ਪੜਚੋਲ ਕਰੋ
(Source: ECI/ABP News)
Year Ender 2023: ਵਿਰਾਟ ਦੇ ਨਾਂਅ ਰਿਹਾ ਸਾਲ 2023, ਜਾਣੋ ਟੀਮ ਇੰਡੀਆ ਲਈ ਕਿੰਗ ਕੋਹਲੀ ਦੀਆਂ TOP-5 ਪਾਰੀਆਂ
Virat Kohli: ਵਿਰਾਟ ਕੋਹਲੀ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ 2048 ਦੌੜਾਂ ਬਣਾਈਆਂ। ਉਹ ਸਾਲ 2023 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਚ ਦੂਜੇ ਸਥਾਨ 'ਤੇ ਰਿਹਾ। ਉਸ ਨੇ ਇਸ ਸਾਲ ਸਭ ਤੋਂ ਵੱਧ ਸੈਂਕੜੇ (8) ਵੀ ਜੜ੍ਹੇ।
![Virat Kohli: ਵਿਰਾਟ ਕੋਹਲੀ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ 2048 ਦੌੜਾਂ ਬਣਾਈਆਂ। ਉਹ ਸਾਲ 2023 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਚ ਦੂਜੇ ਸਥਾਨ 'ਤੇ ਰਿਹਾ। ਉਸ ਨੇ ਇਸ ਸਾਲ ਸਭ ਤੋਂ ਵੱਧ ਸੈਂਕੜੇ (8) ਵੀ ਜੜ੍ਹੇ।](https://feeds.abplive.com/onecms/images/uploaded-images/2023/12/31/937daa79caa0193cd166fc92466557301704006675798709_original.jpg?impolicy=abp_cdn&imwidth=720)
Virat Kohli top achievements in 2023
1/6
![ਵਿਰਾਟ ਕੋਹਲੀ ਲਈ ਇਸ ਸਾਲ ਦੀ ਪਹਿਲੀ ਜ਼ਬਰਦਸਤ ਪਾਰੀ 15 ਜਨਵਰੀ ਨੂੰ ਖੇਡੀ ਗਈ ਸੀ। ਉਦੋਂ ਵਿਰਾਟ ਨੇ ਸ਼੍ਰੀਲੰਕਾ ਖਿਲਾਫ ਤਿਰੂਵਨੰਤਪੁਰਮ ਵਨਡੇ 'ਚ ਸਿਰਫ 110 ਗੇਂਦਾਂ 'ਚ 166 ਦੌੜਾਂ ਬਣਾਈਆਂ ਸਨ।](https://feeds.abplive.com/onecms/images/uploaded-images/2023/12/31/0102a28ea03c8c25614af2f8ac53d601a3eb4.jpg?impolicy=abp_cdn&imwidth=720)
ਵਿਰਾਟ ਕੋਹਲੀ ਲਈ ਇਸ ਸਾਲ ਦੀ ਪਹਿਲੀ ਜ਼ਬਰਦਸਤ ਪਾਰੀ 15 ਜਨਵਰੀ ਨੂੰ ਖੇਡੀ ਗਈ ਸੀ। ਉਦੋਂ ਵਿਰਾਟ ਨੇ ਸ਼੍ਰੀਲੰਕਾ ਖਿਲਾਫ ਤਿਰੂਵਨੰਤਪੁਰਮ ਵਨਡੇ 'ਚ ਸਿਰਫ 110 ਗੇਂਦਾਂ 'ਚ 166 ਦੌੜਾਂ ਬਣਾਈਆਂ ਸਨ।
2/6
![ਵਿਰਾਟ ਕੋਹਲੀ ਦੀ ਇਸ ਸਾਲ ਦੀ ਦੂਜੀ ਅਹਿਮ ਪਾਰੀ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ 'ਚ ਆਈ। ਅਹਿਮਦਾਬਾਦ 'ਚ ਖੇਡੇ ਗਏ ਇਸ ਟੈਸਟ 'ਚ ਵਿਰਾਟ ਨੇ ਲੰਬੇ ਸਮੇਂ ਬਾਅਦ ਲਾਲ ਗੇਂਦ 'ਤੇ ਕ੍ਰਿਕਟ 'ਚ ਸੈਂਕੜਾ ਲਗਾਇਆ ਸੀ। ਉਸ ਨੇ ਇਸ ਮੈਚ ਦੀ ਦੂਜੀ ਪਾਰੀ ਵਿੱਚ 186 ਦੌੜਾਂ ਬਣਾਈਆਂ।](https://feeds.abplive.com/onecms/images/uploaded-images/2023/12/31/12e442acf6f258cf573f3fa4daba86e0919e7.jpg?impolicy=abp_cdn&imwidth=720)
