ਪੜਚੋਲ ਕਰੋ
ਹੋਟਲ ਦੇ ਕਮਰੇ 'ਚ ਕਿੱਥੇ ਲੁਕਿਆ ਹੈ ਕੈਮਰਾ? ਇੰਝ ਲਗਾਓ ਪਤਾ...ਹਮੇਸ਼ਾ ਵਰਤੋਂ ਇਹ ਸਾਵਧਾਨੀਆਂ
ਕਈ ਹੋਟਲਾਂ ਦੇ ਕਮਰਿਆਂ 'ਚ ਕੈਮਰੇ ਲੁਕੇ ਹੋਣ ਦੀ ਸੰਭਾਵਨਾ ਹੁੰਦੀ ਹੈ, ਜੇ ਤੁਸੀਂ ਸਾਵਧਾਨੀ ਨਾ ਵਰਤੀ ਤਾਂ ਤੁਸੀਂ ਕਿਸੇ ਖਤਰੇ ਦਾ ਸ਼ਿਕਾਰ ਹੋ ਸਕਦੇ ਹੋ। ਪਰ ਚਿੰਤਾ ਨਾ ਕਰੋ, ਕਿਉਂਕਿ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ
( Image Source : Freepik )
1/7

ਕਈ ਹੋਟਲਾਂ ਦੇ ਕਮਰਿਆਂ 'ਚ ਕੈਮਰੇ ਲੁਕੇ ਹੋਣ ਦੀ ਸੰਭਾਵਨਾ ਹੁੰਦੀ ਹੈ, ਜੇ ਤੁਸੀਂ ਸਾਵਧਾਨੀ ਨਾ ਵਰਤੀ ਤਾਂ ਤੁਸੀਂ ਕਿਸੇ ਖਤਰੇ ਦਾ ਸ਼ਿਕਾਰ ਹੋ ਸਕਦੇ ਹੋ। ਪਰ ਚਿੰਤਾ ਨਾ ਕਰੋ, ਕਿਉਂਕਿ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਤੁਹਾਡੇ ਹੋਟਲ ਦੇ ਕਮਰੇ ਵਿੱਚ ਲੁਕਿਆ ਹੋਇਆ ਕੈਮਰਾ ਜਲਦੀ ਹੀ ਲੱਭਣ ਵਿੱਚ ਮਦਦ ਕਰੇਗੀ।
2/7

ਇਹ ਕੈਮਰੇ ਛੱਤ 'ਤੇ ਲੱਗੇ ਹੁੰਦੇ ਹਨ ਅਤੇ ਪੂਰੇ ਰੂਮ ਦੀ ਨਿਗਰਾਨੀ ਕਰ ਸਕਦੇ ਹਨ।ਅਲਾਰਮ ਕਲਾਕ ਅਤੇ ਬਲੂਟੂਥ ਸਪੀਕਰ ਵਿੱਚ ਵੀ ਛੋਟੇ ਕੈਮਰੇ ਲੁਕਾਏ ਜਾ ਸਕਦੇ ਹਨ।
3/7

ਟੀਵੀ ਦੇ ਆਸ-ਪਾਸ ਜਾਂ ਏਸੀ ਦੇ ਵੈਂਟ ਵਿੱਚ ਕੈਮਰੇ ਲਗਾਏ ਜਾ ਸਕਦੇ ਹਨ। ਕਈ ਵਾਰੀ ਕੈਮਰੇ ਚਾਰਜਰ ਜਾਂ ਇਲੈਕਟ੍ਰੋਨਿਕ ਸੁਵਿਚ ਬੋਰਡ ਵਿੱਚ ਵੀ ਹੋ ਸਕਦੇ ਹਨ।
4/7

ਕਮਰਾ ਪੂਰੀ ਤਰ੍ਹਾਂ ਅੰਧੇਰਾ ਕਰ ਲਵੋ ਅਤੇ ਆਪਣੇ ਸਮਾਰਟਫੋਨ ਦਾ ਕੈਮਰਾ ਆਨ ਕਰਕੇ ਚਾਰੇ ਪਾਸੇ ਦੇਖੋ। ਜੇ ਕੋਈ ਗੁਪਤ ਕੈਮਰਾ ਹੋਵੇਗਾ ਤਾਂ ਉਸ ਵਿੱਚ ਲੱਗੀ ਇੰਫਰਾਰੈਡ ਲਾਈਟ ਤੁਹਾਡੇ ਮੋਬਾਈਲ ਕੈਮਰੇ ਵਿੱਚ ਨਜ਼ਰ ਆ ਸਕਦੀ ਹੈ।
5/7

ਜੇ ਕੈਮਰਾ ਵਾਈ-ਫਾਈ ਨਾਲ ਕਨੇਕਟ ਹੈ, ਤਾਂ ਤੁਸੀਂ ਆਪਣੇ ਮੋਬਾਈਲ ਦੇ ਹੌਟਸਪੌਟ ਨਾਲ ਚੈਕ ਕਰ ਸਕਦੇ ਹੋ ਕਿ ਕੋਈ ਨਵਾਂ ਡਿਵਾਈਸ ਜੁੜਿਆ ਹੋਇਆ ਹੈ ਜਾਂ ਨਹੀਂ। 'Hidden Camera Detector' ਵਰਗੇ ਐਪਸ ਦੀ ਮਦਦ ਨਾਲ ਵੀ ਜਾਂਚ ਕੀਤੀ ਜਾ ਸਕਦੀ ਹੈ।
6/7

ਤੁਹਾਡੀ ਉਂਗਲ ਦਾ ਰਿਫਲੈਕਸ਼ਨ ਸਿੱਧਾ ਨਜ਼ਰ ਆਵੇ, ਤਾਂ ਇਹ ਦੋ-ਤਰਫਾ ਸ਼ੀਸ਼ਾ ਹੋ ਸਕਦਾ ਹੈ ਜਿਸ ਵਿੱਚ ਕੈਮਰਾ ਲੁਕਿਆ ਹੋਵੇ। ਕਿਸੇ ਵੀ ਅਣਜਾਣ ਡਿਵਾਈਸ, ਵਾਧੂ ਤਾਰਾਂ ਜਾਂ ਅਜੀਬ ਲਾਈਟ 'ਤੇ ਧਿਆਨ ਦਿਓ।
7/7

ਜੇਕਰ ਤੁਹਾਨੂੰ ਕੋਈ ਸ਼ੱਕੀ ਯੰਤਰ ਮਿਲਦਾ ਹੈ, ਤਾਂ ਹੋਟਲ ਪ੍ਰਬੰਧਨ ਜਾਂ ਸਥਾਨਕ ਪੁਲਿਸ ਨੂੰ ਤੁਰੰਤ ਇਸਦੀ ਰਿਪੋਰਟ ਕਰੋ।
Published at : 08 Feb 2025 10:44 AM (IST)
ਹੋਰ ਵੇਖੋ





















