ਪੜਚੋਲ ਕਰੋ
IND Vs NZ Semi-Final: ਭਾਰਤ ਦੇ ਇਹ ਕ੍ਰਿਕਟਰ ਕੀਵੀਆਂ ਨੂੰ ਚਟਾਉਣਗੇ ਧੂਲ, ਵੇਖੋ ਕਿਵੇਂ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਪਰੇਸ਼ਾਨ ਕਰਨਗੇ
World Cup 2023: ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਚਾਲੇ ਸ਼ੁਰੂ ਹੋ ਚੁੱਕਿਆ ਹੈ।

World Cup 2023 india new zealand Live
1/6

ਭਾਰਤ ਨੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਲੀਗ ਪੜਾਅ 'ਚ ਨੰਬਰ ਇਕ ਸਥਾਨ ਹਾਸਲ ਕੀਤਾ। ਇੰਨਾ ਹੀ ਨਹੀਂ ਇਨ੍ਹਾਂ ਪੰਜ ਖਿਡਾਰੀਆਂ ਦਾ ਪ੍ਰਦਰਸ਼ਨ ਇੰਨਾ ਸ਼ਾਨਦਾਰ ਰਿਹਾ ਕਿ ਲੀਗ ਗੇੜ ਵਿਚ ਭਾਰਤ ਇਕਲੌਤੀ ਟੀਮ ਸੀ ਜਿਸ ਨੇ ਇਕ ਵੀ ਮੈਚ ਨਹੀਂ ਹਾਰਿਆ। ਹੁਣ ਇਹ ਪੰਜ ਖਿਡਾਰੀ ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਦੇ ਕੇ ਨਾ ਸਿਰਫ ਕੀਵੀ ਖਿਡਾਰੀਆਂ ਨੂੰ ਦੁਖੀ ਕਰਨਾ ਚਾਹੁਣਗੇ ਸਗੋਂ ਖਿਤਾਬ ਦੇ ਇਕ ਕਦਮ ਹੋਰ ਨੇੜੇ ਜਾਣਾ ਵੀ ਚਾਹੁਣਗੇ।
2/6

ਰੋਹਿਤ ਸ਼ਰਮਾ: ਇਸ ਵਿਸ਼ਵ ਕੱਪ ਵਿੱਚ ਰੋਹਿਤ ਸ਼ਰਮਾ ਨੇ ਦਿਖਾਇਆ ਹੈ ਕਿ ਕਿਵੇਂ ਇੱਕ ਕਪਤਾਨ ਨੂੰ ਫਰੰਟ 'ਤੇ ਰਹਿ ਕੇ ਲੜਨਾ ਚਾਹੀਦਾ ਹੈ। ਰੋਹਿਤ ਸ਼ਰਮਾ ਵੱਲੋਂ ਦਿੱਤੀ ਗਈ ਸ਼ਾਨਦਾਰ ਸ਼ੁਰੂਆਤ ਦਾ ਹੀ ਨਤੀਜਾ ਸੀ ਕਿ ਭਾਰਤ ਨੇ ਵੱਡੀਆਂ ਟੀਮਾਂ ਖਿਲਾਫ ਲੀਗ ਪੜਾਅ ਆਸਾਨੀ ਨਾਲ ਜਿੱਤ ਲਿਆ। ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਵਿੱਚ ਹੁਣ ਤੱਕ 55.85 ਦੀ ਔਸਤ ਅਤੇ 121.50 ਦੀ ਸਟ੍ਰਾਈਕ ਰੇਟ ਨਾਲ 503 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ 24 ਛੱਕੇ ਵੀ ਲਗਾਏ ਹਨ।
3/6

ਵਿਰਾਟ ਕੋਹਲੀ: ਵਿਰਾਟ ਕੋਹਲੀ ਨੇ ਇਸ ਵਿਸ਼ਵ ਕੱਪ ਵਿੱਚ ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਕ੍ਰਿਕਟ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ। ਵਿਰਾਟ ਕੋਹਲੀ ਨੇ ਵਿਸ਼ਵ ਕੱਪ ਦੌਰਾਨ ਆਪਣਾ 49ਵਾਂ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦੇ ਮਹਾਨ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵਿਰਾਟ ਕੋਹਲੀ ਨੇ 9 ਮੈਚਾਂ ਦੀਆਂ 7 ਪਾਰੀਆਂ 'ਚ 50 ਤੋਂ ਵੱਧ ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਵਿਸ਼ਵ ਕੱਪ ਵਿੱਚ 99.00 ਦੀ ਔਸਤ ਨਾਲ 594 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ।
4/6

