ਪੜਚੋਲ ਕਰੋ
ਪੰਜ ਭਾਰਤੀ ਖਿਡਾਰੀਆਂ ਨੇ ਰਚਿਆ ਇਤਿਹਾਸ, ਕੌਮਾਂਤਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਜਿੱਤਿਆ 'ਪਲੇਅਰ ਆਫ ਦ ਮੈਚ' ਦਾ ਖਿਤਾਬ
virat_sachin_rohit
1/6

ਅੰਤਰਰਾਸ਼ਟਰੀ ਕ੍ਰਿਕਟ ਦੇ ਮੈਚ ਵਿੱਚ ਹਰ ਖਿਡਾਰੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਗੇਂਦਬਾਜ਼ਾਂ, ਫੀਲਡਰਾਂ, ਬੱਲੇਬਾਜ਼ਾਂ ਸਾਰਿਆਂ ਦੀ ਮੈਚ ਦੇ ਦੌਰਾਨ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਟੀਮ ਦੇ ਚੰਗੇ ਪ੍ਰਦਰਸ਼ਨ ਲਈ ਹਰ ਖਿਡਾਰੀ ਦਾ ਵਧੀਆ ਪ੍ਰਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ। ਕ੍ਰਿਕਟ ਮੈਚ ਵਿੱਚ ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਹਰ ਮੈਚ ਵਿੱਚ ਕੋਈ ਨਾ ਕੋਈ ਖਿਡਾਰੀ ਨਿਸ਼ਚਤ ਰੂਪ ਤੋਂ ਮੈਚ ਵਿਨਰ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਮੈਚ ਵਿੱਚ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਪਲੇਅਰ ਆਫ ਦ ਮੈਚ ਦਾ ਖਿਤਾਬ ਦਿੱਤਾ ਜਾਂਦਾ ਹੈ। ਪਲੇਅਰ ਆਫ ਦ ਮੈਚ ਤੁਹਾਡੀ ਕਾਰਗੁਜ਼ਾਰੀ 'ਤੇ ਨਿਰਭਰ ਕਰਦਾ ਹੈ, ਭਾਵੇਂ ਤੁਹਾਡੀ ਟੀਮ ਹਾਰ ਜਾਵੇ, ਫਿਰ ਵੀ ਤੁਸੀਂ ਮੈਚ ਦੇ ਪਲੇਅਰ ਦਾ ਖਿਤਾਬ ਜਿੱਤ ਸਕਦੇ ਹੋ। ਅੱਜ ਅਸੀਂ ਤੁਹਾਨੂੰ ਭਾਰਤ ਦੇ ਪੰਜ ਅਜਿਹੇ ਖਿਡਾਰੀਆਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਭਾਰਤ ਤੋਂ ਸਭ ਤੋਂ ਵੱਧ ਵਾਰ ਪਲੇਅਰ ਆਫ਼ ਦ ਮੈਚ ਦਾ ਖਿਤਾਬ ਜਿੱਤਿਆ ਹੈ।
2/6

ਯੁਵਰਾਜ ਸਿੰਘ: ਭਾਰਤ ਵਿੱਚ ਸਿਕਸਰ ਕਿੰਗ ਵਜੋਂ ਮਸ਼ਹੂਰ ਯੁਵਰਾਜ ਸਿੰਘ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿੱਚ 34 ਵਾਰ ਪਲੇਅਰ ਆਫ ਦ ਮੈਚ ਦਾ ਖਿਤਾਬ ਜਿੱਤ ਚੁੱਕੇ ਹਨ। ਉਨ੍ਹਾਂ ਨੂੰ ਸੀਮਤ ਓਵਰਾਂ ਦੀਆਂ ਖੇਡਾਂ ਵਿੱਚ ਭਾਰਤ ਦੇ ਸਰਬੋਤਮ ਖਿਡਾਰੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਇਨ੍ਹਾਂ 34 ਪਲੇਅਰ ਆਫ ਦਿ ਮੈਚ ਵਿੱਚ ਉਨ੍ਹਾਂ ਵਨਡੇ ਵਿੱਚ 27 ਵਾਰ ਤੇ ਟੀ-20 ਵਿੱਚ ਸੱਤ ਵਾਰ ਇਹ ਖਿਤਾਬ ਜਿੱਤਿਆ ਹੈ।
Published at : 08 Sep 2021 05:17 PM (IST)
ਹੋਰ ਵੇਖੋ





















