ਪੜਚੋਲ ਕਰੋ
(Source: ECI/ABP News)
2017 'ਚ ਬੰਦ ਹੋਈਆਂ ਇਹ 7 ਕਾਰਾਂ
![](https://static.abplive.com/wp-content/uploads/sites/5/2017/12/29124325/0-Discontinued_Cars_in_2017-compressed.jpg?impolicy=abp_cdn&imwidth=720)
1/8
![ਟਾਟਾ ਸਫਾਰੀ ਡਾਇਕੋਰ- ਭਾਰਤ ਵਿੱਚ SUV ਨੂੰ ਆਮ ਲੋਕਾਂ ਵਿੱਚ ਪ੍ਰਸਿੱਧ ਕਰਨ ਵਾਲੀ ਕਾਰ ਟਾਟਾ ਸਫਾਰੀ ਦੇ ਡਾਇਕੋਰ ਸੰਸਕਰਨ ਨੂੰ ਇਸ ਸਾਲ ਕੰਪਨੀ ਨੇ ਬੰਦ ਕਰ ਦਿੱਤਾ। ਟਾਟਾ ਨੇ ਸਫਾਰੀ ਨੂੰ ਸਾਲ 1998 ਵਿੱਚ ਜਾਰੀ ਕੀਤਾ ਸੀ। ਸਾਲ 2012 ਕੰਪਨੀ ਨੇ ਇਸ ਦੇ ਨਵੇਂ ਰੂਪ ਯਾਨੀ ਟਾਟਾ ਸਫਾਰੀ ਸਟੌਰਮ ਨੂੰ ਜਾਰੀ ਕੀਤਾ ਸੀ। ਹਾਲਾਂਕਿ, ਇਸ ਦੇ ਬਾਵਜੂਦ ਸਫਾਰੀ ਦੇ ਡਾਇਕੋਰ ਸੰਸਕਰਨ ਵਿੱਚ ਕੋਈ ਕਮੀ ਨਹੀਂ ਆਈ। ਸਫਾਰੀ ਸਟਾਰਮ ਦੀ ਵਿਕਰੀ ਵਧਾਉਣ ਲਈ ਕੰਪਨੀ ਨੇ ਡਾਇਕੋਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।](https://static.abplive.com/wp-content/uploads/sites/5/2017/12/29124345/7-Discontinued_Cars_in_2017.jpg?impolicy=abp_cdn&imwidth=720)
ਟਾਟਾ ਸਫਾਰੀ ਡਾਇਕੋਰ- ਭਾਰਤ ਵਿੱਚ SUV ਨੂੰ ਆਮ ਲੋਕਾਂ ਵਿੱਚ ਪ੍ਰਸਿੱਧ ਕਰਨ ਵਾਲੀ ਕਾਰ ਟਾਟਾ ਸਫਾਰੀ ਦੇ ਡਾਇਕੋਰ ਸੰਸਕਰਨ ਨੂੰ ਇਸ ਸਾਲ ਕੰਪਨੀ ਨੇ ਬੰਦ ਕਰ ਦਿੱਤਾ। ਟਾਟਾ ਨੇ ਸਫਾਰੀ ਨੂੰ ਸਾਲ 1998 ਵਿੱਚ ਜਾਰੀ ਕੀਤਾ ਸੀ। ਸਾਲ 2012 ਕੰਪਨੀ ਨੇ ਇਸ ਦੇ ਨਵੇਂ ਰੂਪ ਯਾਨੀ ਟਾਟਾ ਸਫਾਰੀ ਸਟੌਰਮ ਨੂੰ ਜਾਰੀ ਕੀਤਾ ਸੀ। ਹਾਲਾਂਕਿ, ਇਸ ਦੇ ਬਾਵਜੂਦ ਸਫਾਰੀ ਦੇ ਡਾਇਕੋਰ ਸੰਸਕਰਨ ਵਿੱਚ ਕੋਈ ਕਮੀ ਨਹੀਂ ਆਈ। ਸਫਾਰੀ ਸਟਾਰਮ ਦੀ ਵਿਕਰੀ ਵਧਾਉਣ ਲਈ ਕੰਪਨੀ ਨੇ ਡਾਇਕੋਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
