ਪੜਚੋਲ ਕਰੋ
ਪੰਜਾਬ ਸਰਕਾਰ ਦੇ ਨਾਈਟ ਕਰਫਿਊ ਨੂੰ ਲੋਕਾਂ ਨੇ ਕਿੰਨਾ ਕੁ ਮੰਨਿਆ? ਤਸਵੀਰਾਂ ਦੀ ਜ਼ੁਬਾਨੀ

ਨਾਈਟ ਕਰਫਿਊ
1/5

ਪੰਜਾਬ ਸਰਕਾਰ ਵੱਲੋਂ ਬੀਤੀ ਰਾਤ ਤੋਂ ਸੂਬੇ 'ਚ 8 ਵਜੇ ਤੋਂ ਕਰਫਿਊ ਲਾਗੂ ਕੀਤੇ ਜਾਣ ਦਾ ਅਸਰ ਅੰਮ੍ਰਿਤਸਰ 'ਚ ਦੇਖਣ ਨੂੰ ਮਿਲਿਆ ਜਿਸ ਤਹਿਤ ਅੰਮ੍ਰਿਤਸਰ ਦੇ ਬਾਜ਼ਾਰ ਤਾਂ 8 ਵਜੇ ਬੰਦ ਹੋ ਗਏ ਪਰ ਸੜਕਾਂ 'ਤੇ ਆਵਾਜਾਈ ਅੱਠ ਵਜੇ ਤੋਂ ਬਾਅਦ ਵੀ ਚੱਲਦੀ ਰਹੀ।
2/5

ਪੁਲਿਸ ਵਲੋਂ 8 ਵੱਜਦੇ ਸਾਰ ਹੀ ਸ਼ਹਿਰ ਦੇ ਪ੍ਰਮੁੱਖ ਚੌਂਕਾਂ 'ਚ ਬੈਰੀਕੇਡਿੰਗ ਕਰ ਦਿੱਤੀ ਗਈ। ਸ਼ਹਿਰ ਦੀਆਂ ਮਾਰਕੀਟ ਤਾਂ ਬੰਦ ਸੀ ਪਰ ਸ਼ਰਾਬ ਦੇ ਠੇਕੇ ਜ਼ਰੂਰ ਖੁੱਲ੍ਹੇ ਮਿਲੇ। ਪੁਲਿਸ ਮੁਤਾਬਕ ਸਿਰਫ ਜ਼ਰੂਰਤਮੰਦ ਲੋਕਾਂ ਨੂੰ ਹੀ 8 ਵਜੇ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਬਿਨਾਂ ਕੰਮ ਤੋਂ ਸੜਕਾਂ 'ਤੇ ਟਹਿਲਣ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਕਰ ਰਹੀ ਹੈ।
3/5

ਲਾਰੈਂਸ ਰੋਡ ਚੌਕ 'ਚ ਤਾਇਨਾਤ ਏਸੀਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਕੋਰੋਨਾ ਵਰਗੀ ਖਤਰਨਾਕ ਬੀਮਾਰੀ ਤੋਂ ਬਚਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਲੋਕਾਂ ਨੂੰ ਖੁਦ ਕਰਨੀ ਚਾਹੀਦੀ ਹੈ।
4/5

ਇਸੇ ਤਹਿਤ ਹੀ ਸ਼ਹਿਰ ਦੇ ਪੋਰਸ਼ ਏਰੀਆ ਦਾ ਸਾਰੇ ਸ਼ੋਅਰੂਮ ਤੇ ਦੁਕਾਨਾਂ ਤੈਅ ਸਮੇਂ ਮੁਤਾਬਕ 8 ਵਜੇ ਬੰਦ ਹੋ ਗਈਆਂ ਸੀ। ਇਸ ਲਈ ਪੁਲਿਸ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਗਈ ਸੀ।
5/5

ਦੂਜੇ ਪਾਸੇ ਸ਼ਰਾਬ ਦੇ ਠੇਕੇ ਖੁੱਲੇ ਜਾਣ ਦੇ ਸਵਾਲ ਬਾਰੇ ਏਸੀਪੀ ਨੇ ਕਿਹਾ ਕਿ ਸ਼ਰਾਬ ਦੇ ਠੇਕਿਆਂ ਦਾ ਸਮਾਂ 11 ਵਜੇ ਤਕ ਹੈ, ਜਦਕਿ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦੇ ਸਮੇਂ ਬਾਰੇ ਸਹੀ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਉਹ 10 ਵਜੇ ਠੇਕੇ ਬੰਦ ਕਰ ਦਿੰਦੇ ਹਨ। ਦੂਜੇ ਪਾਸੇ ਇੰਸਪੈਕਟਰ ਸ਼ਿਵਦਰਸ਼ਨ ਨੇ ਕਿਹਾ ਕਿ ਰੋਜ਼ਾਨਾ ਪੁਲਿਸ ਵੱਲੋਂ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਵੀ ਕੱਟੇ ਜਾ ਰਹੇ ਹਨ ਤੇ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ।
Published at : 21 Apr 2021 12:32 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸੰਗਰੂਰ
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
