ਪੜਚੋਲ ਕਰੋ
ਇਨ੍ਹਾਂ 5 ਦਿੱਗਜਾਂ ਨੂੰ ਨਹੀਂ ਮਿਲੀ 18 ਮੈਂਬਰੀ ਟੀਮ ਵਿੱਚ ਜਗ੍ਹਾ, ਜਾਣੋ ਕੌਣ-ਕੌਣ ਹੋਏ ਸ਼ਾਮਲ ?
Eng Vs Ind Test Series: ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ। ਸ਼੍ਰੇਅਸ ਅਈਅਰ ਅਤੇ ਮੁਹੰਮਦ ਸ਼ਮੀ ਸਮੇਤ ਇਨ੍ਹਾਂ ਪੰਜ ਖਿਡਾਰੀਆਂ ਨੂੰ ਇਸ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ।
eng vs ind
1/6

ਬੀਸੀਸੀਆਈ ਨੇ ਸ਼ਨੀਵਾਰ ਨੂੰ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ਦਾ ਐਲਾਨ ਕੀਤਾ। ਭਾਰਤ ਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਸ਼੍ਰੇਅਸ ਅਈਅਰ ਅਤੇ ਮੁਹੰਮਦ ਸ਼ਮੀ ਸਮੇਤ ਇਨ੍ਹਾਂ 5 ਖਿਡਾਰੀਆਂ ਨੂੰ ਬੀਸੀਸੀਆਈ ਵੱਲੋਂ ਚੁਣੀ ਗਈ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ।
2/6

ਅਈਅਰ ਇਸ ਸਮੇਂ ਭਾਰਤ ਦੀ ਵਨਡੇ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਹ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਸਨੇ ਘਰੇਲੂ ਅੰਤਰਰਾਸ਼ਟਰੀ ਤੇ ਆਈਪੀਐਲ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਇਸ ਦੇ ਬਾਵਜੂਦ ਉਸਨੂੰ ਇੰਗਲੈਂਡ ਦੌਰੇ ਲਈ ਨਹੀਂ ਚੁਣਿਆ ਗਿਆ ਹੈ।
Published at : 24 May 2025 03:18 PM (IST)
ਹੋਰ ਵੇਖੋ





