ਸ਼੍ਰੇਅਸ ਅਈਅਰ: ਅਈਅਰ ਨੇ ਉਮੀਦ ਮੁਤਾਬਕ ਟੂਰਨਾਮੈਂਟ ਦੀ ਸ਼ੁਰੂਆਤ ਨਹੀਂ ਕੀਤੀ। ਪਰ ਹੁਣ ਅਈਅਰ ਫਾਰਮ ਵਿੱਚ ਆ ਗਏ ਹਨ ਅਤੇ ਭਾਰਤ ਲਈ ਨੰਬਰ ਚਾਰ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਅਈਅਰ ਨੇ ਪਿਛਲੀਆਂ ਤਿੰਨ ਪਾਰੀਆਂ ਵਿੱਚ ਹਰ ਵਾਰ 70 ਤੋਂ ਵੱਧ ਦੌੜਾਂ ਬਣਾਈਆਂ ਹਨ। ਅਈਅਰ ਨੇ ਵਿਸ਼ਵ ਕੱਪ ਵਿੱਚ 70 ਦੀ ਔਸਤ ਨਾਲ 421 ਦੌੜਾਂ ਬਣਾਈਆਂ ਹਨ।
5/6

ਜਸਪ੍ਰੀਤ ਬੁਮਰਾਹ: ਵਿਸ਼ਵ ਕੱਪ 'ਚ ਟੀਮ ਇੰਡੀਆ ਲਈ ਜੇਕਰ ਕੋਈ ਸਭ ਤੋਂ ਵੱਡਾ ਖਿਡਾਰੀ ਸਾਬਤ ਹੋ ਰਿਹਾ ਹੈ ਤਾਂ ਉਹ ਹੈ ਜਸਪ੍ਰੀਤ ਬੁਮਰਾਹ। ਸੱਟ ਕਾਰਨ ਇਕ ਸਾਲ ਟੀਮ ਤੋਂ ਬਾਹਰ ਰਹਿਣ ਦੇ ਬਾਵਜੂਦ ਬੁਮਰਾਹ ਨੇ ਵਿਸ਼ਵ ਕੱਪ ਵਰਗੇ ਮੰਚ 'ਤੇ ਸਾਬਤ ਕਰ ਦਿੱਤਾ ਹੈ ਕਿ ਇਸ ਸਮੇਂ ਉਨ੍ਹਾਂ ਦਾ ਕੋਈ ਮੁਕਾਬਲਾ ਕਿਉਂ ਨਹੀਂ ਹੈ। ਵਿਸ਼ਵ ਕੱਪ 'ਚ ਬੁਮਰਾਹ ਨੇ ਨਾ ਸਿਰਫ ਸਭ ਤੋਂ ਜ਼ਿਆਦਾ ਡਾਟ ਗੇਂਦਾਂ ਸੁੱਟੀਆਂ ਹਨ ਸਗੋਂ 17 ਵਿਕਟਾਂ ਵੀ ਲਈਆਂ ਹਨ।
6/6

ਮੁਹੰਮਦ ਸ਼ਮੀ: ਟੀਮ ਇੰਡੀਆ ਨੇ ਸ਼ਮੀ ਨੂੰ ਲੀਗ ਪੜਾਅ ਦੇ ਪਹਿਲੇ 4 ਮੈਚਾਂ 'ਚ ਖੇਡਣ ਦਾ ਮੌਕਾ ਨਹੀਂ ਦਿੱਤਾ। ਪਰ ਜਦੋਂ ਸ਼ਮੀ ਨੂੰ ਮੌਕਾ ਮਿਲਿਆ ਤਾਂ ਉਸ ਨੇ ਸਾਬਤ ਕਰ ਦਿੱਤਾ ਕਿ ਉਸ ਨੂੰ ਬਾਹਰ ਰੱਖਣ ਦਾ ਫੈਸਲਾ ਗਲਤ ਕਿਉਂ ਸੀ। ਸ਼ਮੀ ਪਹਿਲੇ ਮੈਚ 'ਚ ਹੀ 5 ਵਿਕਟਾਂ ਲੈਣ 'ਚ ਕਾਮਯਾਬ ਰਹੇ। ਅਗਲੇ ਮੈਚ 'ਚ ਸ਼ਮੀ ਨੇ 4 ਵਿਕਟਾਂ ਲਈਆਂ ਅਤੇ ਫਿਰ ਅਗਲੇ ਮੈਚ 'ਚ ਸ਼ਮੀ ਨੇ ਫਿਰ 5 ਵਿਕਟਾਂ ਲਈਆਂ। ਸ਼ਮੀ ਨੇ 5 ਮੈਚਾਂ 'ਚ 16 ਵਿਕਟਾਂ ਲਈਆਂ ਹਨ ਅਤੇ ਵਿਰੋਧੀ ਟੀਮ ਦੇ ਬੱਲੇਬਾਜ਼ ਉਸ ਦੇ ਸਾਹਮਣੇ ਟਿਕ ਨਹੀਂ ਸਕੇ।
Published at : 15 Nov 2023 02:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
