ਪੜਚੋਲ ਕਰੋ
(Source: ECI/ABP News)
ਸਿੱਖਾਂ ਲਈ ਖੁਸ਼ਖਬਰੀ! ਪਾਕਿਸਤਾਨ ਨੇ ਮੰਨੀਆਂ ਅਹਿਮ ਮੰਗਾਂ
![](https://static.abplive.com/wp-content/uploads/sites/5/2019/07/14151730/0-kartarpur-corridor-indo-pak-meeting-at-wahga.jpeg?impolicy=abp_cdn&imwidth=720)
1/10
![ਵਾਹਗਾ: ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਲਈ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਬੈਠਕ ਹੋਈ। ਹਾਲਾਂਕਿ, ਇਸ ਸਬੰਧੀ ਇੱਕ ਹੋਰ ਬੈਠਕ ਹੋਵੇਗੀ, ਪਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਮੁਤਾਬਕ 80% ਸ਼ਰਤਾਂ 'ਤੇ ਸਹਿਮਤੀ ਬਣ ਗਈ ਹੈ।](https://static.abplive.com/wp-content/uploads/sites/5/2019/07/14150527/10-kartarpur-corridor-indo-pak-meeting-at-wahga.jpeg?impolicy=abp_cdn&imwidth=720)
ਵਾਹਗਾ: ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਲਈ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਬੈਠਕ ਹੋਈ। ਹਾਲਾਂਕਿ, ਇਸ ਸਬੰਧੀ ਇੱਕ ਹੋਰ ਬੈਠਕ ਹੋਵੇਗੀ, ਪਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਮੁਤਾਬਕ 80% ਸ਼ਰਤਾਂ 'ਤੇ ਸਹਿਮਤੀ ਬਣ ਗਈ ਹੈ।
2/10
![ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸਸੀਐਲ ਦਾਸ ਦੀ ਅਗਵਾਈ ਵਿੱਚ ਵਾਹਗਾ ਪੁੱਜੇ ਭਾਰਤੀ ਵਫ਼ਦ ਨੇ ਪਾਕਿਸਤਾਨ ਤੋਂ ਕਈ ਮੰਗਾਂ ਮਨਵਾਉਣ ਵਿੱਚ ਸਫਲਤਾ ਹਾਸਲ ਕੀਤੀ।](https://static.abplive.com/wp-content/uploads/sites/5/2019/07/14145451/9-kartarpur-corridor-indo-pak-meeting-at-wahga.jpeg?impolicy=abp_cdn&imwidth=720)
ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸਸੀਐਲ ਦਾਸ ਦੀ ਅਗਵਾਈ ਵਿੱਚ ਵਾਹਗਾ ਪੁੱਜੇ ਭਾਰਤੀ ਵਫ਼ਦ ਨੇ ਪਾਕਿਸਤਾਨ ਤੋਂ ਕਈ ਮੰਗਾਂ ਮਨਵਾਉਣ ਵਿੱਚ ਸਫਲਤਾ ਹਾਸਲ ਕੀਤੀ।
3/10
![ਪਾਕਿਸਤਾਨ ਸਰਕਾਰ ਨੇ ਪੂਰਾ ਸਾਲ ਵੀਜ਼ਾ ਮੁਕਤ ਯਾਤਰਾ ਦੀ ਗੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਕਿ ਹੁਣ ਭਾਰਤੀ ਸ਼ਰਧਾਲੂ ਬਗੈਰ ਪਾਸਪੋਰਟ-ਵੀਜ਼ਾ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣਗੇ।](https://static.abplive.com/wp-content/uploads/sites/5/2019/07/14145444/8-kartarpur-corridor-indo-pak-meeting-at-wahga.jpeg?impolicy=abp_cdn&imwidth=720)
ਪਾਕਿਸਤਾਨ ਸਰਕਾਰ ਨੇ ਪੂਰਾ ਸਾਲ ਵੀਜ਼ਾ ਮੁਕਤ ਯਾਤਰਾ ਦੀ ਗੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਕਿ ਹੁਣ ਭਾਰਤੀ ਸ਼ਰਧਾਲੂ ਬਗੈਰ ਪਾਸਪੋਰਟ-ਵੀਜ਼ਾ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣਗੇ।