2/8
![ਹੁੰਡਈ ਆਈ 10- ਭਾਰਤ ਦੇ ਕਾਰ ਬਾਜ਼ਾਰ ਵਿੱਚ ਹੁੰਡਈ ਆਈ 10 ਨੇ ਸਾਲ 2007 ਵਿੱਚ ਦਸਤਕ ਦਿੱਤੀ ਸੀ। ਭਾਰਤ ਵਿੱਚ ਇਸ ਕਾਰ ਨੇ ਤਕਰੀਬਨ ਇੱਕ ਦਹਾਕਾ ਆਪਣੀ ਪਾਰੀ ਖੇਡੀ ਤੇ ਕੰਪਨੀ ਨੂੰ ਆਮ ਲੋਕਾਂ ਵਿੱਚ ਚੰਗੀ ਪਛਾਣ ਦਿਵਾਈ। ਹੁੰਡਈ ਨੇ ਸਤੰਬਰ 2013 ਵਿੱਚ ਇਸ ਦੇ ਅਗਲੇ ਵਿਕਸਤ ਮਾਡਲ ਨੂੰ ਪੇਸ਼ ਕੀਤਾ, ਜਿਸ ਨੂੰ ਗ੍ਰੈਂਡ ਆਈ 10 ਦਾ ਨਾਂਅ ਦਿੱਤਾ ਗਿਆ। ਗ੍ਰੈਂਡ ਆਈ 10 ਦੇ ਆਉਣ ਤੋਂ ਬਾਅਦ ਪੁਰਾਣੀ ਆਈ 10 ਵਿਕਰੀ ਵਿੱਚ ਕਾਫੀ ਪਛੜ ਗਈ ਤੇ ਇਸੇ ਕਾਰਨ ਕੰਪਨੀ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ।](https://static.abplive.com/wp-content/uploads/sites/5/2017/12/29124342/6-Discontinued_Cars_in_2017.jpg?impolicy=abp_cdn&imwidth=720)
ਹੁੰਡਈ ਆਈ 10- ਭਾਰਤ ਦੇ ਕਾਰ ਬਾਜ਼ਾਰ ਵਿੱਚ ਹੁੰਡਈ ਆਈ 10 ਨੇ ਸਾਲ 2007 ਵਿੱਚ ਦਸਤਕ ਦਿੱਤੀ ਸੀ। ਭਾਰਤ ਵਿੱਚ ਇਸ ਕਾਰ ਨੇ ਤਕਰੀਬਨ ਇੱਕ ਦਹਾਕਾ ਆਪਣੀ ਪਾਰੀ ਖੇਡੀ ਤੇ ਕੰਪਨੀ ਨੂੰ ਆਮ ਲੋਕਾਂ ਵਿੱਚ ਚੰਗੀ ਪਛਾਣ ਦਿਵਾਈ। ਹੁੰਡਈ ਨੇ ਸਤੰਬਰ 2013 ਵਿੱਚ ਇਸ ਦੇ ਅਗਲੇ ਵਿਕਸਤ ਮਾਡਲ ਨੂੰ ਪੇਸ਼ ਕੀਤਾ, ਜਿਸ ਨੂੰ ਗ੍ਰੈਂਡ ਆਈ 10 ਦਾ ਨਾਂਅ ਦਿੱਤਾ ਗਿਆ। ਗ੍ਰੈਂਡ ਆਈ 10 ਦੇ ਆਉਣ ਤੋਂ ਬਾਅਦ ਪੁਰਾਣੀ ਆਈ 10 ਵਿਕਰੀ ਵਿੱਚ ਕਾਫੀ ਪਛੜ ਗਈ ਤੇ ਇਸੇ ਕਾਰਨ ਕੰਪਨੀ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ।
