ਪੜਚੋਲ ਕਰੋ
ਰਾਘਵ ਚੱਢਾ ਨੇ ਮੁੱਖ ਮੰਤਰੀ ਦੇ ਖੇਤਰ ਚਮਕੌਰ ਸਾਹਿਬ 'ਚ ਚੱਲ ਰਹੇ ਰੇਤ ਮਾਫ਼ੀਆ 'ਤੇ ਮਾਰਿਆ ਛਾਪਾ, ਗ਼ੈਰਕਾਨੂੰਨੀ ਰੇਤ ਖਣਨ ਦਾ ਕੀਤਾ ਪਰਦਾਫਾਸ਼
ਰਾਘਵ ਚੱਢਾ
1/7

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ਵਿੱਚ ਚੱਲ ਰਹੇ ਰੇਤ ਮਾਫ਼ੀਆ ਦੇ ਗ਼ੈਰਕਾਨੂੰਨੀ ਕਾਰੋਬਾਰ ਦਾ ਮੀਡੀਆ ਸਾਹਮਣੇ ਪਰਦਾਫਾਸ਼ ਕੀਤਾ। ਸ਼ਨੀਵਾਰ ਨੂੰ ਚੱਢਾ ਚਮਕੌਰ ਸਾਹਿਬ ਵਿਧਾਨ ਸਭਾ ਦੇ ਜਿੰਦਾਪੁਰ ਪਿੰਡ ਪਹੁੰਚੇ ਅਤੇ ਬਹੁਤ ਦਿਨਾਂ ਤੋਂ ਬੇਰੋਕ-ਟੋਕ ਚੱਲ ਰਹੇ ਰੇਤ ਮਾਫ਼ੀਆ ਦੀ ਖੱਡ 'ਤੇ ਛਾਪਾ ਮਾਰਿਆ।
2/7

ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਕਿਹਾ ਸੀ ਰੇਤ ਮਾਫ਼ੀਆ ਮੇਰੇ ਕੋਲ ਨਾ ਆਵੇ। ਮੈਂ ਰੇਤ ਮਾਫ਼ੀਆ ਦਾ ਮੁੱਖ ਮੰਤਰੀ ਨਹੀਂ ਹਾਂ ਪਰ ਮੁੱਖ ਮੰਤਰੀ ਬਣਦੇ ਹੀ ਉਹ ਆਪਣੇ ਵਾਅਦੇ ਤੋਂ ਪਲਟ ਗਏ। ਉਨ੍ਹਾਂ ਰੇਤ ਮਾਫ਼ੀਆ ਨਾਲ ਹੱਥ ਮਿਲਾ ਲਏ। ਮੁੱਖ ਮੰਤਰੀ ਚੰਨੀ ਦੀ ਸਰਪ੍ਰਸਤੀ ਵਿੱਚ ਹੀ ਰੇਤ ਮਾਫ਼ੀਆ ਖ਼ੁਦ ਉਨ੍ਹਾਂ ਦੇ ਖੇਤਰ ਵਿੱਚ ਕਾਰੋਬਾਰ ਚਲਾ ਰਿਹਾ ਹੈ।
Published at : 05 Dec 2021 06:00 AM (IST)
ਹੋਰ ਵੇਖੋ





