ਵਿਰਾਟ ਕੋਹਲੀ ਦੀ ਇਸ ਸਾਲ ਦੀ ਦੂਜੀ ਅਹਿਮ ਪਾਰੀ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ 'ਚ ਆਈ। ਅਹਿਮਦਾਬਾਦ 'ਚ ਖੇਡੇ ਗਏ ਇਸ ਟੈਸਟ 'ਚ ਵਿਰਾਟ ਨੇ ਲੰਬੇ ਸਮੇਂ ਬਾਅਦ ਲਾਲ ਗੇਂਦ 'ਤੇ ਕ੍ਰਿਕਟ 'ਚ ਸੈਂਕੜਾ ਲਗਾਇਆ ਸੀ। ਉਸ ਨੇ ਇਸ ਮੈਚ ਦੀ ਦੂਜੀ ਪਾਰੀ ਵਿੱਚ 186 ਦੌੜਾਂ ਬਣਾਈਆਂ।
3/6
![ਵਿਸ਼ਵ ਕੱਪ 2023 'ਚ ਟੀਮ ਇੰਡੀਆ ਦੇ ਪਹਿਲੇ ਹੀ ਮੈਚ 'ਚ ਵਿਰਾਟ ਨੇ ਸ਼ਾਨਦਾਰ ਪਾਰੀ ਖੇਡੀ ਸੀ। ਆਸਟ੍ਰੇਲੀਆ ਖਿਲਾਫ ਇਸ ਮੈਚ 'ਚ ਵਿਰਾਟ ਨੇ 116 ਗੇਂਦਾਂ 'ਤੇ 85 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ। ਵਿਰਾਟ ਦੀ ਇਹ ਪਾਰੀ ਉਦੋਂ ਆਈ ਜਦੋਂ ਭਾਰਤੀ ਟੀਮ ਸਿਰਫ਼ ਦੋ ਦੌੜਾਂ 'ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ। ਵਿਰਾਟ ਨੇ ਇੱਥੇ ਚੌਥੇ ਵਿਕਟ ਲਈ ਕੇਐੱਲ ਦੇ ਨਾਲ 165 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਸੀ।](https://feeds.abplive.com/onecms/images/uploaded-images/2023/12/31/b3f175f9618e96645793f935aabb5e6d50e4d.jpg?impolicy=abp_cdn&imwidth=720)
ਵਿਸ਼ਵ ਕੱਪ 2023 'ਚ ਟੀਮ ਇੰਡੀਆ ਦੇ ਪਹਿਲੇ ਹੀ ਮੈਚ 'ਚ ਵਿਰਾਟ ਨੇ ਸ਼ਾਨਦਾਰ ਪਾਰੀ ਖੇਡੀ ਸੀ। ਆਸਟ੍ਰੇਲੀਆ ਖਿਲਾਫ ਇਸ ਮੈਚ 'ਚ ਵਿਰਾਟ ਨੇ 116 ਗੇਂਦਾਂ 'ਤੇ 85 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ। ਵਿਰਾਟ ਦੀ ਇਹ ਪਾਰੀ ਉਦੋਂ ਆਈ ਜਦੋਂ ਭਾਰਤੀ ਟੀਮ ਸਿਰਫ਼ ਦੋ ਦੌੜਾਂ 'ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ। ਵਿਰਾਟ ਨੇ ਇੱਥੇ ਚੌਥੇ ਵਿਕਟ ਲਈ ਕੇਐੱਲ ਦੇ ਨਾਲ 165 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਸੀ।
4/6
![ਵਿਸ਼ਵ ਕੱਪ 2023 ਦੇ ਇੱਕ ਹੋਰ ਗਰੁੱਪ ਮੈਚ ਵਿੱਚ, ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ 95 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਭਾਰਤ ਨੂੰ ਜਿੱਤ ਲਈ 274 ਦੌੜਾਂ ਦੀ ਲੋੜ ਸੀ ਅਤੇ ਇੱਥੇ ਵਿਰਾਟ ਕੋਹਲੀ ਨੇ ਇਕ ਸਿਰੇ 'ਤੇ ਟਿਕੇ ਰਹਿੰਦੇ ਹੋਏ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਅਹਿਮ ਜਿੱਤ ਦਿਵਾਈ।](https://feeds.abplive.com/onecms/images/uploaded-images/2023/12/31/855c4dcf7e16278430d865d9d76cdeb52d058.jpg?impolicy=abp_cdn&imwidth=720)