3/8
![ਮਾਰੂਤੀ ਸੁਜ਼ੂਕੀ ਰਿਟਜ਼- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਰਿਟਜ਼ ਨੂੰ ਸਾਲ 2009 ਵਿੱਚ ਜਾਰੀ ਕੀਤਾ ਸੀ। ਇਨ੍ਹਾਂ 8 ਸਾਲਾਂ ਦੌਰਾਨ ਕੰਪਨੀ ਨੇ 4 ਲੱਖ ਤੋਂ ਜ਼ਿਆਦਾ ਰਿਟਜ਼ ਵੇਚੀਆਂ ਸਨ। ਮਾਰੂਤੀ ਪਿਛਲੇ ਸਮੇਂ ਤੋਂ ਆਪਣੇ ਕੁਝ ਨਵੇਂ ਮਾਡਲ ਬਾਜ਼ਾਰ ਵਿੱਚ ਉਤਾਰ ਰਹੀ ਹੈ, ਜਿਨ੍ਹਾਂ ਦੀ ਮੰਗ ਵੀ ਜ਼ਿਆਦਾ ਹੈ। ਨਵੇਂ ਮਾਡਲਾਂ ਦਾ ਉਤਪਾਦਨ ਵਧਾਉਣ ਲਈ ਕੰਪਨੀ ਨੇ ਇਸ ਹੈਚਬੈਕ ਨੂੰ ਬੰਦ ਕਰ ਦਿੱਤਾ।](https://static.abplive.com/wp-content/uploads/sites/5/2017/12/29124339/5-Discontinued_Cars_in_2017.jpg?impolicy=abp_cdn&imwidth=720)
ਮਾਰੂਤੀ ਸੁਜ਼ੂਕੀ ਰਿਟਜ਼- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਰਿਟਜ਼ ਨੂੰ ਸਾਲ 2009 ਵਿੱਚ ਜਾਰੀ ਕੀਤਾ ਸੀ। ਇਨ੍ਹਾਂ 8 ਸਾਲਾਂ ਦੌਰਾਨ ਕੰਪਨੀ ਨੇ 4 ਲੱਖ ਤੋਂ ਜ਼ਿਆਦਾ ਰਿਟਜ਼ ਵੇਚੀਆਂ ਸਨ। ਮਾਰੂਤੀ ਪਿਛਲੇ ਸਮੇਂ ਤੋਂ ਆਪਣੇ ਕੁਝ ਨਵੇਂ ਮਾਡਲ ਬਾਜ਼ਾਰ ਵਿੱਚ ਉਤਾਰ ਰਹੀ ਹੈ, ਜਿਨ੍ਹਾਂ ਦੀ ਮੰਗ ਵੀ ਜ਼ਿਆਦਾ ਹੈ। ਨਵੇਂ ਮਾਡਲਾਂ ਦਾ ਉਤਪਾਦਨ ਵਧਾਉਣ ਲਈ ਕੰਪਨੀ ਨੇ ਇਸ ਹੈਚਬੈਕ ਨੂੰ ਬੰਦ ਕਰ ਦਿੱਤਾ।
4/8
![ਸਕੋਡਾ ਯੇਤੀ- 7 ਸਾਲ ਭਾਰਤੀ ਬਾਜ਼ਾਰ ਵਿੱਚ ਆਪਣੀ ਪਾਰੀ ਖੇਡਣ ਵਾਲੀ ਸਕੋਡਾ ਯੇਤੀ ਦੇਸ਼ ਵਿੱਚ ਕੰਪਨੀ ਦੀ ਪਹਿਲੀ ਐਸ.ਯੂ.