4/10
![ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਵਿਦੇਸ਼ੀ ਭਾਰਤੀ ਨਾਗਰਿਕ ਪ੍ਰਮਾਣ ਪੱਤਰ ਯਾਨੀ OCI ਕਾਰਡ ਧਾਰਕਾਂ ਨੂੰ ਆਉਣ ਦੀ ਵੀ ਮਨਜ਼ੂਰੀ ਮਿਲ ਗਈ ਹੈ। ਹਰ ਰੋਜ਼ 5,000 ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ। ਸ਼ਰਧਾਲੂ ਇਕੱਲੇ ਜਾਂ ਜਥੇ ਦੇ ਰੂਪ 'ਚ ਜਾ ਸਕਣਗੇ ਤੇ ਪੈਦਲ ਜਾਣ ਦਾ ਆਗਿਆ ਵੀ ਮਿਲੀ।](https://static.abplive.com/wp-content/uploads/sites/5/2019/07/14145437/7-kartarpur-corridor-indo-pak-meeting-at-wahga.jpeg?impolicy=abp_cdn&imwidth=720)
ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਵਿਦੇਸ਼ੀ ਭਾਰਤੀ ਨਾਗਰਿਕ ਪ੍ਰਮਾਣ ਪੱਤਰ ਯਾਨੀ OCI ਕਾਰਡ ਧਾਰਕਾਂ ਨੂੰ ਆਉਣ ਦੀ ਵੀ ਮਨਜ਼ੂਰੀ ਮਿਲ ਗਈ ਹੈ। ਹਰ ਰੋਜ਼ 5,000 ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ। ਸ਼ਰਧਾਲੂ ਇਕੱਲੇ ਜਾਂ ਜਥੇ ਦੇ ਰੂਪ 'ਚ ਜਾ ਸਕਣਗੇ ਤੇ ਪੈਦਲ ਜਾਣ ਦਾ ਆਗਿਆ ਵੀ ਮਿਲੀ।
5/10
![ਉਕਤ ਸਹਿਮਤੀਆਂ ਤੋਂ ਇਲਾਵਾ ਭਾਰਤ ਨੇ ਡੇਰਾ ਬਾਬਾ ਨਾਨਕ 'ਚ ਹੜ੍ਹ ਦਾ ਖ਼ਦਸ਼ਾ ਜਤਾਉਂਦਿਆ ਪੁਲਨੁਮਾ ਸੜਕ ਬਣਾਉਣ ਦੀ ਮੰਗ ਕੀਤੀ ਹੈ।](https://static.abplive.com/wp-content/uploads/sites/5/2019/07/14145430/6-kartarpur-corridor-indo-pak-meeting-at-wahga.jpeg?impolicy=abp_cdn&imwidth=720)
ਉਕਤ ਸਹਿਮਤੀਆਂ ਤੋਂ ਇਲਾਵਾ ਭਾਰਤ ਨੇ ਡੇਰਾ ਬਾਬਾ ਨਾਨਕ 'ਚ ਹੜ੍ਹ ਦਾ ਖ਼ਦਸ਼ਾ ਜਤਾਉਂਦਿਆ ਪੁਲਨੁਮਾ ਸੜਕ ਬਣਾਉਣ ਦੀ ਮੰਗ ਕੀਤੀ ਹੈ।
6/10
![ਖ਼ਾਸ ਮੌਕਿਆਂ 'ਤੇ 10,000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਦੇਣ ਦੀ ਮੰਗ ਵੀ ਕੀਤੀ ਗਈ। ਭਾਰਤ ਨੇ ਪਾਕਿ ਨੂੰ ਦੱਸਿਆ ਕਿ ਉਹ ਹਰ ਰੋਜ਼ 15,000 ਸ਼ਰਧਾਲੂਆਂ ਨੂੰ ਸੰਭਾਲਣ ਲਈ ਸਮਰੱਥ ਪ੍ਰਣਾਲੀ ਤਿਆਰ ਕਰ ਰਹੇ ਹਨ।](https://static.abplive.com/wp-content/uploads/sites/5/2019/07/14145423/5-kartarpur-corridor-indo-pak-meeting-at-wahga.jpeg?impolicy=abp_cdn&imwidth=720)
ਖ਼ਾਸ ਮੌਕਿਆਂ 'ਤੇ 10,000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਦੇਣ ਦੀ ਮੰਗ ਵੀ ਕੀਤੀ ਗਈ। ਭਾਰਤ ਨੇ ਪਾਕਿ ਨੂੰ ਦੱਸਿਆ ਕਿ ਉਹ ਹਰ ਰੋਜ਼ 15,000 ਸ਼ਰਧਾਲੂਆਂ ਨੂੰ ਸੰਭਾਲਣ ਲਈ ਸਮਰੱਥ ਪ੍ਰਣਾਲੀ ਤਿਆਰ ਕਰ ਰਹੇ ਹਨ।
7/10
![ਪਾਕਿ ਵਫ਼ਦ ਨੇ ਮੀਟਿੰਗ ਮਗਰੋਂ ਮੀਡੀਆ ਨੂੰ ਦੱਸਿਆ ਕਿ ਉਹ ਭਾਰਤ ਦੀਆਂ ਬਾਕੀ ਮੰਗਾਂ ਵੀ ਪੜਾਅ ਦਰ ਪੜਾਅ ਮੰਨ ਲੈਣਗੇ।](https://static.abplive.com/wp-content/uploads/sites/5/2019/07/14145415/4-kartarpur-corridor-indo-pak-meeting-at-wahga.jpeg?impolicy=abp_cdn&imwidth=720)
