ਪੜਚੋਲ ਕਰੋ
Virat Kohli: ਵਿਰਾਟ ਕੋਹਲੀ ਦੇ ਹੇਅਰਕੱਟ ਦੀ ਲੱਖਾਂ 'ਚ ਕੀਮਤ, ਹੇਅਰ ਸਟਾਈਲਿਸਟ ਆਲੀਮ ਹਕੀਮ ਨੇ ਕੀਤਾ ਖੁਲਾਸਾ
Virat Kohli: ਵਿਰਾਟ ਕੋਹਲੀ ਸਭ ਤੋਂ ਪਸੰਦੀਦਾ ਸੈਲੀਬ੍ਰਿਟੀ ਕ੍ਰਿਕਟਰਾਂ ਵਿੱਚੋਂ ਇੱਕ ਹਨ। ਅੰਡਰ-18 ਕ੍ਰਿਕਟ ਟੀਮ ਤੋਂ ਰਾਸ਼ਟਰੀ ਟੀਮ ਦੀ ਕਪਤਾਨੀ ਤੱਕ ਦਾ ਉਨ੍ਹਾਂ ਦਾ ਸਫਰ ਪ੍ਰੇਰਨਾਦਾਇਕ ਰਿਹਾ ਹੈ।
Virat Kohli Hair style cost
1/6

ਦਿੱਗਜ ਕ੍ਰਿਕਟਰ ਅਕਸਰ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਦੋ ਬੱਚਿਆਂ ਦੇ ਪਿਤਾ ਨੇ ਹਾਲ ਹੀ ਵਿੱਚ ਆਪਣੇ ਵਾਲਾਂ ਦੇ ਸਟਾਈਲ ਅਤੇ ਆਪਣੀਆਂ ਭਰਵੀਆਂ 'ਤੇ ਕੱਟ ਦੇ ਕਾਰਨ ਇੰਟਰਨੈਟ ਉੱਪਰ ਤਹਿਲਕਾ ਮਚਾ ਦਿੱਤਾ ਹੈ। ਹੁਣ ਉਨ੍ਹਾਂ ਨੇ ਇਹ ਲੁੱਕ ਦੇਣ ਵਾਲੇ ਮਸ਼ਹੂਰ ਹੇਅਰ ਸਟਾਈਲਿਸਟ ਬਾਰੇ ਅਤੇ ਇਸ ਕੱਟ ਦੀ ਕੀਮਤ ਬਾਰੇ ਗੱਲ ਕੀਤੀ ਹੈ।
2/6

ਹਾਲ ਹੀ 'ਚ ਆਪਣੇ ਇਕ ਇੰਟਰਵਿਊ 'ਚ ਆਲੀਮ ਹਕੀਮ ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਹਾਲੀਆ ਲੁੱਕ ਲਈ ਵਿਰਾਟ ਕੋਹਲੀ ਤੋਂ ਕਿੰਨੀ ਫੀਸ ਲਈ ਹੈ। ਹੇਅਰ ਸਟਾਈਲਿਸਟ ਨੇ ਸਿੱਧੇ ਤੌਰ 'ਤੇ ਇਸ ਦਾ ਖੁਲਾਸਾ ਨਹੀਂ ਕੀਤਾ ਪਰ ਅੰਦਾਜ਼ਾ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੈਕੇਜ 100 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ 1 ਲੱਖ ਰੁਪਏ ਤੱਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਉਸ ਦੇ ਪੁਰਾਣੇ ਦੋਸਤ ਹਨ, ਜੋ ਲੰਬੇ ਸਮੇਂ ਤੋਂ ਵਾਲ ਕਟਵਾਉਣ ਲਈ ਆਉਂਦੇ ਰਹੇ ਹਨ।
Published at : 08 Apr 2024 08:59 AM (IST)
ਹੋਰ ਵੇਖੋ





