ਵਿਸ਼ਵ ਕੱਪ 2023 ਦੇ ਇੱਕ ਹੋਰ ਗਰੁੱਪ ਮੈਚ ਵਿੱਚ, ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ 95 ਦੌੜਾਂ ਬਣਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਭਾਰਤ ਨੂੰ ਜਿੱਤ ਲਈ 274 ਦੌੜਾਂ ਦੀ ਲੋੜ ਸੀ ਅਤੇ ਇੱਥੇ ਵਿਰਾਟ ਕੋਹਲੀ ਨੇ ਇਕ ਸਿਰੇ 'ਤੇ ਟਿਕੇ ਰਹਿੰਦੇ ਹੋਏ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਅਹਿਮ ਜਿੱਤ ਦਿਵਾਈ।
5/6
![ਵਿਰਾਟ ਕੋਹਲੀ ਦੇ ਪੂਰੇ ਕਰੀਅਰ ਦੀ ਸਭ ਤੋਂ ਮਹੱਤਵਪੂਰਨ ਪਾਰੀ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ਵਿੱਚ ਆਈ।ਨਿਊਜ਼ੀਲੈਂਡ ਦੇ ਖਿਲਾਫ ਵਿਰਾਟ ਨੇ 113 ਗੇਂਦਾਂ ਵਿੱਚ 117 ਦੌੜਾਂ ਬਣਾ ਕੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਪੂਰਾ ਕੀਤਾ ਸੀ।](https://feeds.abplive.com/onecms/images/uploaded-images/2023/12/31/fa0743f52d313bea0cd514acde28baef3cb81.jpg?impolicy=abp_cdn&imwidth=720)
ਵਿਰਾਟ ਕੋਹਲੀ ਦੇ ਪੂਰੇ ਕਰੀਅਰ ਦੀ ਸਭ ਤੋਂ ਮਹੱਤਵਪੂਰਨ ਪਾਰੀ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ਵਿੱਚ ਆਈ।ਨਿਊਜ਼ੀਲੈਂਡ ਦੇ ਖਿਲਾਫ ਵਿਰਾਟ ਨੇ 113 ਗੇਂਦਾਂ ਵਿੱਚ 117 ਦੌੜਾਂ ਬਣਾ ਕੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਪੂਰਾ ਕੀਤਾ ਸੀ।
6/6
![ਇਸ ਸੈਂਕੜੇ ਨਾਲ ਵਿਰਾਟ ਨੇ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਧ ਵਨਡੇ ਸੈਂਕੜੇ (49) ਦਾ ਰਿਕਾਰਡ ਤੋੜ ਦਿੱਤਾ। ਇਸ ਸੈਮੀਫਾਈਨਲ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਸਾਲ 2011 ਤੋਂ ਬਾਅਦ ਇੱਕ ਵਾਰ ਫਿਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ।](https://feeds.abplive.com/onecms/images/uploaded-images/2023/12/31/3d3f85315b9aee848f8deacd2b25e3a89e4d8.jpg?impolicy=abp_cdn&imwidth=720)
ਇਸ ਸੈਂਕੜੇ ਨਾਲ ਵਿਰਾਟ ਨੇ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਧ ਵਨਡੇ ਸੈਂਕੜੇ (49) ਦਾ ਰਿਕਾਰਡ ਤੋੜ ਦਿੱਤਾ। ਇਸ ਸੈਮੀਫਾਈਨਲ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਸਾਲ 2011 ਤੋਂ ਬਾਅਦ ਇੱਕ ਵਾਰ ਫਿਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ।
Published at : 31 Dec 2023 12:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)