ਪੜਚੋਲ ਕਰੋ
Infinix X1 40 ਐਂਡ੍ਰਾਇਡ ਸਮਾਰਟ ਟੀਵੀ, ਇਸ ਖ਼ਾਸ ਟੈਕਨੋਲੋਜੀ ਨਾਲ ਲੈਸ
infinix_x1_android_tv_1
1/7

ਡਿਜ਼ਾਈਨ ਤੇ ਡਿਸਪਲੇਅ: ਇਨਫਿਨਿਕਸ ਐਕਸ1 40 (Infinix X1 40) ਸਮਾਰਟ ਟੀਵੀ ਦਾ ਡਿਜ਼ਾਈਨ ਬਹੁਤ ਸਲਿੱਮ ਹੈ ਤੇ ਇਹ ਬਹੁਤ ਵਧੀਆ ਦਿਖਾਈ ਦਿੰਦਾ ਹੈ ਪਰ ਇਸ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਬੇਜੇਲ-ਲੈਸ ਫ਼੍ਰੇਮ ਬਹੁਤ ਹੀ ਪ੍ਰੀਮੀਅਮ ਅਹਿਸਾਸ ਦਿੰਦਾ ਹੈ ਤੇ ਟੀਵੀ ਦੇਖਣ ਦੇ ਮਜੇ ਵਿੱਚ ਵਾਧਾ ਕਰਦਾ ਹੈ। ਇਸ ਦੀ ਬੌਡੀ ਕਾਲੇ ਰੰਗ ਦੀ ਹੈ।
2/7

ਕਨੈਕਟੀਵਿਟੀ ਲਈ, 3HDMI ਪੋਰਟਸ, 2USB ਪੋਰਟਸ, ਬਲੂਟੁੱਥ v5.0 ਤੇ ਵਾਈ-ਫਾਈ ਪਿਛਲੇ ਪਾਸੇ ਉਪਲਬਧ ਹਨ। ਇ ਸਦਾ ਡਿਜ਼ਾਈਨ ਵੀ ਪਿਛਲੇ ਪਾਸੇ ਤੋਂ ਸਾਫ਼ ਹੈ। ਇਸ ਦਾ ਫੁੱਲ ਐਚਡੀ ਡਿਸਪਲੇਅ ਕਾਫ਼ੀ ਰਿਚ ਹੈ ਅਤੇ ਇਸ ਦੀ ਬ੍ਰਾਈਟਨੈੱਸ 350 ਹੈ। ਡਿਸਪਲੇਅ ਦੇ ਨਾਲ HDR10 ਤੇ HLG ਦੀ ਸਪੋਰਅ ਹੈ। ਬਿਹਤਰ ਤਸਵੀਰ ਗੁਣਵੱਤਾ ਲਈ EPIC 2.0 ਇਮੇਜ ਇੰਜਣ ਦੀ ਵੀ ਸਪੋਰਟ ਹੈ। ਇਹ ਟੀਵੀ 60Hz ਰਿਫਰੈਸ਼ ਰੇਟ ਨਾਲ ਲੈਸ ਹੈ ਪਰ ਵੀਡੀਓ ਦੀ ਗੁਣਵੱਤਾ ਬੇਰੋਕ ਰਹਿੰਦੀ ਹੈ। ਇਹ ਟੀਵੀ ਬਹੁਤ ਸਾਰੇ ਵਿਡੀਓ ਫੌਰਮੈਟਸ ਨੂੰ ਵੀ ਸਪੋਰਟ ਕਰਦਾ ਹੈ।
Published at : 12 Aug 2021 12:51 PM (IST)
ਹੋਰ ਵੇਖੋ



