ਪਾਕਿ ਵਫ਼ਦ ਨੇ ਮੀਟਿੰਗ ਮਗਰੋਂ ਮੀਡੀਆ ਨੂੰ ਦੱਸਿਆ ਕਿ ਉਹ ਭਾਰਤ ਦੀਆਂ ਬਾਕੀ ਮੰਗਾਂ ਵੀ ਪੜਾਅ ਦਰ ਪੜਾਅ ਮੰਨ ਲੈਣਗੇ।
8/10
![ਭਾਰਤ ਨੇ ਮੰਗ ਕੀਤੀ ਕਿ ਪਾਕਿਸਤਾਨ ਸ਼ਰਧਾਲੂਆਂ ਤੋਂ ਪਰਮਿਟ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਫੀਸ ਨਾ ਵਸੂਲੇ। ਭਾਰਤ ਨੇ ਪਰਮਿਟ ਸਿਸਟਮ ਨਾ ਬਣਾਉਣ ਦੀ ਅਪੀਲ ਵੀ ਕੀਤੀ।](https://static.abplive.com/wp-content/uploads/sites/5/2019/07/14145407/3-kartarpur-corridor-indo-pak-meeting-at-wahga.jpeg?impolicy=abp_cdn&imwidth=720)
ਭਾਰਤ ਨੇ ਮੰਗ ਕੀਤੀ ਕਿ ਪਾਕਿਸਤਾਨ ਸ਼ਰਧਾਲੂਆਂ ਤੋਂ ਪਰਮਿਟ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਫੀਸ ਨਾ ਵਸੂਲੇ। ਭਾਰਤ ਨੇ ਪਰਮਿਟ ਸਿਸਟਮ ਨਾ ਬਣਾਉਣ ਦੀ ਅਪੀਲ ਵੀ ਕੀਤੀ।
9/10
![ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਲੰਗਰ ਅਤੇ ਪ੍ਰਸ਼ਾਦ ਦਾ ਪ੍ਰਬੰਧ ਪੂਰਾ ਕਰਨ ਦੀ ਮੰਗ ਵੀ ਭਾਰਤ ਨੇ ਰੱਖੀ।ਗੁਰਦੁਆਰਾ ਸਾਹਿਬ 'ਚ ਭਾਰਤੀ ਦੂਤਾਵਾਸ ਦੇ ਲੋਕਾਂ ਨੂੰ ਮੌਜੂਦ ਰਹਿਣ ਦੀ ਆਗਿਆ ਮਿਲੇ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ੇ ਵੀ ਛੁਡਾਏ ਜਾਣ।](https://static.abplive.com/wp-content/uploads/sites/5/2019/07/14145359/2-kartarpur-corridor-indo-pak-meeting-at-wahga.jpeg?impolicy=abp_cdn&imwidth=720)
ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਲੰਗਰ ਅਤੇ ਪ੍ਰਸ਼ਾਦ ਦਾ ਪ੍ਰਬੰਧ ਪੂਰਾ ਕਰਨ ਦੀ ਮੰਗ ਵੀ ਭਾਰਤ ਨੇ ਰੱਖੀ।ਗੁਰਦੁਆਰਾ ਸਾਹਿਬ 'ਚ ਭਾਰਤੀ ਦੂਤਾਵਾਸ ਦੇ ਲੋਕਾਂ ਨੂੰ ਮੌਜੂਦ ਰਹਿਣ ਦੀ ਆਗਿਆ ਮਿਲੇ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ੇ ਵੀ ਛੁਡਾਏ ਜਾਣ।
10/10
![ਇਸ ਕੌਰੀਡੋਰ ਰਾਹੀਂ ਭਾਰਤ ਵਿਰੋਧੀ ਗਤੀਵੀਧਿਆਂ ਨਾ ਹੋਣ ਇਸ ਬਾਰੇ ਵੀ ਵਫ਼ਦ ਨੇ ਪਾਕਿਸਤਾਨ ਨੂੰ ਚੌਕਸ ਰਹਿਣ ਲਈ ਵੀ ਕਿਹਾ ਹੈ। ਭਾਰਤ ਨੇ ਪਾਕਿਸਤਾਨ ਨੂੰ ਸੁਰੱਖਿਆ ਸਬੰਧੀ ਡੋਜ਼ੀਅਰ ਵੀ ਸੌਂਪਿਆ ਹੈ।](https://static.abplive.com/wp-content/uploads/sites/5/2019/07/14145352/1-kartarpur-corridor-indo-pak-meeting-at-wahga.jpeg?impolicy=abp_cdn&imwidth=720)
ਇਸ ਕੌਰੀਡੋਰ ਰਾਹੀਂ ਭਾਰਤ ਵਿਰੋਧੀ ਗਤੀਵੀਧਿਆਂ ਨਾ ਹੋਣ ਇਸ ਬਾਰੇ ਵੀ ਵਫ਼ਦ ਨੇ ਪਾਕਿਸਤਾਨ ਨੂੰ ਚੌਕਸ ਰਹਿਣ ਲਈ ਵੀ ਕਿਹਾ ਹੈ। ਭਾਰਤ ਨੇ ਪਾਕਿਸਤਾਨ ਨੂੰ ਸੁਰੱਖਿਆ ਸਬੰਧੀ ਡੋਜ਼ੀਅਰ ਵੀ ਸੌਂਪਿਆ ਹੈ।
Published at : 14 Jul 2019 03:17 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)