ਪੜਚੋਲ ਕਰੋ
Sachin Tendulkar: ਕਸ਼ਮੀਰ ਦੀਆਂ ਵਾਦੀਆਂ 'ਚ ਰੋਮਾਂਟਿਕ ਹੋਏ ਸਚਿਨ ਤੇਂਦੁਲਕਰ, ਕੈਮਰੇ ਸਾਹਮਣੇ ਸ਼ਾਹਰੁਖ ਵਾਂਗ ਇੰਝ ਦਿੱਤਾ ਪੋਜ਼
Sachin Tendulkar in Kashmir: ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਆਪਣੀ ਨਿੱਜੀ ਅਤੇ ਪ੍ਰੋਫੈਨਲ ਲਾਈਫ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ।
Sachin Tendulkar in Kashmir
1/6

ਉਨ੍ਹਾਂ ਨੂੰ ਅਕਸਰ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਵਾਰ ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਕਸ਼ਮੀਰ ਪਹੁੰਚੇ। ਇਸ ਦੇ ਨਾਲ ਹੀ ਅੱਜ ਉਨ੍ਹਾਂ ਨੇ ਪਹਿਲਗਾਮ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
2/6

ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਕਸ਼ਮੀਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਜਿਸ 'ਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅੰਜਲੀ ਅਤੇ ਬੇਟੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਖੂਬ ਪਿਆਰ ਬਰਸਾ ਰਹੇ ਹਨ।
3/6

ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ 'ਚ ਸਚਿਨ ਬਰਫਬਾਰੀ ਦਾ ਪੂਰਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਜਿਸ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਸਚਿਨ ਅਦਾਕਾਰ ਸ਼ਾਹਰੁਖ ਖਾਨ ਵਾਂਗ ਆਪਣੀਆਂ ਬਾਹਾਂ ਫੈਲਾ ਕੇ ਰੋਮਾਂਟਿਕ ਪੋਜ਼ ਦਿੰਦੇ ਵਿਖਾਈ ਦੇ ਰਹੇ ਹਨ।
4/6

ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਪਹਿਲਗਾਮ ਵਿੱਚ ਸਾਡੀ ਪਹਿਲੀ ਬਰਫਬਾਰੀ।
5/6

ਖਾਸ ਗੱਲ ਇਹ ਹੈ ਕਿ ਸਚਿਨ ਤੇਂਦੁਲਕਰ ਨੇ ਕਸ਼ਮੀਰ 'ਚ ਕ੍ਰਿਕਟ ਮੈਚ ਖੇਡਿਆ। ਉਸ ਨੇ ਸੜਕ ਦੇ ਵਿਚਕਾਰ ਆਮ ਲੋਕਾਂ ਨਾਲ ਮੈਚ ਖੇਡਿਆ, ਜਿਸ ਦੀ ਵੀਡੀਓ ਦੇਖ ਕੇ ਪ੍ਰਸ਼ੰਸਕ ਉਸ ਦੀ ਸਾਦਗੀ ਦੀ ਤਾਰੀਫ ਕਰ ਰਹੇ ਹਨ।
6/6

ਸਚਿਨ ਤੇਂਦੁਲਕਰ ਨੇ ਖੁਦ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ, ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਕ੍ਰਿਕਟ ਅਤੇ ਕਸ਼ਮੀਰ: ਸਵਰਗ ਵਿੱਚ ਇੱਕ ਮੈਚ। ਉੱਥੇ ਮੌਜੂਦ ਲੋਕਾਂ ਨਾਲ ਕ੍ਰਿਕਟ ਖੇਡਣ ਤੋਂ ਬਾਅਦ ਸਚਿਨ ਨੇ ਪ੍ਰਸ਼ੰਸਕਾਂ ਨਾਲ ਸੈਲਫੀ ਵੀ ਲਈ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
Published at : 24 Feb 2024 11:39 AM (IST)
View More
Advertisement
Advertisement





















