ਪੜਚੋਲ ਕਰੋ
Weather Updates: ਦਿੱਲੀ ਸਣੇ ਇਨ੍ਹਾਂ ਸੂਬਿਆਂ 'ਚ ਵਰ੍ਹੇਗੀ ਅੱਗ, 14 ਸੂਬਿਆਂ 'ਚ ਲੂ ਦਾ ਅਲਰਟ, IMD ਨੇ ਦਿੱਤਾ ਵੱਡਾ ਅਪਡੇਟ
Weather Updates: ਉੱਤਰੀ ਭਾਰਤ ਦੇ ਰਾਜਾਂ ਵਿੱਚ ਲੋਕਾਂ ਨੂੰ ਅਜੇ ਵੀ ਮੀਂਹ ਦੀਆਂ ਬੂੰਦਾਂ ਦੀ ਉਡੀਕ ਕਰਨੀ ਪਵੇਗੀ। ਦੂਜੇ ਪਾਸੇ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਹੋਣ ਵਾਲੀ ਹੈ।
heatwave
1/7

ਕੜਾਕੇ ਦੀ ਗਰਮੀ ਦੇ ਨਾਲ-ਨਾਲ ਚੱਲ ਰਹੀ ਲੂ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਗਰਮੀ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ ਅਤੇ ਦਿੱਲੀ-ਐਨਸੀਆਰ ਵਰਗੇ ਉੱਤਰੀ ਭਾਰਤੀ ਰਾਜਾਂ ਦੇ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਕਈ ਸੂਬਿਆਂ 'ਚ ਐਤਵਾਰ (16 ਜੂਨ) ਨੂੰ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਹੋਣ ਜਾ ਰਿਹਾ ਹੈ।
2/7

ਭਾਰਤੀ ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ-ਐਨਸੀਆਰ, ਪੰਜਾਬ, ਬਿਹਾਰ ਅਤੇ ਝਾਰਖੰਡ ਵਿੱਚ ਲੋਕਾਂ ਨੂੰ ਤੇਜ਼ ਤੂਫ਼ਾਨ ਦਾ ਸਾਹਮਣਾ ਕਰਨਾ ਪਵੇਗਾ। ਵਿਭਾਗ ਨੇ ਇਨ੍ਹਾਂ ਰਾਜਾਂ 'ਚ ਗੰਭੀਰ ਤੋਂ ਬਹੁਤ ਜ਼ਿਆਦਾ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ।
Published at : 16 Jun 2024 07:43 AM (IST)
ਹੋਰ ਵੇਖੋ





















