ਪੜਚੋਲ ਕਰੋ
ਬਿਜਲੀ ਦਰਾਂ ਵਧਣ ਦੀ ਨੋ ਟੈਨਸ਼ਨ! ਜਿੰਨਾ ਮਰਜ਼ੀ ਚਲਾਓ ਏਸੀ, ਬਿਜਲੀ ਬਿੱਲ 600 ਯੂਨਿਟਾਂ ਤੋਂ ਘੱਟ ਹੀ ਆਏਗਾ...
ਪੰਜਾਬ ਵਿੱਚ ਅੱਜ ਤੋਂ ਬਿਜਲੀ ਦਰਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਗਰਮੀ ਨੇ ਵੀ ਜ਼ੋਰ ਫੜ ਲਿਆ ਹੈ। ਏਸੀ ਤੇ ਕੂਲਰ ਚੱਲਣੇ ਸ਼ੁਰੂ ਹੋ ਗਏ ਹਨ।
( Image Source : Freepik )
1/7

Solar AC in Summer: ਪੰਜਾਬ ਵਿੱਚ ਅੱਜ ਤੋਂ ਬਿਜਲੀ ਦਰਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਗਰਮੀ ਨੇ ਵੀ ਜ਼ੋਰ ਫੜ ਲਿਆ ਹੈ। ਏਸੀ ਤੇ ਕੂਲਰ ਚੱਲਣੇ ਸ਼ੁਰੂ ਹੋ ਗਏ ਹਨ। ਇਸ ਲਈ ਸਭ ਨੂੰ ਡਰ ਸਤਾਉਣ ਲੱਗਾ ਹੈ ਕਿ ਅਗਲੀ ਵਾਰ ਬਿਜਲੀ ਦਾ ਬਿੱਲ ਮੋਟਾ ਆਏਗਾ ਕਿਉਂਕਿ ਬਿਜਲੀ ਦੀ ਖਪਤ 600 ਯੂਨਿਟਾਂ ਤੋਂ ਵਧਣੀ ਤੈਅ ਹੈ। ਦਰਅਸਲ ਸਰਦੀਆਂ ਵਿੱਚ ਤਾਂ ਬਹੁਤੇ ਲੋਕਾਂ ਦੇ ਬਿਜਲੀ ਬਿੱਲ 600 ਯੂਨਿਟਾਂ ਤੋਂ ਘੱਟ ਹੀ ਰਹੇ ਹਨ ਪਰ ਗਰਮੀਆਂ ਵਿੱਚ ਏਸੀ ਚੱਲਣ ਨਾਲ ਬਿਜਲੀ ਬਿੱਲ ਦਾ ਵੱਡਾ ਝਟਕਾ ਲੱਗਣਾ ਤੈਅ ਹੈ।
2/7

ਇਹ ਆਮ ਜਿਹੀ ਗੱਲ ਹੈ ਕਿ ਗਰਮੀ ਤੋਂ ਰਾਹਤ ਪਾਉਣ ਲਈ ਪੱਖੇ, ਏਸੀ ਤੇ ਕੂਲਰਾਂ ਦੀ ਲੋੜ ਪੈਂਦੀ ਹੈ ਤੇ ਬਿਜਲੀ ਦੀ ਖਪਤ (Electricity Consumption) ਵੀ ਵਧ ਜਾਂਦੀ ਹੈ। ਜ਼ਿਆਦਾ ਬਿਜਲੀ ਦੀ ਵਰਤੋਂ ਨਾਲ ਲੋਕਾਂ ਦੀਆਂ ਜੇਬਾਂ 'ਤੇ ਬੋਝ ਵਧ ਜਾਂਦਾ ਹੈ ਤੇ ਉਨ੍ਹਾਂ ਨੂੰ ਜ਼ਿਆਦਾ ਬਿਜਲੀ ਦੇ ਬਿੱਲ (Electricity Bill) ਅਦਾ ਕਰਨੇ ਪੈਂਦੇ ਹਨ ਪਰ ਇੱਕ ਕੰਮ ਕਰਨ ਨਾਲ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਘਰ ਵਿੱਚ ਸੋਲਰ ਏਸੀ (Solar AC) ਲਾਉਣਾ ਹੋਵੇਗਾ।
Published at : 16 May 2023 09:51 AM (IST)
ਹੋਰ ਵੇਖੋ





