ਵੀ. ਸੀ। ਇਸ ਨੂੰ ਸਾਲ 2010 ਵਿੱਚ ਜਾਰੀ ਕੀਤਾ ਸੀ। ਯੇਤੀ ਦੇ ਫੇਲ੍ਹ ਹੋਣ ਦੇ 2 ਵੱਡੇ ਕਾਰਨ ਸਨ। ਪਹਿਲਾ, ਇਹ ਆਕਾਰ ਵਿੱਚ SUV ਵਰਗੀ ਨਹੀਂ ਸੀ ਲਗਦੀ ਭਾਵ ਛੋਟੀ ਸੀ ਤੇ ਦੂਜਾ ਕੰਪਨੀ ਨੇ ਇਸ ਦੀ ਕੀਮਤ ਕਾਫੀ ਜ਼ਿਆਦਾ ਰੱਖੀ ਹੋਈ ਸੀ। ਘੱਟ ਵਿਕਰੀ ਕਾਰਨ ਸਕੋਡਾ ਨੇ ਮਈ 2017 ਵਿੱਚ ਯੇਤੀ ਨੂੰ ਬੰਦ ਕਰ ਦਿੱਤਾ।](https://static.abplive.com/wp-content/uploads/sites/5/2017/12/29124336/4-Discontinued_Cars_in_2017-compressed.jpg?impolicy=abp_cdn&imwidth=720)
ਸਕੋਡਾ ਯੇਤੀ- 7 ਸਾਲ ਭਾਰਤੀ ਬਾਜ਼ਾਰ ਵਿੱਚ ਆਪਣੀ ਪਾਰੀ ਖੇਡਣ ਵਾਲੀ ਸਕੋਡਾ ਯੇਤੀ ਦੇਸ਼ ਵਿੱਚ ਕੰਪਨੀ ਦੀ ਪਹਿਲੀ ਐਸ.ਯੂ.ਵੀ. ਸੀ। ਇਸ ਨੂੰ ਸਾਲ 2010 ਵਿੱਚ ਜਾਰੀ ਕੀਤਾ ਸੀ। ਯੇਤੀ ਦੇ ਫੇਲ੍ਹ ਹੋਣ ਦੇ 2 ਵੱਡੇ ਕਾਰਨ ਸਨ। ਪਹਿਲਾ, ਇਹ ਆਕਾਰ ਵਿੱਚ SUV ਵਰਗੀ ਨਹੀਂ ਸੀ ਲਗਦੀ ਭਾਵ ਛੋਟੀ ਸੀ ਤੇ ਦੂਜਾ ਕੰਪਨੀ ਨੇ ਇਸ ਦੀ ਕੀਮਤ ਕਾਫੀ ਜ਼ਿਆਦਾ ਰੱਖੀ ਹੋਈ ਸੀ। ਘੱਟ ਵਿਕਰੀ ਕਾਰਨ ਸਕੋਡਾ ਨੇ ਮਈ 2017 ਵਿੱਚ ਯੇਤੀ ਨੂੰ ਬੰਦ ਕਰ ਦਿੱਤਾ।
5/8
![ਬੀ.ਐਮ.ਡਬਲਿਊ 1-ਸੀਰੀਜ਼- ਭਾਰਤ ਵਿੱਚ BMW-1 ਸੀਰੀਜ਼ ਨੇ ਚਾਰ ਸਾਲਾਂ ਦੀ ਪਾਰੀ ਖੇਡੀ। ਦੇਸ਼ ਵਿੱਚ ਕੰਪਨੀ ਦੀ ਇਹ ਪਹਿਲੀ ਡਿੱਗੀ ਤੋਂ ਬਿਨਾ (ਹੈਚਬੈਕ) ਸੀ। ਇਸ ਨੂੰ ਕੰਪਨੀ ਨੇ 2013 ਵਿੱਚ ਜਾਰੀ ਕੀਤਾ ਸੀ। ਮਹਿੰਗੀ ਹੋਣ ਕਾਰਨ ਕੰਪਨੀ ਨੂੰ 1 ਸੀਰੀਜ਼ ਵਿਕਰੀ ਦੇ ਚੰਗੇ ਅੰਕੜੇ ਨਹੀਂ ਸੀ ਦੇ ਸਕੀ। ਜਨਵਰੀ 2017 ਬੀ.ਐਮ.ਡਬਲਿਊ. ਨੇ ਸੀਰੀਜ਼ 1 ਦਾ ਨਿਰਮਾਣ ਬੰਦ ਕਰ ਦਿੱਤਾ ਤੇ ਅਗਸਤ 2017 ਵਿੱਚ ਇਸ ਦੀ ਵਿਕਰੀ ਵੀ ਬੰਦ ਹੋ ਗਈ।](https://static.abplive.com/wp-content/uploads/sites/5/2017/12/29124333/3-Discontinued_Cars_in_2017.jpg?impolicy=abp_cdn&imwidth=720)
