ਪੜਚੋਲ ਕਰੋ
ਆਜ਼ਾਦੀ ਤੋਂ ਬਾਅਦ ਗੁਰਪੁਰਬ ਮੌਕੇ ਪਹਿਲੀ ਵਾਰ ਪਾਕਿਸਤਾਨੀ ਭੈਣਾਂ ਨੂੰ ਮਿਲਿਆ ਬੇਅੰਤ ਸਿੰਘ, ਵੇਖੋ ਭਾਵੁਕ ਤਸਵੀਰਾਂ
1/8

ਫਿਰ ਉਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਮਿਲਣ ਦੀ ਆਗਿਆ ਦਿੱਤੀ ਗਈ। ਬੇਅੰਤ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਹ ਸਮਾਂ ਅਜਿਹਾ ਸੀ ਕਿ ਉਹ ਤਿੰਨੇ ਭੈਣ-ਭਰਾ ਇੱਕ-ਦੂਜੇ ਦੇ ਗਲ਼ ਲੱਗ ਭੁੱਬਾਂ ਮਾਰ ਮਾਰ ਰੋਏ। ਇਹ ਭਾਵੁਕ ਮਾਹੌਲ ਦੇਖ ਕੇ ਸੰਗਤ ਦੀਆਂ ਅੱਖਾਂ ਵੀ ਭਰ ਆਈਆਂ। ਇਸ ਤੋਂ ਬਾਅਦ ਦੋਵੇਂ ਭੈਣਾਂ ਨੇ ਫ਼ੌਜ ਨੂੰ ਬੇਨਤੀ ਕੀਤੀ ਤੇ ਭਰਾ ਨੂੰ ਆਪਣੇ ਘਰ ਲੈਕੇ ਗਈਆਂ। ਬੇਅੰਤ ਸਿੰਘ ਭੈਣਾਂ ਦੇ ਘਰ ਰਾਤ ਰੁਕਿਆ ਅਤੇ ਭੈਣਾਂ ਵੀ ਉਸ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਗਈਆਂ।
2/8

ਕਿਸੇ ਨੇ ਬੇਅੰਤ ਸਿੰਘ ਨੂੰ ਸਲਾਹ ਦਿੱਤੀ ਅਤੇ ਇਸ ਵਾਰ ਉਨ੍ਹਾਂ ਪਾਸਪੋਰਟ ਬਣਵਾਇਆ ਅਤੇ ਵੀਜ਼ਾ ਲਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਵਾਲੀ ਸੰਗਤ ਨਾਲ ਪਕਿਸਤਾਨ ਚਲੇ ਗਏ। ਬੇਅੰਤ ਸਿੰਘ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦਾ ਜਥਾ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਦੀਆਂ ਦੋਵੇਂ ਭੈਣਾਂ ਉਲਫ਼ਤ ਬੀਬੀ ਤੇ ਮਿਰਾਜ਼ ਬੀਬੀ ਪਹੁੰਚਣ ਤੋਂ ਕਈ ਘੰਟੇ ਪਹਿਲਾਂ ਆ ਕੇ ਉੱਥੇ ਉਸਦੀ ਉਡੀਕ ਕਰ ਰਹੀਆਂ ਸਨ। ਪਰ ਫ਼ੌਜ ਨੇ ਜਥੇ ਨੂੰ ਸਿੱਧਾ ਗੁਰਦੁਆਰੇ ਪਹੁੰਚਾਇਆ ਅਤੇ ਮੁਲਾਕਾਤ ਨਾ ਹੋਣ ਦਿੱਤੀ।
Published at : 02 Dec 2018 08:54 PM (IST)
Tags :
Indo Pak RelationsView More






















