ਪੜਚੋਲ ਕਰੋ
IPL 2024 Auction: ਨਿਲਾਮੀ 'ਚ ਇਨ੍ਹਾਂ ਖਿਡਾਰੀਆਂ 'ਤੇ ਲੱਗੀ ਸਭ ਤੋਂ ਵੱਡੀ ਬੋਲੀ, ਟੀਮ ਇੰਡੀਆ ਦੇ ਪਛਾੜ ਦਿੱਤੇ ਕਈ ਖਿਡਾਰੀ
IPL Auction 2024 : ਆਈਪੀਐਲ 2024 ਲਈ 19 ਦਸੰਬਰ ਨੂੰ ਦੁਬਈ ਦੇ ਕੋਕਾ-ਕੋਲਾ ਸਟੇਡੀਅਮ ਵਿੱਚ ਨਿਲਾਮੀ ਆਯੋਜਿਤ ਕੀਤੀ ਗਈ ਸੀ। ਇਹ ਇੱਕ ਮਿੰਨੀ ਨਿਲਾਮੀ ਸੀ ਪਰ ਇਸ ਵਿੱਚ ਨਿਲਾਮੀ ਦੇ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ।

Top 5 Most Expensive Player in IPL 2024 Auction
1/6

ਆਈਪੀਐਲ ਨਿਲਾਮੀ ਦੇ ਇਤਿਹਾਸ ਵਿੱਚ ਪਹਿਲੀ ਵਾਰ 20 ਕਰੋੜ ਰੁਪਏ ਤੋਂ ਵੱਧ ਦੀ ਬੋਲੀ ਲੱਗੀ। ਇਸ ਨਿਲਾਮੀ ਵਿੱਚ ਆਸਟ੍ਰੇਲੀਅਨ ਖਿਡਾਰੀਆਂ ਦਾ ਦਬਦਬਾ ਰਿਹਾ, ਜਿਨ੍ਹਾਂ ਨੂੰ ਸਭ ਤੋਂ ਵੱਧ ਕੀਮਤ 'ਤੇ ਖਰੀਦਿਆ ਗਿਆ। ਆਓ ਤੁਹਾਨੂੰ ਦੱਸਦੇ ਹਾਂ ਇਸ ਆਈਪੀਐਲ ਨਿਲਾਮੀ ਦੇ ਪੰਜ ਸਭ ਤੋਂ ਮਹਿੰਗੇ ਖਿਡਾਰੀਆਂ ਬਾਰੇ, ਜਿਸ ਵਿੱਚ ਸਿਰਫ ਇੱਕ ਭਾਰਤੀ ਖਿਡਾਰੀ ਦਾ ਨਾਮ ਸ਼ਾਮਲ ਹੈ।
2/6

ਆਈਪੀਐਲ 2024 ਲਈ ਆਯੋਜਿਤ ਇਸ ਮਿੰਨੀ ਨਿਲਾਮੀ ਵਿੱਚ, ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੇ ਨਾਮ ਆਈਪੀਐਲ ਇਤਿਹਾਸ ਵਿੱਚ ਸਭ ਤੇ ਵੱਡੀ ਬੋਲੀ ਲੱਗੀ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਮਿਸ਼ੇਲ ਸਟਾਰਕ ਨੂੰ 24.75 ਕਰੋੜ ਰੁਪਏ 'ਚ ਖਰੀਦਿਆ, ਜੋ ਇਸ ਸੀਜ਼ਨ ਅਤੇ ਆਈਪੀਐੱਲ ਦੇ ਹੁਣ ਤੱਕ ਦੇ ਸਾਰੇ ਸੀਜ਼ਨ ਦੀ ਸਭ ਤੋਂ ਮਹਿੰਗੀ ਖਰੀਦ ਹੈ। ਇਸ ਤੋਂ ਇਲਾਵਾ ਇੱਕ ਹੋਰ ਆਸਟਰੇਲੀਆਈ ਤੇਜ਼ ਗੇਂਦਬਾਜ਼ ਅਤੇ ਵਿਸ਼ਵ ਚੈਂਪੀਅਨ ਕਪਤਾਨ ਪੈਟ ਕਮਿੰਸ ਵੀ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ।
3/6

