ਪੜਚੋਲ ਕਰੋ
ਬਠਿੰਡਾ 'ਚ ਕਿਸਾਨਾਂ ਨੇ ਰੁਕਵਾਇਆ ਭਾਜਪਾ ਦਾ ਮੁਜ਼ਾਹਰਾ ਤੇ ਪੁਲਿਸ ਨੂੰ ਕਰਨੀ ਪਈ ਕਾਰਵਾਈ
1/9

ਬਠਿੰਡਾ: ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਵਿਉਂਤਬੰਦੀ ਕਰ ਰਹੇ ਭਾਜਪਾ ਲੀਡਰਾਂ ਨੂੰ ਕਿਸਾਨਾਂ ਨੇ ਸ਼ਹਿਰ ਵਿੱਚ ਨਾ ਸਿਰਫ ਮੁਜ਼ਾਹਰਾ ਕਰਨ ਤੋਂ ਰੋਕਿਆ ਬਲਕਿ ਕਿਸਾਨਾਂ ਦੇ ਰੋਹ ਅੱਗੇ ਪੁਲਿਸ ਨੂੰ ਵੀ ਕਾਰਵਾਈ ਕਰਨੀ ਪਈ।
2/9

ਦਰਅਸਲ, ਭਾਜਪਾ ਯੁਵਾ ਮੋਰਚਾ ਨੇ ਪੰਜਾਬ ਸਰਕਾਰ ਵੱਲੋਂ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਦੇਣ ਵਾਲੇ ਮਾਮਲੇ 'ਤੇ ਰੋਸ ਪ੍ਰਗਟਾਉਣਾ ਸੀ।
3/9

ਇਸ ਲਈ ਬਠਿੰਡਾ ਸ਼ਹਿਰ ਦੇ ਮੁੱਖ ਬਾਜ਼ਾਰ ਅਤੇ ਫਾਇਰ ਬ੍ਰਿਗੇਡ ਚੌਕ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਸੀ। ਪਰ ਉਨ੍ਹਾਂ ਦੇ ਇਸ ਪ੍ਰੋਗਰਾਮ ਦਾ ਪਤਾ ਕਿਸਾਨਾਂ ਨੂੰ ਲੱਗ ਗਿਆ।
4/9

ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁੰਨ ਵੱਡੀ ਗਿਣਤੀ ਵਿੱਚ ਭਾਜਪਾ ਯੁਵਾ ਮੋਰਚੇ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉੱਤਰ ਆਏ।
5/9

ਕਿਸਾਨ ਯੂਨੀਅਨ ਦੇ ਕਾਰਕੁੰਨਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਵੀ ਸ਼ਾਮਲ ਸਨ।
6/9

ਯੂਨੀਅਨ ਦੇ ਆਗੂ ਮੋਠੂ ਸਿੰਘ ਨੇ ਭਾਜਪਾ ਯੁਵਾ ਮੋਰਚੇ ਦੀ ਖ਼ਿਲਾਫ਼ਤ ਕਰਦਿਆਂ ਕਿਹਾ,"ਅੱਜ ਇਨ੍ਹਾਂ ਨੂੰ ਵੈਕਸੀਨ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਾ ਯਾਦ ਆ ਗਿਆ ਉੱਧਰ ਸਾਰਾ ਦੇਸ਼ ਤਾਂ ਮੋਦੀ ਨੇ ਲੁੱਟ ਕੇ ਖਾ ਲਿਆ ਤੇ ਆਏ ਦਿਨ ਕਿਸਾਨਾਂ ਉਲਟ ਫੈਸਲੇ ਲਏ ਜਾ ਰਹੇ ਹਨ।"
7/9

ਕਿਸਾਨ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਵਾਲੇ ਸਿਰਫ ਸੁਰਖੀਆਂ ਬਟੋਰਨ ਆਏ ਹਨ ਹੋਰ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦਾ ਵਿਰੋਧ ਕਰਨ ਆਏ ਹਾਂ ਅਤੇ ਇਨ੍ਹਾਂ ਨੂੰ ਅਸੀਂ ਘਰੋਂ ਬਾਹਰ ਨਹੀਂ ਨਿਕਲਣ ਦੇਣਾ, ਜਿੱਥੇ ਵੀ ਕੋਈ ਪ੍ਰੋਗਰਾਮ ਕਰਨਗੇ ਉੱਥੇ ਇਨ੍ਹਾਂ ਦਾ ਇਵੇਂ ਹੀ ਵਿਰੋਧ ਹੋਵੇਗਾ।
8/9

ਪੁਲਿਸ ਨੇ ਮੌਕਾ ਸੰਭਾਲਦਿਆਂ ਪ੍ਰਦਰਸ਼ਨ ਕਰਨ ਆਏ ਭਾਜਪਾ ਯੁਵਾ ਮੋਰਚਾ ਦੇ ਦੋ ਕਾਰਕੁੰਨਾਂ ਨੂੰ ਹਿਰਾਸਤ ਵਿੱਚ ਲਿਆ ਹੈ।
9/9

ਉੱਧਰ, ਪ੍ਰਦਰਸ਼ਨ ਕਰਨ ਆਏ ਯੁਵਾ ਮੋਰਚਾ ਦੇ ਆਗੂ ਨੇ ਕਿਹਾ ਕਿ ਕਿਸਾਨ ਇੰਨੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਉੱਪਰ ਕੋਈ ਕਾਰਵਾਈ ਨਹੀਂ ਤਾਂ ਸਾਡੇ ਦੋ ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
Published at : 05 Jun 2021 03:39 PM (IST)
ਹੋਰ ਵੇਖੋ





















