ਮੰਨਿਆ ਜਾਂਦਾ ਹੈ ਕਿ ਸੋਨੂੰ ਪੰਜਾਬਣ ਦਾ ਜੀਵਨ ਹਮੇਸ਼ਾ ਚਕਾਚੌਂਧ ਭਰਿਆ ਰਿਹਾ। ਉਹ ਅਦਾਲਤ ਵਿੱਚ ਪੇਸ਼ੀ ਲਈ ਵੀ ਜਾਂਦੀ ਸੀ ਤਾਂ ਬਾਕੀ ਕੁੜੀਆਂ ਚਿਹਰਾ ਲੁਕਾਉਂਦੀਆਂ ਪਰ ਉਹ ਅਜਿਹਾ ਨਹੀਂ ਕਰਦੀ ਸੀ। ਟੀਵੀ ਤੇ ਅਖਬਾਰਾਂ ਵਿੱਚ ਉਹ ਖੁਦ ਨੂੰ ਦੇਖ ਕੇ ਖੁਸ਼ ਹੁੰਦੀ ਸੀ। ਕਿਹਾ ਜਾਂਦਾ ਹੈ ਕਿ ਫਿਲਮ ‘ਫੁਕਰੇ’ ਵਿੱਚ ਭੋਲੀ ਪੰਜਾਬਣ ਦਾ ਕਿਰਦਾਰ ਓਸੇ ਨਾਲ ਹੀ ਮਿਲਦਾ-ਜੁਲਦਾ ਹੈ।