ਪੜਚੋਲ ਕਰੋ
ਕੀ ਸਮਾਰਟਵਾਚ ਵੀ ਹੋ ਸਕਦੀ ਹੈ ਹੈਕਿੰਗ ਦਾ ਸ਼ਿਕਾਰ? ਜੇ 'ਹਾਂ' ਤਾਂ ਕੀ ਹੈ ਰੋਕਥਾਮ ਦਾ ਤਰੀਕਾ?
ਹਾਂ, ਸਮਾਰਟਵਾਚਾਂ ਨੂੰ ਹੈਕ ਕੀਤਾ ਜਾ ਸਕਦੈ, ਜਿਸ ਤਰ੍ਹਾਂ ਇੰਟਰਨੈੱਟ ਨਾਲ ਜੁੜਿਆ ਕੋਈ ਵੀ ਡਿਵਾਈਸ ਹੈਕ ਕੀਤਾ ਜਾ ਸਕਦਾ ਹੈ। ਸਮਾਰਟਵਾਚ 'ਤੇ ਵੀ ਕਈ ਹਮਲੇ ਹੋ ਸਕਦੇ ਹਨ, ਜਿਸ ਵਿਚ ਮਾਲਵੇਅਰ ਆਦਿ ਸ਼ਾਮਲ ਹਨ।
ਸਮਾਰਟਵਾਚ
1/5

ਮਾਲਵੇਅਰ ਸਮਾਰਟਵਾਚ ਨੂੰ ਹੈਕ ਕਰਨ ਦੇ ਮੁੱਖ ਤਰੀਕਿਆਂ ਵਿੱਚੋਂ ਇੱਕ ਹੈ। ਮਾਲਵੇਅਰ ਥਰਡ ਪਾਰਟੀ ਐਪ ਜਾਂ ਫਿਸ਼ਿੰਗ ਈਮੇਲ ਰਾਹੀਂ ਸਮਾਰਟਵਾਚ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇੱਕ ਵਾਰ ਮਾਲਵੇਅਰ ਸਥਾਪਤ ਹੋਣ ਤੋਂ ਬਾਅਦ, ਇਹ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦਾ ਹੈ। ਇਸ ਨਾਲ ਹੈਕਰ ਤੁਹਾਡੀ ਸਮਾਰਟਵਾਚ ਨੂੰ ਵੀ ਕੰਟਰੋਲ ਕਰ ਸਕਦੇ ਹਨ।
2/5

ਇਸ ਤੋਂ ਇਲਾਵਾ ਬਲੂਟੁੱਥ ਅਟੈਕ ਨਾਲ ਸਮਾਰਟਵਾਚ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ। ਸਮਾਰਟਵਾਚਾਂ ਹੋਰ ਡਿਵਾਈਸਾਂ ਜਾਂ ਸਮਾਰਟਫ਼ੋਨਾਂ ਨਾਲ ਜੁੜਨ ਲਈ ਬਲੂਟੁੱਥ ਦੀ ਵਰਤੋਂ ਕਰਦੀਆਂ ਹਨ, ਅਤੇ ਹਮਲਾਵਰ ਸਮਾਰਟਵਾਚ ਤੱਕ ਪਹੁੰਚ ਪ੍ਰਾਪਤ ਕਰਨ ਲਈ ਬਲੂਟੁੱਥ ਦੀ ਵਰਤੋਂ ਕਰ ਸਕਦੇ ਹਨ।
Published at : 31 Mar 2023 07:34 PM (IST)
ਹੋਰ ਵੇਖੋ





















