਾਹੀਂ ਭਾਰਤ ਪਹੁੰਚੇ 44 ਵਿਦਿਆਰਥੀ, ਦੇਸ਼ ਪਰਤਦਿਆਂ ਹੀ ਚਿਹਰੇ ਖਿੜ੍ਹੇ
ਯੁਕਰੇਨ ਤੋਂ ਪਰਤੇ ਗੁਜਰਾਤੀ ਵਿਦਿਆਰਥੀ
1/4

ਯੁਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਬੀਤੇ ਦਿਨ 219 ਵਿਦਿਆਰਥੀਆਂ ਨੂੰ ਲੈ ਕੇ ਫਲਾਈਟ ਮੁੰਬਈ ਪਹੁੰਚੀ ਜਿਨ੍ਹਾਂ 'ਚ 44 ਗੁਜਰਾਤੀ ਵਿਦਿਆਰਥੀ ਵੀ ਆਪਣੇ ਦੇਸ਼ ਵਾਪਸ ਪਰਤ ਆਏ ਹਨ। ਵਿਸ਼ੇਸ਼ ਬਚਾਅ ਉਡਾਣ ਰਾਹੀਂ ਸੁਰੱਖਿਅਤ ਇਹ ਵਿਦਿਆਰਥੀ ਮੁੰਬਈ ਪਹੁੰਚ ਗਏ ਹਨ। ਇਨ੍ਹਾਂ 44 ਨੌਜਵਾਨ ਵਿਦਿਆਰਥੀਆਂ ਨੂੰ ਗੁਜਰਾਤ ਸਰਕਾਰ ਦੀ ਜੀਐਸਆਰਟੀਸੀ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਦੋ ਵੋਲਵੋ ਬੱਸਾਂ ਰਾਹੀਂ ਗੁਜਰਾਤ ਲਿਆਂਦਾ ਜਾਵੇਗਾ ਤੇ ਰਾਜ ਸਰਕਾਰ ਉਨ੍ਹਾਂ ਦੀ ਵਾਪਸੀ ਲਈ ਵੀ ਪ੍ਰਬੰਧ ਕਰੇਗੀ।
2/4

ਮੁੰਬਈ ਏਅਰਪੋਰਟ 'ਤੇ ਪਹੁੰਚੇ ਇਨ੍ਹਾਂ ਬੱਚਿਆਂ ਦੇ ਚਿਹਰਿਆਂ 'ਤੇ ਭਾਰਤ ਪਰਤਣ ਦੀ ਖੁਸ਼ੀ ਸਾਫ ਝਲਕ ਰਹੀ ਸੀ। ਗੁਜਰਾਤ ਸਰਕਾਰ ਦੇ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।
Published at : 27 Feb 2022 09:45 AM (IST)
ਹੋਰ ਵੇਖੋ





