ਬੀ.ਐਮ.ਡਬਲਿਊ 1-ਸੀਰੀਜ਼- ਭਾਰਤ ਵਿੱਚ BMW-1 ਸੀਰੀਜ਼ ਨੇ ਚਾਰ ਸਾਲਾਂ ਦੀ ਪਾਰੀ ਖੇਡੀ। ਦੇਸ਼ ਵਿੱਚ ਕੰਪਨੀ ਦੀ ਇਹ ਪਹਿਲੀ ਡਿੱਗੀ ਤੋਂ ਬਿਨਾ (ਹੈਚਬੈਕ) ਸੀ। ਇਸ ਨੂੰ ਕੰਪਨੀ ਨੇ 2013 ਵਿੱਚ ਜਾਰੀ ਕੀਤਾ ਸੀ। ਮਹਿੰਗੀ ਹੋਣ ਕਾਰਨ ਕੰਪਨੀ ਨੂੰ 1 ਸੀਰੀਜ਼ ਵਿਕਰੀ ਦੇ ਚੰਗੇ ਅੰਕੜੇ ਨਹੀਂ ਸੀ ਦੇ ਸਕੀ। ਜਨਵਰੀ 2017 ਬੀ.ਐਮ.ਡਬਲਿਊ. ਨੇ ਸੀਰੀਜ਼ 1 ਦਾ ਨਿਰਮਾਣ ਬੰਦ ਕਰ ਦਿੱਤਾ ਤੇ ਅਗਸਤ 2017 ਵਿੱਚ ਇਸ ਦੀ ਵਿਕਰੀ ਵੀ ਬੰਦ ਹੋ ਗਈ।
6/8
![ਹੁੰਡਈ ਸੇਂਟਾ-ਫੇ- ਹੁੰਡਈ ਸੇਂਟਾ-ਫੇ ਨੇ ਭਾਰਤ ਵਿੱਚ ਕੁੱਲ 7 ਸਾਲ ਆਪਣੀ ਕਿਸਮਤ ਆਜ਼ਮਾਈ। ਸੇਂਟਾ-ਫੇ, ਕੰਪਨੀ ਦੀ ਚੋਟੀ ਦੀ SUV ਸੀ। ਕੰਪਨੀ ਨੇ ਇਸ ਨੂੰ ਭਾਰਤ ਵਿੱਚ 2010 ਵਿੱਚ ਜਾਰੀ ਕੀਤਾ ਸੀ। 2014 ਵਿੱਚ ਸੇਂਟਾ-ਫੇ ਦਾ ਵਿਕਸਤ ਮਾਡਲ ਪੇਸ਼ ਕੀਤਾ ਗਿਆ ਸੀ। ਇਸ ਕਾਰ ਦੇ ਪਛੜਨ ਦਾ ਵੱਡਾ ਕਾਰਨ ਇਸ ਦੀ ਜ਼ਿਆਦਾ ਕੀਮਤ ਸੀ। ਉਦੋਂ ਦਿੱਲੀ 'ਚ ਇਸ ਦੀ ਕੀਮਤ 31.07 ਲੱਖ ਰੁਪਏ ਸੀ। ਘੱਟ ਵਿਕਰੀ ਕਾਰਨ ਹੁੰਡਈ ਨੇ ਇਸ ਸਾਲ ਸੇਂਟਾ-ਫੇ ਨੂੰ ਬੰਦ ਕਰ ਦਿੱਤਾ।](https://static.abplive.com/wp-content/uploads/sites/5/2017/12/29124330/2-Discontinued_Cars_in_2017.jpg?impolicy=abp_cdn&imwidth=720)
ਹੁੰਡਈ ਸੇਂਟਾ-ਫੇ- ਹੁੰਡਈ ਸੇਂਟਾ-ਫੇ ਨੇ ਭਾਰਤ ਵਿੱਚ ਕੁੱਲ 7 ਸਾਲ ਆਪਣੀ ਕਿਸਮਤ ਆਜ਼ਮਾਈ। ਸੇਂਟਾ-ਫੇ, ਕੰਪਨੀ ਦੀ ਚੋਟੀ ਦੀ SUV ਸੀ। ਕੰਪਨੀ ਨੇ ਇਸ ਨੂੰ ਭਾਰਤ ਵਿੱਚ 2010 ਵਿੱਚ ਜਾਰੀ ਕੀਤਾ ਸੀ। 2014 ਵਿੱਚ ਸੇਂਟਾ-ਫੇ ਦਾ ਵਿਕਸਤ ਮਾਡਲ ਪੇਸ਼ ਕੀਤਾ ਗਿਆ ਸੀ। ਇਸ ਕਾਰ ਦੇ ਪਛੜਨ ਦਾ ਵੱਡਾ ਕਾਰਨ ਇਸ ਦੀ ਜ਼ਿਆਦਾ ਕੀਮਤ ਸੀ। ਉਦੋਂ ਦਿੱਲੀ 'ਚ ਇਸ ਦੀ ਕੀਮਤ 31.07 ਲੱਖ ਰੁਪਏ ਸੀ। ਘੱਟ ਵਿਕਰੀ ਕਾਰਨ ਹੁੰਡਈ ਨੇ ਇਸ ਸਾਲ ਸੇਂਟਾ-ਫੇ ਨੂੰ ਬੰਦ ਕਰ ਦਿੱਤਾ।
