ਪੜਚੋਲ ਕਰੋ
Manoj Tiwari: ਮਨੋਜ ਤਿਵਾਰੀ ਨੇ ਰਿਟਾਇਰਮੈਂਟ 'ਤੇ ਲਿਆ ਯੂ-ਟਰਨ, ਜਾਣੋ ਕਿਉਂ ਬਦਲਿਆ ਫੈਸਲਾ
Manoj Tiwari U-Turn on His retirement: ਭਾਰਤੀ ਕ੍ਰਿਕਟਰ ਮਨੋਜ ਤਿਵਾਰੀ ਨੇ ਕੁਝ ਦਿਨ ਪਹਿਲਾਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਸੀ। ਹਾਲਾਂਕਿ ਪੰਜ ਦਿਨਾਂ ਦੇ ਅੰਦਰ ਹੀ ਉਨ੍ਹਾਂ ਨੇ ਰਿਟਾਇਰਮੈਂਟ ਦਾ ਫੈਸਲਾ ਬਦਲ ਲਿਆ।
Manoj Tiwari U-Turn on His retirement
1/7

ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਮਨੋਜ ਤਿਵਾਰੀ ਨੇ ਰਿਟਾਇਰਮੈਂਟ 'ਤੇ ਯੂ-ਟਰਨ ਲੈ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਰਿਪੋਰਟ ਮੁਤਾਬਕ ਅੱਜ ਉਹ ਪ੍ਰੈੱਸ ਕਾਨਫਰੰਸ ਰਾਹੀਂ ਇਸ ਦਾ ਰਸਮੀ ਐਲਾਨ ਕਰਨਗੇ।
2/7

ਦੱਸ ਦੇਈਏ ਕਿ ਮਨੋਜ ਤਿਵਾਰੀ ਨੇ 3 ਅਗਸਤ ਨੂੰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਪਰ ਹੁਣ ਸੂਤਰ ਦੱਸ ਰਹੇ ਹਨ ਕਿ ਉਹ ਇੱਕ ਵਾਰ ਫਿਰ ਕ੍ਰਿਕਟ ਦੇ ਮੈਦਾਨ ਵਿੱਚ ਵਾਪਸੀ ਕਰਨਗੇ। ਮੰਗਲਵਾਰ, 8 ਅਗਸਤ ਨੂੰ ਮਨੋਜ ਤਿਵਾੜੀ ਇੱਕ ਪ੍ਰੈਸ ਕਾਨਫਰੰਸ ਕਰ ਆਪਣੀ ਰਿਟਾਇਰਮੈਂਟ ਵਾਪਸ ਲੈਣ ਦਾ ਐਲਾਨ ਕਰਨਗੇ।
Published at : 08 Aug 2023 03:42 PM (IST)
ਹੋਰ ਵੇਖੋ





