ਇਸ ਨਿਲਾਮੀ ਵਿੱਚ ਮਿਸ਼ੇਲ ਸਟਾਰਕ ਤੋਂ ਪਹਿਲਾਂ ਪੈਟ ਕਮਿੰਸ ਦਾ ਨਾਂ ਆਇਆ, ਜਿਸ ਲਈ ਚੇਨਈ ਸੁਪਰ ਕਿੰਗਜ਼ ਤੋਂ ਮੁੰਬਈ ਇੰਡੀਅਨਜ਼ ਅਤੇ ਫਿਰ ਆਰਸੀਬੀ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਜ਼ਬਰਦਸਤ ਮੁਕਾਬਲਾ ਸੀ ਪਰ ਅੰਤ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਇਸ ਖਿਡਾਰੀ ਨੂੰ 20.50 ਕਰੋੜ ਰੁਪਏ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ।
4/6

ਇਨ੍ਹਾਂ ਦੋ ਆਸਟ੍ਰੇਲੀਆਈ ਖਿਡਾਰੀਆਂ ਤੋਂ ਬਾਅਦ ਡੈਰਿਲ ਮਿਸ਼ੇਲ ਆਈਪੀਐਲ 2024 ਦੀ ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਨਿਊਜ਼ੀਲੈਂਡ ਦੇ ਇਸ ਆਲਰਾਊਂਡਰ ਡੇਰਿਲ ਮਿਸ਼ੇਲ ਨੂੰ ਚੇਨਈ ਸੁਪਰ ਕਿੰਗਜ਼ ਨੇ 14 ਕਰੋੜ ਰੁਪਏ ਦੀ ਵੱਡੀ ਬੋਲੀ ਲਗਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ ਅਤੇ ਇਸ ਤਰ੍ਹਾਂ ਉਹ ਇਸ ਨਿਲਾਮੀ 'ਚ ਤੀਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।
5/6

ਇਨ੍ਹਾਂ ਤਿੰਨਾਂ ਖਿਡਾਰੀਆਂ ਤੋਂ ਬਾਅਦ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ 'ਚ ਸਭ ਤੋਂ ਪਹਿਲਾਂ ਭਾਰਤੀ ਖਿਡਾਰੀ ਦਾ ਨਾਂ ਆਉਂਦਾ ਹੈ। ਪੰਜਾਬ ਕਿੰਗਜ਼ ਨੇ ਭਾਰਤ ਦੇ ਹਰਸ਼ਲ ਪਟੇਲ ਨੂੰ 11.75 ਕਰੋੜ ਰੁਪਏ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ, ਜੋ ਇਸ ਆਈਪੀਐਲ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ ਬਣ ਗਿਆ ਹੈ।
6/6

ਇਸ ਸੂਚੀ ਵਿੱਚ ਪੰਜਵੇਂ ਸਭ ਤੋਂ ਮਹਿੰਗੇ ਖਿਡਾਰੀ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਹਨ, ਜਿਨ੍ਹਾਂ ਨੂੰ ਆਰਸੀਬੀ ਨੇ 11.50 ਕਰੋੜ ਰੁਪਏ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਇਹ ਉਹ ਪੰਜ ਖਿਡਾਰੀ ਹਨ ਜਿਨ੍ਹਾਂ ਨੂੰ ਇਸ ਸਾਲ ਦੀ ਆਈਪੀਐਲ ਨਿਲਾਮੀ ਵਿੱਚ ਸਭ ਤੋਂ ਵੱਧ ਪੈਸਾ ਮਿਲਿਆ ਹੈ, ਅਤੇ ਇਨ੍ਹਾਂ ਵਿੱਚ ਸਿਰਫ ਇੱਕ ਭਾਰਤੀ ਖਿਡਾਰੀ ਦਾ ਨਾਮ ਸ਼ਾਮਲ ਹੈ।
Published at : 20 Dec 2023 11:08 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸੰਗਰੂਰ
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