7/8
![ਹੌਂਡਾ ਮੋਬਿਲੀਓ- ਹੌਂਡਾ ਦੀ 7 ਸੀਟਾਂ ਵਾਲੀ ਮੋਬਿਲੀਓ ਨੇ ਭਾਰਤੀ ਕਾਰ ਬਾਜ਼ਾਰ ਵਿੱਚ 3 ਸਾਲਾਂ ਦੀ ਪਾਰੀ ਖੇਡੀ ਹੈ। ਮੋਬਿਲੀਓ ਨੂੰ ਸਾਲ 2014 ਵਿੱਚ ਜਾਰੀ ਕੀਤਾ ਗਿਆ ਸੀ। ਇਸ ਕਾਰ ਦੇ ਭਾਰਤ ਵਿੱਚ ਪਛੜਨ ਦੇ ਦੋ ਵੱਡੇ ਕਾਰਨ ਸਨ। ਪਹਿਲਾ, ਬ੍ਰੀਓ ਨਾਲ ਮਿਲਦਾ-ਜੁਲਦਾ ਡਿਜ਼ਾਈਨ ਤੇ ਦੂਜਾ, ਮੁੱਢਲੇ ਮਾਡਲ ਵਿੱਚ ਜ਼ਰੂਰੀ ਸੁਵਿਧਾਵਾਂ ਦੀ ਕਮੀ। ਇਸ ਕਾਰਨ ਮੋਬਿਲੀਓ ਮਾਰੂਤੀ ਕੋਲੋਂ ਪਛੜ ਗਈ। ਹੌਂਡਾ ਨੇ ਮਾਰਚ 2017 ਵਿੱਚ ਮੋਬਿਲੀਓ ਦਾ ਉਤਪਾਦਨ ਬੰਦ ਕਰ ਦਿੱਤਾ ਤੇ ਜੁਲਾਈ 2017 ਵਿੱਚ ਇਸ ਦੀ ਵਿਕਰੀ 'ਤੇ ਵੀ ਰੋਕ ਲਾ ਦਿੱਤੀ ਗਈ।](https://static.abplive.com/wp-content/uploads/sites/5/2017/12/29124327/1-Discontinued_Cars_in_2017-compressed.jpg?impolicy=abp_cdn&imwidth=720)
ਹੌਂਡਾ ਮੋਬਿਲੀਓ- ਹੌਂਡਾ ਦੀ 7 ਸੀਟਾਂ ਵਾਲੀ ਮੋਬਿਲੀਓ ਨੇ ਭਾਰਤੀ ਕਾਰ ਬਾਜ਼ਾਰ ਵਿੱਚ 3 ਸਾਲਾਂ ਦੀ ਪਾਰੀ ਖੇਡੀ ਹੈ। ਮੋਬਿਲੀਓ ਨੂੰ ਸਾਲ 2014 ਵਿੱਚ ਜਾਰੀ ਕੀਤਾ ਗਿਆ ਸੀ। ਇਸ ਕਾਰ ਦੇ ਭਾਰਤ ਵਿੱਚ ਪਛੜਨ ਦੇ ਦੋ ਵੱਡੇ ਕਾਰਨ ਸਨ। ਪਹਿਲਾ, ਬ੍ਰੀਓ ਨਾਲ ਮਿਲਦਾ-ਜੁਲਦਾ ਡਿਜ਼ਾਈਨ ਤੇ ਦੂਜਾ, ਮੁੱਢਲੇ ਮਾਡਲ ਵਿੱਚ ਜ਼ਰੂਰੀ ਸੁਵਿਧਾਵਾਂ ਦੀ ਕਮੀ। ਇਸ ਕਾਰਨ ਮੋਬਿਲੀਓ ਮਾਰੂਤੀ ਕੋਲੋਂ ਪਛੜ ਗਈ। ਹੌਂਡਾ ਨੇ ਮਾਰਚ 2017 ਵਿੱਚ ਮੋਬਿਲੀਓ ਦਾ ਉਤਪਾਦਨ ਬੰਦ ਕਰ ਦਿੱਤਾ ਤੇ ਜੁਲਾਈ 2017 ਵਿੱਚ ਇਸ ਦੀ ਵਿਕਰੀ 'ਤੇ ਵੀ ਰੋਕ ਲਾ ਦਿੱਤੀ ਗਈ।
