ਪੜਚੋਲ ਕਰੋ
ਰਾਵੀ ਪਾਰ ਪੰਜਾਬ ਦੇ ਸੱਤ ਪਿੰਡਾਂ ਦਾ ਟਾਪੂ, ਦਰਿਆ ਭਰਦਿਆਂ ਹੀ ਟੁੱਟ ਜਾਂਦਾ ਸੰਪਰਕ
Ravi_River_adjoining_Gurdaspur
1/10

ਗੁਰਦਾਸਪੁਰ ਦੇ ਨਾਲ ਲੱਗਦੇ ਰਾਵੀ ਦਰਿਆ ਉੱਤੇ ਪੈਂਦੇ ਮਕੋੜਾ ਪੱਤਣ ਦਾ ਆਰਜ਼ੀ ਪੁਲ ਪ੍ਰਸ਼ਾਸਨ ਵੱਲੋਂ ਉਠਾ ਦੇਣ ਕਾਰਨ ਰਾਵੀ ਦਰਿਆ ਪਾਰ ਪੈਂਦੇ ਸੱਤ ਪਿੰਡ ਦਾ ਸੰਪਰਕ ਜ਼ਿਲ੍ਹੇ ਨਾਲੋਂ ਟੁਟਾ ਜਾਂਦਾ ਹੈ।
2/10

ਤਿੰਨ ਪਾਸੇ ਠਾਠਾਂ ਮਾਰਦਾ ਦਰਿਆ ਦਾ ਪਾਣੀ ਤੇ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਣ ਕਾਰਨ ਇਹ ਪਿੰਡ ਟਾਪੂ ਬਣ ਕੇ ਰਹਿ ਜਾਂਦੇ ਹਨ।
3/10

ਇਨ੍ਹਾਂ ਪਿੰਡਾਂ ਦੇ ਲੋਕਾਂ ਲਈ ਦਰਿਆ ਆਰ-ਪਾਰ ਜਾਣ-ਆਉਣ ਲਈ ਕੇਵਲ ਇੱਕ ਬੇੜੀ ਦਾ ਸਹਾਰਾ ਹੀ ਰਹਿ ਜਾਂਦਾ ਹੈ। ਜਦੋਂ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਹੈ ਤਾਂ ਇਹ ਬੇੜੀ ਵੀ ਬੰਦ ਹੋ ਜਾਂਦੀ ਹੈ।
4/10

ਫਿਰ ਇਨ੍ਹਾਂ ਪਿੰਡਾਂ ਦੇ ਲੋਕ ਦਰਿਆ ਪਾਰ ਹੀ ਫਸ ਕੇ ਰਹਿ ਜਾਂਦੇ ਹਨ ਤੇ ਉਨ੍ਹਾਂ ਲਈ ਕੇਵਲ ਰੱਬ ਦਾ ਸਹਾਰਾ ਹੀ ਰਹਿ ਜਾਂਦਾ ਹੈ। ਰਾਵੀ ਦਰਿਆ ਪਾਰ ਮਕੋੜਾ ਪੱਤਨ, ਤੂਰ, ਚੇਬੇ, ਲਿਸਆਣ, ਮੰਮੀ, ਚਕਰੰਜਾ, ਕਾਜਲ ਸ਼ਾਮਲ ਹਨ।
5/10

ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕੇ ਸਾਡੀ ਜਿੰਦਗੀ ਵੀ ਕੋਈ ਜਿੰਦਗੀ ਹੈ। ਰਾਵੀ ਦਰਿਆ ਪਾਰ ਕਰਨ ਵਾਸਤੇ ਕੇਵਲ ਇੱਕ ਆਰਜੀ ਪੁਲ ਹੀ ਹੈ ਜੋ ਪ੍ਰਸ਼ਾਸਨ ਵੱਲੋਂ ਜੂਨ ਮਹੀਨੇ ਵਿੱਚ ਉਠਾ ਦਿੱਤਾ ਜਾਂਦਾ ਹੈ।
6/10

ਉਸ ਤੋਂ ਬਾਅਦ ਆਰ ਪਾਰ ਜਾਣ ਆਉਣ ਲਈ ਬੇੜੀ ਹੀ ਇੱਕ ਸਹਾਰਾ ਰਹਿ ਜਾਂਦੀ ਹੈ ਪਰ ਜਦੋਂ ਦਰਿਆ ਵਿੱਚ ਪਾਣੀ ਵੱਧ ਜਾਂਦਾ ਹੈ ਤਾਂ ਬੇੜੀ ਵੀ ਬੰਦ ਹੋ ਜਾਂਦੀ ਹੈ।
7/10

ਤਦ ਚਾਰ ਮਹੀਨੇ ਵਾਸਤੇ ਸਾਡੇ ਪਿੰਡ ਟਾਪੂ ਬਣ ਜਾਂਦੇ ਹਨ ਤੇ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ। ਸਾਡਾ ਜ਼ਿਲ੍ਹਾ ਗੁਰਦਾਸਪੁਰ ਨਾਲੋਂ ਸੰਪਰਕ ਟੁੱਟ ਜਾਂਦਾ ਹੈ।
8/10

ਉਸ ਸਮੇਂ ਜੇਕਰ ਕਿਸੇ ਦੀ ਸਿਹਤ ਖਰਾਬ ਹੋ ਜਾਵੇ ਤਾਂ ਉਸ ਦਾ ਫਿਰ ਰੱਬ ਹੀ ਸਹਾਰਾ ਹੁੰਦਾ ਹੈ।
9/10

ਲੋਕਾਂ ਦਾ ਕਹਿਣਾ ਸੀ ਕਿ ਕਈ ਵਾਰ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਗੁਹਾਰ ਲਾਈ ਕੇ ਰਾਵੀ ਉਤੇ ਪੱਕਾ ਪੁਲ ਬੁਣਾ ਕੇ ਦਿੱਤਾ ਜਾਵੇ ਪਰ ਚੋਣਾਂ ਵੇਲੇ ਨੇਤਾ ਵੋਟ ਲੈਣ ਆਉਂਦੇ ਹਨ ਤੇ ਵਾਅਦਾ ਵੀ ਕਰ ਜਾਂਦੇ ਹਨ ਪਰ ਉਹ ਵਾਅਦਾ ਵਫਾ ਨਹੀਂ ਹੁੰਦਾ।
10/10

ਇਨ੍ਹਾਂ ਪਿੰਡਾਂ ਦੇ ਲੋਕਾਂ ਲਈ ਦਰਿਆ ਆਰ-ਪਾਰ ਜਾਣ-ਆਉਣ ਲਈ ਕੇਵਲ ਇੱਕ ਬੇੜੀ ਦਾ ਸਹਾਰਾ ਹੀ ਰਹਿ ਜਾਂਦਾ ਹੈ। ਜਦੋਂ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਹੈ ਤਾਂ ਇਹ ਬੇੜੀ ਵੀ ਬੰਦ ਹੋ ਜਾਂਦੀ ਹੈ।
Published at : 23 Jun 2021 04:30 PM (IST)
ਹੋਰ ਵੇਖੋ




















