ਪੜਚੋਲ ਕਰੋ
Global Warming ਤੋਂ ਪੈਦਾ ਹੋਵੇਗੀ ਇੱਕ ਹੋਰ ਵੱਡੀ ਸਮੱਸਿਆ, ਖੋਜ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ
ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਸਵਰੂਪ ਬਦਲਦਾ ਜਾ ਰਿਹੈ। ਦਿਨ-ਬ-ਦਿਨ ਇਹ ਵਿਸ਼ਵ ਸੰਕਟ ਬਣ ਕੇ ਉੱਭਰਦਾ ਜਾ ਰਿਹੈ। ਆਓ, ਅੱਜ ਅਸੀਂ ਤੁਹਾਨੂੰ ਗਲੋਬਲ ਵਾਰਮਿੰਗ ਦੇ ਇੱਕ ਅਜਿਹੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹਾਂ ਜੋ ਕਿਸੇ ਦੇ ਧਿਆਨ 'ਚ ਨਹੀਂ ਹੈ।
Global Warming
1/7

Global warming : ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਸਵਰੂਪ ਬਦਲਦਾ ਜਾ ਰਿਹਾ ਹੈ। ਦਿਨ-ਬ-ਦਿਨ ਇਹ ਵਿਸ਼ਵ ਸੰਕਟ ਬਣ ਕੇ ਉੱਭਰਦਾ ਜਾ ਰਿਹਾ ਹੈ। ਆਓ, ਅੱਜ ਅਸੀਂ ਤੁਹਾਨੂੰ ਗਲੋਬਲ ਵਾਰਮਿੰਗ (Global warming) ਦੇ ਇੱਕ ਅਜਿਹੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹਾਂ ਜੋ ਕਿਸੇ ਦੇ ਧਿਆਨ ਵਿੱਚ ਨਹੀਂ ਹੈ।
2/7

ਗਲੋਬਲ ਵਾਰਮਿੰਗ ਕਾਰਨ ਜਲਵਾਯੂ ਪਰਿਵਰਤਨ, ਤਾਪਮਾਨ ਵਿੱਚ ਵਾਧਾ, ਖੇਤੀ 'ਤੇ ਮਾੜਾ ਪ੍ਰਭਾਵ, ਮੌਤ ਦਰ ਵਿੱਚ ਵਾਧਾ, ਕੁਦਰਤੀ ਰਿਹਾਇਸ਼ ਦਾ ਨੁਕਸਾਨ ਵਰਗੇ ਹਾਨੀਕਾਰਕ ਮਾੜੇ ਪ੍ਰਭਾਵ ਵੇਖਣ ਨੂੰ ਮਿਲ ਰਹੇ ਹਨ।
3/7

ਇਸ ਤੋਂ ਇਲਾਵਾ ਇਸ ਦਾ ਇੱਕ ਸਾਈਡ ਇਫੈਕਟ ਇਹ ਵੀ ਹੈ ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਉਹ ਇਹ ਹੈ ਕਿ ਗਲੋਬਲ ਵਾਰਮਿੰਗ ਕਾਰਨ ਮੱਛਰਾਂ ਦੀ ਗਿਣਤੀ ਵਧੇਗੀ।
4/7

ਦੁਨੀਆ ਦੇ ਕਈ ਖੇਤਰਾਂ ਵਿੱਚ ਕੀਤੀਆਂ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਮਲੇਰੀਆ ਫੈਲਾਉਣ ਵਾਲੇ ਮੱਛਰ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਜਲਵਾਯੂ ਤਬਦੀਲੀ ਕਾਰਨ ਤਾਪਮਾਨ ਵਧ ਰਿਹਾ ਹੈ।
5/7

ਵਧਦੇ ਤਾਪਮਾਨ ਕਾਰਨ ਹੁਣ ਉੱਚਾਈ ਵਾਲੇ ਇਲਾਕਿਆਂ ਵਿੱਚ ਵੀ ਮੱਛਰ ਤੇਜ਼ੀ ਨਾਲ ਫੈਲ ਰਹੇ ਹਨ। ਜਿਸ ਕਾਰਨ ਹੁਣ ਉਚਾਈ ਵਾਲੇ ਇਲਾਕਿਆਂ ਵਿੱਚ ਵੀ ਮੱਛਰਾਂ ਕਾਰਨ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਹਨ।
6/7

ਵਿਗਿਆਨੀਆਂ ਦੀ ਇੱਕ ਖੋਜ ਮੁਤਾਬਕ, ਜਿਹਨਾਂ ਇਲਾਕਿਆਂ ਵਿੱਚ ਤਾਪਮਾਨ ਘੱਟ ਰਿਹਾ ਹੈ, ਉੱਥੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਮਾਮਲੇ ਘੱਟ ਰਹੇ ਹਨ। ਜਿਵੇਂ - ਇਥੋਪੀਆ ਦੇ ਉੱਚੇ ਇਲਾਕਿਆਂ ਵਿੱਚ ਹੋ ਰਿਹਾ ਹੈ। ਇਸ ਖੋਜ ਤੋਂ ਜਲਵਾਯੂ ਪਰਿਵਰਤਨ, ਤਾਪਮਾਨ ਤੇ ਮੱਛਰਾਂ ਦਾ ਆਪਸੀ ਸਬੰਧ ਸਾਫ਼ ਨਜ਼ਰ ਆਉਂਦਾ ਹੈ।
7/7

ਜਲਵਾਯੂ ਤਬਦੀਲੀ ਤਾਪਮਾਨ ਨੂੰ ਵਧਾ ਕੇ ਮੱਛਰਾਂ ਨੂੰ ਫਾਇਦਾ ਨਹੀਂ ਪਹੁੰਚਾਉਂਦਾ, ਬਲਕਿ ਲੰਬੇ ਸਮੇਂ ਤੱਕ ਬਰਸਾਤ ਹੋਣ ਨਾਲ ਵੀ ਮੱਛਰ ਚੰਗੀ ਤਰ੍ਹਾਂ ਪੈਦਾ ਹੋ ਰਹੇ ਹਨ। ਇਸ ਤੋਂ ਇਲਾਵਾ ਸੋਕੇ ਦੇ ਸਮੇਂ ਲੋਕ ਪਾਣੀ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ, ਜੋ ਮੱਛਰਾਂ ਦੇ ਵਧਣ ਦਾ ਕਾਰਨ ਬਣ ਜਾਂਦਾ ਹੈ।
Published at : 29 Jul 2023 01:48 PM (IST)
ਹੋਰ ਵੇਖੋ





