8/8
![ਭਾਰਤੀ ਕਾਰ ਬਾਜ਼ਾਰ ਲਈ ਸਾਲ 2017 ਕਾਫੀ ਉਤਾਰ ਚੜ੍ਹਾਅ ਵਾਲਾ ਰਿਹਾ। ਇਸ ਦੇ ਬਾਵਜੂਦ ਉਤਸ਼ਾਹਜਨਕ ਨਤੀਜੇ ਦੇਣ ਵਾਲਾ ਰਿਹਾ। ਇਸ ਸਾਲ ਭਾਰਤ ਵਿੱਚ ਕਈ ਨਵੀਆਂ ਕਾਰਾਂ ਲੌਂਚ ਹੋਈਆਂ। ਜੀਪ ਕੰਪਸ, ਰੈਨੋ ਕੈਪਚਰ ਤੇ ਸਕੋਡਾ ਕੋਡਿਅਕ ਸਮੇਤ ਕਈ ਕਾਰਾਂ ਇਸ ਸੂਚੀ ਵਿੱਚ ਸ਼ਾਮਲ ਹਨ। ਉੱਥੇ ਦੂਜੇ ਪਾਸੇ ਕੁਝ ਕਾਰਾਂ ਅਜਿਹੀਆਂ ਵੀ ਹਨ, ਜੋ ਭਾਰਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਆਓ ਦੱਸਦੇ ਹਾਂ ਅਜਿਹੀਆਂ 7 ਕਾਰਾਂ ਜੋ ਹੁਣ ਭਾਰਤ ਵਿੱਚ ਵਿਕਣੋ ਬੰਦ ਹੋ ਗਈਆਂ-](https://static.abplive.com/wp-content/uploads/sites/5/2017/12/29124325/0-Discontinued_Cars_in_2017-compressed.jpg?impolicy=abp_cdn&imwidth=720)
ਭਾਰਤੀ ਕਾਰ ਬਾਜ਼ਾਰ ਲਈ ਸਾਲ 2017 ਕਾਫੀ ਉਤਾਰ ਚੜ੍ਹਾਅ ਵਾਲਾ ਰਿਹਾ। ਇਸ ਦੇ ਬਾਵਜੂਦ ਉਤਸ਼ਾਹਜਨਕ ਨਤੀਜੇ ਦੇਣ ਵਾਲਾ ਰਿਹਾ। ਇਸ ਸਾਲ ਭਾਰਤ ਵਿੱਚ ਕਈ ਨਵੀਆਂ ਕਾਰਾਂ ਲੌਂਚ ਹੋਈਆਂ। ਜੀਪ ਕੰਪਸ, ਰੈਨੋ ਕੈਪਚਰ ਤੇ ਸਕੋਡਾ ਕੋਡਿਅਕ ਸਮੇਤ ਕਈ ਕਾਰਾਂ ਇਸ ਸੂਚੀ ਵਿੱਚ ਸ਼ਾਮਲ ਹਨ। ਉੱਥੇ ਦੂਜੇ ਪਾਸੇ ਕੁਝ ਕਾਰਾਂ ਅਜਿਹੀਆਂ ਵੀ ਹਨ, ਜੋ ਭਾਰਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਆਓ ਦੱਸਦੇ ਹਾਂ ਅਜਿਹੀਆਂ 7 ਕਾਰਾਂ ਜੋ ਹੁਣ ਭਾਰਤ ਵਿੱਚ ਵਿਕਣੋ ਬੰਦ ਹੋ ਗਈਆਂ-
Published at : 29 Dec 2017 01:00 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)