ਪੜਚੋਲ ਕਰੋ
ਰਾਮਲੀਲਾ 'ਚ ਸੰਜੀਵਨੀ ਲੈਣ ਗਏ ਹਨੂਮਾਨ, 50 ਫੁੱਟ ਤੋਂ ਡਿੱਗੇ, ਮੌਤ
1/4

ਰਾਜਸਥਾਨ ਦੇ ਬੀਕਾਨੇਰ ਦੇ ਲੂਨਕਰਣਸਰ ਤੋਂ ਇੱਕ ਦਰਦਨਾਕ ਵੀਡੀਓ ਸਾਹਮਣੇ ਆਈ ਹੈ। ਜਿੱਥੇ ਰਾਮਲੀਲਾ ਦੌਰਾਨ ਹਾਦਸਾ ਹੋਣ ਕਾਰਨ ਹਨੂਮਾਨ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੀ 50 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ। ਦੇਰ ਰਾਤ ਚੱਲ ਰਹੇ ਮੰਚਨ ਦੌਰਾਨ ਸੰਜੀਵਨੀ ਬੂਟੀ ਲੈਣ ਜਾ ਰਹੇ ਹਨੂਮਾਨ ਦਾ ਸੰਤੁਲਨ ਵਿਗੜਾ ਗਿਆ ਤੇ 62 ਸਾਲ ਦੇ ਧੰਨਾਰਾਮ ਡੇਲੂ ਦੀ 50 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ।
2/4

ਪਿਛਲੇ 35 ਸਾਲਾਂ ਤੋਂ ਧੰਨਾਰਾਮ ਰਾਮਲੀਲਾ ਵਿੱਚ ਕਈ ਕਿਰਦਾਰ ਨਿਭਾ ਚੁੱਕੇ ਸਨ। ਪਰ ਇਸ ਸਾਲ ਹੋ ਰਹੀ ਰਾਮਲੀਲਾ ਦੇ ਇਸ ਹਾਦਸੇ ਨੇ ਉਨ੍ਹਾਂ ਦੀ ਜੀਵਨਲੀਲਾ ਨੂੰ ਖ਼ਤਮ ਕਰ ਦਿੱਤਾ। ਇਸ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੁੱਖ ਦਾ ਮਾਹੌਲ ਹੈ।
Published at : 12 Oct 2016 02:54 PM (IST)
View More




















