ਪੜਚੋਲ ਕਰੋ
ਗੁਰਦਾਸਪੁਰ 'ਚ ਬਦਲੀਆਂ ਕੋਰੋਨਾ ਪਾਬੰਦੀਆਂ, ਗੈਰ ਜ਼ਰੂਰੀ ਦੁਕਾਨਾਂ ਖੁੱਲ੍ਹੀਆਂ
ਗੁਰਦਾਸਪੁਰ 'ਚ ਬਦਲੀਆਂ ਕੋਰੋਨਾ ਪਾਬੰਦੀਆਂ, ਗੈਰ ਜ਼ਰੂਰੀ ਦੁਕਾਨਾਂ ਖੁੱਲ੍ਹੀਆਂ
1/9

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਭਰ 'ਚ ਲਾਏ ਗਏ ਮਿੰਨੀ ਲੌਕਡਾਊਨ ਦੀਆਂ ਪਾਬੰਦੀਆਂ 'ਚ ਕੁਝ ਬਦਲਾਅ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸੀ।
2/9

ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਵੱਲੋਂ ਜ਼ਿਲ੍ਹੇ ਭਰ 'ਚ ਅੱਜ ਤੋਂ ਜ਼ਰੂਰੀ ਤੇ ਗੈਰ ਜ਼ਰੂਰੀ ਸਾਰੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਤੈਅ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਗੈਰ ਜ਼ਰੂਰੀ ਸਾਮਾਨ ਜਿਵੇਂ ਕੱਪੜੇ, ਰੈਡੀਮੇਡ ਕੱਪੜੇ, ਮਨਿਆਰੀ, ਜਨਰਲ ਸਟੋਰ ਆਦਿ ਦੁਕਾਨਦਾਰ ਵਰਗ ਇਸ ਫੈਸਲੇ ਦਾ ਸਵਾਗਤ ਕਰ ਰਿਹਾ ਹੈ।
3/9

ਬਟਾਲਾ ਦੇ ਬਾਜ਼ਾਰ ਅੱਜ ਸਵੇਰ ਤੋਂ ਹੀ ਖੁੱਲ੍ਹੇ ਹਨ ਤੇ ਜੋ ਦੁਕਾਨਦਾਰ ਪਿਛਲੇ ਇੱਕ ਹਫ਼ਤੇ ਤੋਂ ਸਰਕਾਰ ਦੇ ਦੁਕਾਨਾਂ ਬੰਦ ਰੱਖਣ ਦੇ ਹੁਕਮਾਂ ਦੀ ਵਿਰੋਧਤਾ ਕਰ ਰਹੇ ਸਨ। ਅੱਜ ਦੇ ਆਏ ਹੁਕਮਾਂ ਤੋਂ ਉਹ ਸੰਤੁਸ਼ਟ ਹਨ।
4/9

ਦੁਕਾਨਦਾਰਾਂ ਨੇ ਕਿਹਾ ਕਿ ਉਹ ਸੋਸ਼ਲ ਡਿਸਟੈਂਸ ਤੇ ਹੋਰ ਕੋਵਿਡ ਨੂੰ ਲੈ ਕੇ ਜੋ ਸਿਹਤ ਵਿਭਾਗ ਦੀਆਂ ਹਦਾਇਤਾਂ ਹਨ, ਉਸ ਦੀ ਪਾਲਣਾ ਕਰਨਗੇ। ਇਸ ਦੇ ਨਾਲ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਪਿਛਲੇ ਇੱਕ ਹਫ਼ਤੇ 'ਚ ਐਲਾਨ ਕੀਤਾ ਸੀ ਕਿ ਮਹਿਜ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹਣ, ਉਹ ਇੱਕ ਤਰ੍ਹਾਂ ਦਾ ਗ਼ਲਤ ਫੈਸਲਾ ਸੀ।
5/9

ਕੋਰੋਨਾ ਮਹਾਮਾਰੀ ਦੀ ਚੇਨ ਤੋੜਨ ਲਈ ਪੂਰਾ ਹਫ਼ਤਾ ਚਾਹੇ ਗੈਰ ਜ਼ਰੂਰੀ ਦੁਕਾਨਾਂ ਬੰਦ ਰਹੀਆਂ ਪਰ ਲੋਕ ਘਰਾਂ 'ਚ ਨਹੀਂ ਬੈਠੇ ਤੇ ਉਲਟ ਇਹ ਹੋਇਆ ਕਿ ਉਸ ਫੈਸਲੇ ਨਾਲ ਕੋਰੋਨਾ ਦੇ ਮਰੀਜਾਂ ਦੀ ਗਿਣਤੀ 'ਚ ਵਾਧਾ ਹੋਇਆ।
6/9

ਇਸ ਦੇ ਨਾਲ ਹੀ ਇਨ੍ਹਾਂ ਦੁਕਾਨਦਾਰਾਂ ਨੇ ਕਿਹਾ ਕਿ ਅੱਜ ਸਰਕਾਰ ਜੋ ਵੀ ਫੈਸਲਾ ਲੈ ਰਹੀ ਹੈ, ਉਹ ਲੋਕਾਂ ਦੀ ਜਾਨ ਦੀ ਰਾਖੀ ਰੱਖਣ ਲਈ ਲੈ ਰਹੀ ਹੈ ਤੇ ਉਹ ਸਰਕਾਰ ਦੇ ਦਿੱਤੇ ਹਰ ਆਦੇਸ਼ ਦੀ ਪਾਲਣਾ ਵੀ ਕਰ ਰਹੇ ਹਨ।
7/9

...
8/9

...
9/9

...
Published at : 10 May 2021 01:43 PM (IST)
ਹੋਰ ਵੇਖੋ





















