ਪੜਚੋਲ ਕਰੋ
(Source: ECI/ABP News)
ਸਰੋਂ ਦੇ ਖੇਤਾਂ 'ਚ ਦੌਣ ਵਾਲੇ ਮੰਜੇ ’ਤੇ ਕੇਜਰੀਵਾਲ ਦਾ ਲੰਚ, ਸਾਗ ਤੇ ਮੱਕੀ ਦੀ ਰੋਟੀ ਦਾ ਲਿਆ ਆਨੰਦ
Kejriwal_Enjoy_Saag_And_Makki_ki_roti_3
1/9

ਲੋਹੜੀ ਵਾਲੇ ਦਿਨ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਪੰਜਾਬ ਦੇ ਖੇਤਾਂ ਵਿੱਚ ਜਾ ਕਿਸਾਨਾਂ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਨੇ ਕੁਰਾਲੀ ਬਾਈਪਾਸ ਉੱਤੇ ਇੱਕ ਕਿਸਾਨ ਦੀ ਮੋਟਰ ’ਤੇ ਬਹਿ ਕੇ ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਛਕੀ।
2/9

ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਕੇਜਰੀਵਾਲ ਨੂੰ ਜਾਣੂ ਕਰਵਾਇਆ ਤੇ ਕੇਜਰੀਵਾਲ ਨੇ ‘ਆਪ’ ਦੀ ਸਰਕਾਰ ਆਉਣ ’ਤੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੇ ਕਿਸਾਨੀ ਨੂੰ ਵਧੇਰੇ ਲਾਹੇਵੰਦ ਧੰਦੇ ਵਜੋਂ ਵਿਕਸਤ ਕਰਨ ਦਾ ਭਰੋਸਾ ਦਿੱਤਾ।
3/9

ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਣੇ ਹੋਰਨਾਂ ਆਗੂਆਂ ਲਈ ਕੁਰਾਲੀ ਬਾਈਪਾਸ ’ਤੇ ਪਿੰਡ ਪਪਰਾਲੀ ਦੇ ਮੋੜ ’ਤੇ ਇੱਕ ਕਿਸਾਨ ਦੀ ਮੋਟਰ ’ਤੇ ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਦਾ ਪ੍ਰਬੰਧ ਕੀਤਾ ਗਿਆ ਸੀ।
4/9

ਜਿਥੇ ਪਾਰਟੀ ਆਗੂਆਂ ਨੇ ਦੌਣ ਵਾਲੇ ਮੰਜੇ ’ਤੇ ਬੈਠ ਕੇ ਪੰਜਾਬ ਦੇ ਰਵਾਇਤੀ ਖਾਣੇ ਦਾ ਆਨੰਦ ਮਾਣਿਆ ਤੇ ਮਗਰੋਂ ਚਾਹ ਵੀ ਪੀਤੀ। ਇਸ ਦੌਰਾਨ ਨੇੜਲੇ ਖੇਤਾਂ ਵਿੱਚੋਂ ਕਿਸਾਨ ਇਕੱਠੇ ਹੋ ਗਏ ਤੇ ਕੇਜਰੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
5/9

ਕੇਜਰੀਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ’ਤੇ ਕਿਸਾਨੀ ਨੂੰ ਲਾਹੇਵੰਦ ਧੰਦੇ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਨੋਰਥ ਲਈ ਖੇਤੀਬਾੜੀ ਦੇ ਧੰਦੇ ਨਾਲ ਸਬੰਧਤ ਨੀਤੀਆਂ ਵਿੱਚ ਵੱਡੇ ਪੱਧਰ ’ਤੇ ਤਬਦੀਲੀ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰੀ ਜਾ ਸਕੇ।
6/9

ਕੇਜਰੀਵਾਲ ਦਾ ਲੰਚ, ਸਾਗ ਤੇ ਮੱਕੀ ਦੀ ਰੋਟੀ
7/9

ਕੇਜਰੀਵਾਲ ਦਾ ਲੰਚ, ਸਾਗ ਤੇ ਮੱਕੀ ਦੀ ਰੋਟੀ
8/9

ਕੇਜਰੀਵਾਲ ਦਾ ਲੰਚ, ਸਾਗ ਤੇ ਮੱਕੀ ਦੀ ਰੋਟੀ
9/9

ਕੇਜਰੀਵਾਲ ਦਾ ਲੰਚ, ਸਾਗ ਤੇ ਮੱਕੀ ਦੀ ਰੋਟੀ
Published at : 14 Jan 2022 10:44 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
